ਫਰੀਦਕੋਟ ਦੇ ਮਹਿਲਾ ਡਾਕਟਰ ਤੇ ਲੱਗੇ ਕਥਿਤ ਤੌਰ ਤੇ ਸਹੀ ਇਲਾਜ ਨਾ ਕਰਨ ਦੇ ਦੋਸ਼
ਸਿਵਲ ਸਰਜਨ ਫਰੀਦਕੋਟ ਨੂੰ ਦਿੱਤੀ ਗਈ ਪੀੜਿਤ ਪਰਿਵਾਰ ਵੱਲੋਂ ਲਿਖਤੀ ਸ਼ਿਕਾਇਤ
![](https://news99punjab.com/wp-content/uploads/2024/06/IMG-20240618-WA0070-780x470.jpg)
ਸੁਖਜਿੰਦਰ ਸਹੋਤਾ
ਫ਼ਰੀਦਕੋਟ 18 ਮਈ
ਕਿਹਾ ਜਾਂਦਾ ਹੈ ਕਿ ਡਾਕਟਰ ਰੱਬ ਦਾ ਦੂਜਾ ਨਾਂ ਪਰ ਕਈ ਵਾਰ ਡਾਕਟਰ ਦੀ ਅਣਗਹਿਲੀ ਕਾਰਨ ਇਨਸਾਨ ਦੀ ਜ਼ਿੰਦਗੀ ਵਿੱਚ ਦਾਅ ਤੇ ਲੱਗ ਜਾਂਦੀ ਹੈ ਅਜਿਹੀ ਇੱਕ ਘਟਨਾ ਹੋਈ ਹੈ ਫ਼ਰੀਦਕੋਟ ਦੇ ਰਹਿਣ ਵਾਲੇ ਪਰਿਵਾਰ ਨਾਲ ਉਨਾ ਵੱਲੋਂ ਫਰੀਦਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਡਿਲੀਵਰੀ ਕਰਵਾਈ ਗਈ ਪਰ ਡਾਕਟਰ ਦੀ ਕਥਿਤ ਅਣਗਹਿਲੀ ਕਾਰਨ ਡਿਲੀਵਰੀ ਦੌਰਾਨ ਨਵ ਜੰਮੇ ਬੱਚੇ ਦਾ ਨਾੜੂਆ ਅੰਦਰ ਛੱਡ ਦਿੱਤਾ ਅਤੇ ਬਠਿੰਡਾ ਦੇ ਵਿੱਚ ਏਮਜ਼ ਹਸਪਤਾਲ ਵਿੱਚੋ ਇਲਾਜ ਕਰਾ ਕੇ ਬਹੁਤ ਮੁਸ਼ਕਲ ਨਾਲ ਜਾਨ ਬਚਾਈ।
Add
ਫਰੀਦਕੋਟ ਦੇ ਨਿਊ ਹਰਿੰਦਰ ਨਗਰ ਦੇ ਰਹਿਣ ਵਾਲੇ ਕੁਸ਼ਲਦੀਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਪਤਨੀ ਦੀ ਡਿਲੀਵਰੀ ਫਰੀਦਕੋਟ ਦੇ ਗੁਰੂ ਨਾਨਕ ਕਲੋਨੀ ਦੇ ਆਸਥਾ ਹਸਪਤਾਲ ਦੇ ਵਿੱਚ ਡਾ ਰਸਮੀ ਸੇਠੀ ਅਤੇ ਉਸ ਦੇ ਪਤੀ ਅਵਿਨਾਸ਼ ਸੇਠੀ ਤੋਂ ਕਰਵਾਈ ਸੀ।
ਉਹਨਾਂ ਇਸ ਡਿਲੀਵਰੀ ਦਾ 35000 ਖਰਚਾ ਹਸਪਤਾਲ ਨੂੰ ਦਿੱਤਾ ਸੀ ਜਦੋਂ ਉਹ ਹਸਪਤਾਲ ਤੋਂ ਘਰ ਆਏ ਤਾਂ ਕੁੱਝ ਦਿਨਾਂ ਬਾਅਦ ਉਹਨਾਂ ਦੀ ਘਰਵਾਲੀ ਨੂੰ ਬਲੀਡਿੰਗ ਦੀ ਸ਼ਿਕਾਇਤ ਆਈ ਉਹਨਾਂ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕੀ ਡਿਲੀਵਰੀ ਤੋਂ ਬਾਅਦ ਇਹ ਨੋਰਮਲ ਚੀਜ਼ਾਂ ਹੋ ਜਾਂਦੀਆਂ ਨੇ ਪਰ ਉਸ ਦੀ ਪਤਨੀ ਦੀ ਸਿਹਤ ਜਿਆਦਾ ਵਿਗੜ ਗਈ ਜਿਸ ਨੂੰ ਬਠਿੰਡਾ ਏਮਸ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਉਥੇ ਟਿਸਟਾਂ ਵਿੱਚ ਪਤਾ ਲੱਗਾ ਕਿ ਉਸਦੀ ਪਤਨੀ ਦੇ ਪੇਟ ਅੰਦਰ ਡਿਲੀਵਰੀ ਦੌਰਾਨ ਬੱਚੇ ਦਾ ਨਾੜੂਆ ਛੱਡ ਦਿੱਤਾ ਗਿਆ ਸੀ।
Add
ਜਿਸ ਕਾਰਨ ਇਹ ਇਨਫੈਕਸ਼ਨ ਹੋਈ ਸੀ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਮਿਲ ਕੇ ਫਰੀਦਕੋਟ ਦੇ ਸਿਵਲ ਸਰਜਨ ਨੂੰ ਇੱਕ ਸ਼ਿਕਾਇਤ ਪੱਤਰ ਦਿੱਤਾ ਅਤੇ ਡਾਕਟਰ ਦੇ ਖਿਲਾਫ ਕਾਰਵਾਈ ਦੀ ਕਰਨ ਦੀ ਗੱਲ ਕਹੀ ਉਹਨਾਂ ਕਿਹਾ ਕਿ ਉਕਤ ਦੋਹੇ ਹੀ ਡਾਕਟਰਾਂ ਦੇ ਖਿਲਾਫ ਉਹਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਨਾਲ ਹੀ ਸਿਹਤ ਮੰਤਰੀ ਨੂੰ ਇਸ ਦੀ ਸ਼ਿਕਾਇਤ ਕੀਤੀ ਜਾਵੇਗੀ
Add
ਇਸ ਮੌਕੇ ਪੀੜਤ ਪਰਿਵਾਰ ਦੇ ਹੱਕ ਵਿੱਚ ਪਹੁੰਚੇ ਕੁਲਵਿੰਦਰ ਸਿੰਘ ਬਹਿਲੇਵਾਲਾ ਵਾਲਾ ਕਿਰਤੀ ਕਿਸਾਨ ਯੂਨੀਅਨ ਅਤੇ ਸ਼ਰਨਜੀਤ ਸਿੰਘ ਸਰਾਂ ਪੰਜਾਬ ਪ੍ਰਧਾਨ ਕਿਸਾਨ ਯੂਨੀਅਨ ਫਤਿਹ ਨੇ ਕਿਹਾ ਕਿ ਅਕਸਰ ਹੀ ਡਾਕਟਰ ਦੀਆਂ ਅਣਗਹਿਲੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਇਹ ਅਣਗੇਲੀ ਵੀ ਸਾਹਮਣੇ ਆਈ ਹੈ ਉਹਨਾਂ ਕਿਹਾ ਕਿ ਉਹ ਪੀੜਤ ਪਰਿਵਾਰ ਦੇ ਨਾਲ ਖੜੇ ਹਨ ਅਤੇ ਉਹਨਾਂ ਨੂੰ ਇਨਸਾਫ ਦਵਾ ਕੇ ਰਹਿਣਗੇ ।
Add
ਅੱਜ ਉਹਨਾਂ ਵੱਲੋਂ ਇੱਕ ਸ਼ਿਕਾਇਤ ਪੱਤਰ ਫਰੀਦਕੋਟ ਦੇ ਸਿਵਲ ਸਰਜਨ ਨੂੰ ਦਿੱਤਾ ਗਿਆ ਹੈ ਅਤੇ ਸਿਵਿਲ ਸਰਜਨ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਕਮੇਟੀ ਬਣਾ ਕੇ ਜਾਂਚ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਉਹ ਕੋਈ ਕਾਰਵਾਈ ਕਰਦੇ ਤਾਂ ਉਹਨਾਂ ਵੱਲੋਂ ਸੰਘਰਸ਼ ਵਿੱਡਿਆ ਜਾਵੇਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਅਮਜਦ ਖ਼ਾਨ, ਜਗਪ੍ਰੀਤ ਸਿੰਘ ,ਗੁਰਜੀਤ ਸਿੰਘ, ਦਲਜੀਤ ਸਿੰਘ ਆਦਿ ਹਾਜਿਰ ਰਹੇ।