https://pagead2.googlesyndication.com/pagead/js/adsbygoogle.js?client=ca-pub-7816955143159533
Top 10 Newsਤਾਜਾ ਅਪਡੇਟਰਾਜ

ਸਪੀਕਰ ਸੰਧਵਾਂ ਦੀ ਅਗਵਾਈ ’ਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਵਿਧਾ ਕੈਂਪ ਅੱਜ

ਬੀਡੀਪੀਓ ਦਫਤਰ ਕੋਟਕਪੂਰਾ ਵਿਖੇ ਲੋਕਾਂ ਦੀਆਂ ਸੁਣੀਆਂ ਜਾਣਗੀਆਂ  ਮੁਸ਼ਕਿਲਾਂ

Sukhjinder Sahota
ਕੋਟਕਪੂਰਾ, 24 ਜੂਨ
ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਸਨੀਕਾਂ ਦੇ ਦਰਸ਼ਨ ਕਰਨ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ 24 ਜੂਨ ਦਿਨ ਸੋਮਵਾਰ ਨੂੰ ਸਥਾਨਕ ਫਰੀਦਕੋਟ ਸੜਕ ’ਤੇ ਸਥਿੱਤ ਬੀ.ਡੀ.ਪੀ.ਓ. ਦਫਤਰ ਵਿਖੇ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਜ਼ਿਲੇ ਭਰ ਦੇ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ, ਜਿੰਨਾ ਦਾ ਮੌਕੇ ’ਤੇ ਹੀ ਹੱਲ ਕੀਤਾ ਜਾਵੇਗਾ।

Add

ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਤੇਜ ਸਿੰਘ ਖੋਸਾ, ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ ਨੇ ਆਖਿਆ ਕਿ ਪਿਛਲੇ ਸਮੇਂ ਵਿੱਚ ‘ਸਰਕਾਰ ਤੁਹਾਡੇ ਦੁਆਰ’ ਪੋ੍ਰਗਰਾਮ ਤਹਿਤ ਵੱਖ ਵੱਖ ਸਮੇਂ ਲੱਗੇ ਕੈਂਪਾਂ ਦੌਰਾਨ ਲੋਕਾਂ ਨੇ ਵੱਡੀ ਪੱਧਰ ’ਤੇ ਆਪਣੇ ਕੰਮ ਕਰਵਾਏ ਅਤੇ ਖੱਜਲ ਖੁਆਰੀ ਤੋਂ ਬਚੇ ਰਹੇ। ਉਹਨਾ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ,

Add

ਜਦੋਂ ਕਿਸੇ ਸਰਕਾਰ ਨੇ ਸੱਤਾ ਸੰਭਾਲਣ ਉਪਰੰਤ ਪਹਿਲੇ 2 ਸਾਲਾਂ ਦੇ ਵਿੱਚ 43 ਹਜਾਰ ਤੋਂ ਵੀ ਜਿਆਦਾ ਸਰਕਾਰੀ ਨੌਕਰੀਆਂ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਦਫਤਰਾਂ ਵਿੱਚ ਲੰਮੀ ਲਾਈਨ ਅਤੇ ਦੇਰ ਤੱਕ ਉਡੀਕ ਕਰਨ ਵਾਲੀ ਪ੍ਰਕਿਰਿਆ ਤੋਂ ਰਾਹਤ ਮਿਲਣ, ਦਫਤਰਾਂ ਦੇ ਚੱਕਰ ਲਾਉਣ ਤੋਂ ਛੁਟਕਾਰਾ, ਆਪਣਾ ਕੰਮ ਕਰਵਾਉਣ ਲਈ ਆਪਣੀ ਡਿਊਟੀ ਤੋਂ ਛੁੱਟੀ ਨਹੀਂ ਲੈਣੀ ਪੈਂਦੀ,

Add

ਪੰਜਾਬ ਦੇ ਇਤਿਹਾਸ ਵਿੱਚ ਇਹ ਵੀ ਪਹਿਲਾ ਮੌਕਾ ਹੋਵੇਗਾ, ਜਦੋਂ ਕਿਸੇ ਮੁੱਖ ਮੰਤਰੀ ਨੇ ਸੱਤਾ ਸੰਭਾਲਦਿਆਂ ਹੀ ਰਿਸ਼ਵਤ ਮੰਗਣ ਵਾਲੇ ਸਰਕਾਰੀ ਅਧਿਕਾਰੀਆਂ ਜਾਂ ਕਰਮਚਾਰੀਆਂ ਖਿਲਾਫ ਸ਼ਿਕਾਇਤ ਕਰਨ ਲਈ ਵਟਸਅਪ ਨੰਬਰ 95012-00200 ਜਾਰੀ ਕੀਤਾ, 1076 ਨੰਬਰ ਡਾਇਲ ਕਰਨ ਨਾਲ ‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਵਾਲਾ ਸਿਲਸਿਲਾ ਸ਼ੁਰੂ ਹੋਣ, ਦਫਤਰਾਂ ਵਿੱਚ ਚੱਕਰ ਮਾਰਨ ਦੀ ਬਜਾਇ 43 ਤਰਾਂ ਦੀਆਂ ਸਰਕਾਰੀ ਸੇਵਾਵਾਂ ਦੀ ਹੋਮ ਡਿਲਿਵਰੀ, ਪੰਜਾਬ ਭਰ ਦੇ ਪਿੰਡਾਂ,

Add

ਸ਼ਹਿਰਾਂ ਅਤੇ ਕਸਬਿਆਂ ’ਚ ਵਸਦੇ ਲੋਕਾਂ ਦੀ ਜਾਣਕਾਰੀ ਲਈ ਉਕਤ 43 ਸੇਵਾਵਾਂ ਬਾਰੇ ਸਰਕਾਰੀ ਦਫ਼ਤਰਾਂ ’ਚ ਬਕਾਇਦਾ ਬੋਰਡ ਲਾ ਕੇ ਜਾਣਕਾਰੀ ਦੇਣ ਵਰਗੀਆਂ ਇਨਕਲਾਬੀ ਤੇ ਸ਼ਾਨਦਾਰ ਸਹੂਲਤਾਂ ਅਤੇ ਸਕੀਮਾ ਲਾਗੂ ਹੋਈਆਂ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}