https://pagead2.googlesyndication.com/pagead/js/adsbygoogle.js?client=ca-pub-7816955143159533
Malwa PoliticsTop 10 Newsਰਾਜਨੀਤੀ

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਪਰਿਵਾਰਕ ਮੈਂਬਰ ਵੀ ਉਤਰੇ ਚੋਣ ਮੈਦਾਨ ਵਿਚ

ਸੁਖਜਿੰਦਰ ਸਹੋਤਾ

ਮੋਗਾ, 14 ਮਈ

ਭਾਜਪਾ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਪਦਮਸ਼੍ਰੀ ਹੰਸ ਰਾਜ ਹੰਸ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਦੇ ਬੇਟੇ ਨਵਰਾਜ ਹੰਸ ਨੇ ਡਾ. ਹਰਜੋਤ ਕਮਲ ਸਿੰਘ ਵਲੋਂ ਉਲੀਕੇ ਪਿੰਡਾਂ ਦੇ ਪ੍ਰੋਗਰਾਮ ਤਹਿਤ ਲੋਕ ਮਿਲਣੀ ਕੀਤੀ।

Add

ਜਿਸ ਵਿੱਚ ਦੌਲਤਪੁਰਾ ਉੱਚਾ, ਖੁਖਰਾਣਾ, ਮੰਗੇਵਾਲਾ, ਮੋਠਾਂਵਾਲੀ, ਬੁੱਧ ਸਿੰਘ ਵਾਲਾ, ਮੱਲੀਆਂਵਾਲਾ, ਧੱਲੇਕੇ ਅਤੇ ਲੰਢੇਕੇ ਵਿਖੇ ਲੋਕਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਡਾ. ਹਰਜੋਤ ਕਮਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਕਿ ਫਰੀਦਕੋਟ ਲੋਕ ਸਭਾ ਹਲਕੇ ਦਾ ਤੇਜੀ ਨਾਲ ਵਿਕਾਸ ਹੋ ਸਕੇ।

Add

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਗਰੀਬਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਏ ਹਨ ਜਿਨ੍ਹਾਂ ਨਾਲ ਲੋਕਾਂ ਦੀ ਭਲਾਈ ਦਾ ਕੰਮ ਕੀਤਾ ਜਾ ਰਿਹਾ ਹੈ। ਡਾ. ਹਰਜੋਤ ਕਮਲ ਸਿੰਘ ਨੇ ਕਿਹਾ ਕਿ ਸਾਰੀਆਂ ਹੀ ਸਕੀਮਾਂ ਦਾ ਲਾਭ ਉਨ੍ਹਾਂ ਦੇ ਦਫ਼ਤਰ ਵਲੋਂ ਲਗਾਤਾਰ ਦਿੱਤਾ ਜਾ ਰਿਹਾ ਹੈ।

Add

ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚੋਂ ਭਾਜਪਾ ਨੂੰ ਮਿਲ ਰਹੇ ਸੰਪੂਰਨ ਸਮਰਥਨ ਨੇ ਜਿੱਥੇ ਉਨ੍ਹਾਂ ਦਾ ਰੁਤਬਾ ਪਾਰਟੀ ਵਿੱਚ ਉੱਚਾ ਚੁੱਕਿਆ ਹੈ ਉਥੇ ਹੀ ਹੰਸ ਰਾਜ ਹੰਸ ਦੀ ਜਿੱਤ ਤੇ ਮੋਹਰ ਵੀ ਲਗਾਈ ਹੈ।
ਇਸ ਮੌਕੇ ਤੇ ਨਵਰਾਜ ਹੰਸ ਨੇ ਕਿਹਾ ਕਿ ਮੋਦੀ ਸਾਹਿਬ ਨੇ ਭਾਰਤ ਨੂੰ ਵਿਕਾਸਸ਼ੀਲ ਦੇਸ਼ ਦੇ ਨਾਲ ਨਾਲ ਮਜ਼ਬੂਤ ਭਾਰਤ ਵੀ ਬਣਾਇਆ ਹੈ ਜਿਸ ਨਾਲ ਅੱਜ ਭਾਰਤੀਆਂ ਦਾ ਮਾਣ ਸਤਿਕਾਰ ਦੂਸਰੇ ਦੇਸ਼ਾਂ ਵਿੱਚ ਬਹੁਤ ਵਧ ਗਿਆ ਹੈ।

Add

ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ ਤਾਂ ਕੇਂਦਰ ਸਰਕਾਰ ਤੋਂ ਵੱਡੇ ਫੰਡ ਲਿਆ ਕੇ ਇਸ ਹਲਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾ ਸਕੇਗਾ। ਇਸ ਮੌਕੇ ਤੇ ਉਨ੍ਹਾਂ ਨਾਲ ਰਾਕੇਸ਼ ਸ਼ਰਮਾ, ਰਿਤੇਸ਼ ਗੁਪਤਾ, ਜਗਸੀਰ ਸਿੰਘ ਸੀਰਾ, ਨਿਰਮਲ ਮੀਨੀਆਂ, ਪ੍ਰੇਮ ਸਫ਼ਰੀ, ਰਣਬੀਰ ਸਿੰਘ, ਕੌਂਸਲਰ ਕੁਲਵਿੰਦਰ ਕੌਰ, ਲਾਲਾ ਤਾਇਲ, ਪ੍ਰਿੰਸ ਗੈਦੂ, ਬਲਾਕ ਪ੍ਰਧਾਨ ਗੁਰਜੰਟ ਸਿੰਘ ਮਾਨ, ਗੁਰਮੇਲ ਸਿੰਘ ਬਾਠ,  ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}