https://pagead2.googlesyndication.com/pagead/js/adsbygoogle.js?client=ca-pub-7816955143159533
Top 10 NewsMalwa Politicsਤਾਜਾ ਅਪਡੇਟਰਾਜ

ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਬਰਕਰਾਰ ਰੱਖਣ ਸਾਡੀ ਜਿੰਮੇਵਾਰੀ-ਭਾਈ ਮਹਿਰਾਜ

ਸੁਖਜਿੰਦਰ ਸਹੋਤਾ

ਮਾਨਸਾ/, 10 ਜੂਨ

ਸ਼ਹੀਦ ਭਾਈ ਲਛਮਣ ਸਿੰਘ ਬੱਬਰ ਉਰਫ਼ ਬਸੀਰ ਮੁਹੰਮਦ ਦੇ ਮਾਤਾ ਸ਼ਹੀਦ ਬੀਬੀ ਰਾਣੀ ਕੌਰ ਬੱਬਰ ਉਰਫ਼ ਸਕੀਨਾ ਬੇਗਮ, ਸ਼ਹੀਦ ਭਾਈ ਸਦੀਕ ਮੁਹੰਮਦ ਦੀ ਸੱਸ ਮਾਤਾ ਨੂਰੀ ਬੇਗਮ ਦੀ ਅੰਤਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਭੰਮੇ ਕਲਾਂ ਦੇ ਗੁਰਦੁਆਰਾ ਸਾਹਿਬ ’ਚ ਹੋਈ।

Add

ਮਾਤਾ ਨੂੰ ਸਰਧਾਂਜਲੀ ਦਿੰਦਿਆਂ ਵੱਖ ਵੱਖ ਬੁਲਾਰਿਆਂ ਨੇ ਉਹਨਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਵੱਲੋਂ ਸਿੱਖ ਸੰਘਰਸ਼ ਲਈ ਦਿੱਤੀਆਂ ਸ਼ਹੀਦੀਆਂ ਦੀ ਗਲ ਕਰਦਿਆ, ਮਾਤਾ ਵਲੋਂ ਆਪਣੇ ਸਰੀਰ ’ਤੇ ਹੰਢਾਏ ਕਸਟ, ਅੱਤਿਆਚਾਰ ਦੇ ਪਲਾਂ ਨੂੰ ਯਾਦ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ।

Add
ਪੰਥ ਸੇਵਕ ਜਥੇ ਵਲੋਂ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਖਾੜਕੂ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਮਾਣ ਸਨਮਾਨ ਬਰਕਰਾਰ ਰੱਖਣਾ ਤੇ ਉਹਨਾਂ ਦੇ ਦੁਖਦੇ ਸੁਖਦੇ ਨਾਲ ਖੜਨਾ ਸਾਡੀ ਸਭ ਦੀ ਜਿੰਮੇਵਾਰੀ ਹੈ। ਉਹਨਾਂ ਮੌਜੂਦਾ ਨਵੀਂ ਪੀੜ੍ਹੀ ਨੂੰ ਅਪੀਲ ਕੀਤੀ ਕਿ ਹਥਿਆਰਬੰਦ ਜੰਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਆਪਣੀ ਜਿੰਦਗੀ ਦਾ ਇਕ ਹਿੱਸਾ ਬਣਾਉਣ ਤਾਂ ਕਿ ਜੰਗ ਜਾਰੀ ਰਹੇ।

Add

ਉਹਨਾਂ ਕਿਹਾ ਕਿ ਇਹ ਜੰਗ ਰੁਕੀ ਨਹੀਂ ਇਹ ਇਕੋ ਇਕ ਗੁਰੂਆਂ ਦੇ ਰਾਹ ਦਰਸਾਏ ਮੁਕੰਮਲ ਖਾਲਸਾ ਰਾਜ ਦੀ ਮੰਜ਼ਲ ’ਤੇ ਪੁੱਜ ਕੇ ਅਗਲੇ ਪੜ੍ਹਾਅ ’ਚ ਦਾਖਲ ਹੋਵੇਗੀ। ਭਾਈ ਕਰਮਜੀਤ ਸਿੰਘ ਸੁਨਾਮ ਨੇ ਸ਼ਹੀਦ ਸਿੰਘਾਂ ਦੀਆਂ ਮਾਵਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆ ਕਿਹਾ ਕਿ ਇਹ ਸਾਡੇ ਇਤਿਹਾਸ ਦਾ ਅਨਮੋਲ ਹਿੱਸਾ ਹਨ, ਜੋ ਸਾਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ।

Add

ਇਸ ਮੌਕੇ ਸ਼ਹੀਦ ਭਾਈ ਲਛਮਣ ਸਿੰਘ ਬੱਬਰ ਦੀ ਭੈਣ ਤੇ ਸ਼ਹੀਦ ਭਾਈ ਸਦੀਕ ਮੁਹੰਮਦ ਦੀ ਪਤਨੀ ਬੀਬੀ ਅਮਰਜੀਤ ਕੌਰ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਵੀ ਇਕੱਤਰ ਸੰਗਤਾਂ ਨੂੰ ਸੰਬੋਧਨ ਕੀਤਾ।

Add

ਇਸ ਮੌਕੇ ਦਲ ਖਾਲਸਾ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਟਿੱਬੀ, ਭਾਈ ਪਰਨਜੀਤ ਸਿੰਘ ਜੱਗੀ ਬਾਬਾ, ਲੱਖੀ ਜੰਗਲ ਸਭਾ ਵਲੋਂ ਬਾਬਾ ਸਵਰਨ ਸਿੰਘ ਕੋਟਧਰਮੂ, ਸ਼ਹੀਦ ਭਾਈ ਬੱਬਰ ਦਾ ਭਾਣਜਾ ਭਾਈ ਸਿਤਾਰ ਸਿੰਘ, ਭਾਈ ਸੁਖਚੈਨ ਸਿੰਘ ਅਤਲਾ, ਬਾਬਾ ਪਵਨਦੀਪ ਸਿੰਘ, ਧਰਮੀ ਫੌਜੀ ਭਾਈ ਜਸਵੰਤ ਸਿੰਘ ਭੁੱਚੋਂ, ਦਰਸ਼ਨ ਸਿੰਘ ਜਗਾ ਰਾਮ ਆਦਿ ਸਮੇਤ ਪਿੰਡ ਦੇ ਪਤਵੰਤੇ ਸੱਜਣ ਤੇ ਸੰਗਤ ਵੀ ਸ਼ਾਮਲ ਸੀ।

 

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}