https://pagead2.googlesyndication.com/pagead/js/adsbygoogle.js?client=ca-pub-7816955143159533
Top 10 NewsMalwa Politicsਅੰਤਰਰਾਸ਼ਟਰੀਅਪਰਾਧਤਾਜਾ ਅਪਡੇਟਦੇਸ਼ਰਾਜਰਾਜਨੀਤੀ

ਧਰਮ ਦੇ ਨਾਮ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੋੜਨ ਦਾ ਕਿਸੇ ਨੂੰ ਕੋਈ ਹੱਕ ਨਹੀਂ : ਮਹੰਤ ਰਵੀ ਕਾਂਤ ਮੁਨੀ

ਕੰਗਨਾ ਥੱਪੜ ਮਾਮਲੇ ਵਿੱਚ ਭੈਣ ਕੁਲਵਿੰਦਰ ਕੌਰ ਕੰਗਨਾ ਦੀ ਨਿਜੀ ਸੁਰੱਖਿਆ ਕਰਮੀ ਨਹੀਂ ਸੀ ਬਲਕਿ ਉਹ ਏਅਰਪੋਰਟ ਦੀ ਸੁਰੱਖਿਆ ਲਈ ਤੈਨਾਤ ਸੀ।

 

ਸੁਖਜਿੰਦਰ ਸਹੋਤਾ

ਫਰੀਦਕੋਟ 7 ਜੂਨ

ਕਈ ਵਾਕੇ ਪਹਿਲਾਂ ਵੀ ਅਜਿਹੇ ਹੋਏ ਨੇ ਜਿੱਥੇ ਰੇਲਵੇ, ਏਅਰਲਾਈਨਜ਼, ਬਸਾਂ ਵਰਗੇ ਟਰਾਂਸਪੋਰਟ ਮਹਿਕਮਿਆਂ ਦੇ ਸਟਾਫ ਵਲੋਂ ਯਾਤਰੀਆਂ ਨਾਲ ਕੁੱਟਮਾਰ ਹੋਈ ਐ। ਕੌਣ ਸਹੀ ਕੌਣ ਗਲਤ ਇਹ ਕਾਨੂੰਨ ਦਾ ਕੰਮ ਐ ਕਾਨੂੰਨ ਨੂੰ ਕਰਨ ਦੋ ਐਂਵੇ ਨਾ ਜੱਜ ਬਣਿਆ ਕਰੋ।

Add

ਇਸ ਘਟਨਾ ਨੂੰ ਅੱਤਵਾਦ ਨਾਲ ਜੋੜਨਾ ਜਾਂ ਇਸਦੀ ਤੁਲਨਾ ਇੰਦਰਾ ਗਾਂਧੀ ਦੇ ਕਾਤਲਾਂ ਸਤਵੰਤ, ਬੇਅੰਤ ਆਦਿ ਨਾਲ ਕਰਨਾ ਵੀ ਪੁਰੀ ਤਰਾਂ ਗਲਤ ਐ। ਇਹ ਪਹਿਲੀ ਘਟਨਾ ਨਹੀਂ ਜਦੋਂ ਕਿਸੇ ਦੇ ਰਾਜਨੀਤਕ ਬਿਆਨਾਂ ਕਰਕੇ ਕਿਸੇ ਨੇ ਉਸਦੇ ਥੱਪੜ ਮਾਰਿਆ ਹੋਵੇ। ਪੀ ਚਿਦੰਬਰਮ, ਅਰਵਿੰਦ ਕੇਜਰੀਵਾਲ, ਪ੍ਰਸ਼ਾਂਤ ਭੂਸ਼ਨ, ਕਨ੍ਹਈਆ ਕੁਮਾਰ ਵਰਗੇ ਲੋਕਾਂ ਨਾਲ ਪਹਿਲਾਂ ਹੀ ਅਜਿਹੀਆਂ ਘਟਨਾਵਾਂ ਹੋਈਆਂ ਹਨ।

Add

ਹਰ ਗੱਲ ਨੂੰ ਧਰਮ ਨਾਲ ਨਾ ਜੋੜਿਆ ਕਰੋ। ਜਿਹੜੀਆਂ ਹਿੰਦੂ ਜਾਂ ਸਿੱਖ ਜਥੇਬੰਦੀਆਂ ਜਾਂ ਮੀਡੀਆ ਅਦਾਰੇ ਜਾਂ ਹੋਰ ਇਸ ਘਟਨਾ ਨੂੰ ਕਿਸੇ ਧਰਮ ਨਾਲ ਜੋੜ ਰਹੇ ਹਨ ਉਹ ਅਸਲ ਵਿੱਚ ਪੰਜਾਬ ਦੇ ਦੁਸ਼ਮਣ ਹਨ। ਜੋ ਪੰਜਾਬ ਵਿੱਚ ਪੰਜਾਬੀਆਂ ਦੀ ਭਾਈਚਾਰਕ ਸਾਂਝ ਤੋੜਨਾ ਚਾਹੁੰਦੇ ਹਨ। ਕਿਸਾਨੀ ਅੰਦੋਲਨ ਦੀ ਆੜ ਵਿੱਚ ਲੁੱਕ ਕੇ ਉਹਨਾਂ ਆਵਦੀਆਂ ਘਟੀਆਂ ਹਰਕਤਾਂ ਪਹਿਲਾਂ ਵੀ ਕੀਤੀਆਂ ਅਤੇ ਪੰਜਾਬ ਦੇ ਹਿੰਦੂ ਸਿੱਖਾਂ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਕਿਸਾਨ ਅੰਦੋਲਨ ਦੇ ਆਗੂਆਂ ਨੂੰ ਇਸ ਬਾਰੇ ਖੁੱਲ ਕੇ ਬੋਲਣਾ ਚਾਹੀਦਾ ਹੈ।

Add

ਹਮੇਸ਼ਾ ਤੋਂ ਪੰਜਾਬ ਨੇ ਦੇਸ਼ ਦੀ ਢਾਲ ਬਣਕੇ ਆਪਣਾ ਲਹੂ ਦੇ ਕੇ ਦੇਸ਼ ਦੀ ਰੱਖਿਆ ਕੀਤੀ ਹੈ। ਚਾਹੇ ਉਹ 2300 ਸਾਲ ਪਹਿਲਾਂ ਸਿਕੰਦਰ ਦਾ ਸਮਾਂ ਹੋਵੇ ਜਾਂ ਮੁਗਲਾਂ ਦਾ ਜਾਂ ਹੋਰ ਬਾਹਰਲੇ ਹਮਲਾਵਰਾਂ ਦਾ। ਅਜਾਦੀ ਅੰਦੋਲਨ ਅਤੇ ਅਜਾਦੀ ਤੋਂ ਬਾਅਦ ਵੀ ਸਭ ਤੋਂ ਵੱਧ ਪੰਜਾਬੀਆਂ ਦਾ ਲਹੂ ਹੀ ਇਸ ਦੇਸ਼ ਦੀ ਖਾਤਿਰ ਡੁਲਿਆ ਹੈ।

Add

ਪੰਜਾਬੀ ਅੱਤਵਾਦੀ ਨਹੀਂ ਦੇਸ਼ ਭਗਤ ਹਨ। ਜੇ ਪੰਜਾਬ ਵਿੱਚ ਖਾਲਿਸਤਾਨੀ ਵਿਚਾਰਧਾਰਾ ਨੇ ਨਿਰਦੋਸ਼ ਪੰਜਾਬੀ ਹਿੰਦੂਆਂ ਅਤੇ ਪੰਜਾਬੀਅਤ ਦਾ ਖੂਨ ਡੋਲਿਆ ਤਾਂ ਵੀ ਪੰਜਾਬੀਆਂ ਨੇ ਹੀ ਆਪਣੀਆਂ ਸ਼ਹਾਦਤਾਂ ਦੇ ਕੇ ਉਸ ਨੂੰ ਖਤਮ ਕੀਤਾ। ਇਸ ਲਈ ਮੂੰਹ ਤੇ ਇੱਕ ਚਪੇੜ ਵਜ਼ਨ ਕਰਕੇ ਪੰਜਾਬੀਆਂ ਨੂੰ ਅੱਤਵਾਦੀਆਂ ਦਾ ਸਰਟੀਫਿਕੇਟ ਦੇਣਾ ਉਚਿਤ ਨਹੀਂ ਹੈ।

Add
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਜਾਂ ਸਮੂਹ ਨੂੰ ਇਹਨਾਂ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}