https://pagead2.googlesyndication.com/pagead/js/adsbygoogle.js?client=ca-pub-7816955143159533
Top 10 NewsMalwa Politicsਤਾਜਾ ਅਪਡੇਟਦੇਸ਼ਰਾਜਰਾਜਨੀਤੀ

ਜੀਰਕਪੁਰ ਵਿਖੇ ਦੋ ਅਲੱਗ ਅਲੱਗ ਸੜਕ ਹਾਦਸਿਆਂ ਵਿੱਚ ਇੱਕ ਦਰਜਨ ਜਖਮੀ

ਸੁਖਜਿੰਦਰ ਸਹੋਤਾ
ਜੀਕਰਪੁਰ 5 ਮਈ
ਜੀਰਕਪੁਰ ਵਿਖੇ ਦੋ ਅਲੱਗ ਅਲੱਗ ਸੜਕ ਹਾਦਸਿਆਂ ਵਿੱਚ ਕਰੀਬ ਇੱਕ ਦਰਜਨ ਜਖਮੀ ਹੋ ਗਏ। ਜਖਮੀਆਂ ਨੂੰ ਇਲਾਜ ਲਈ ਸੈਕਟਰ 32 ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ 10.30 ਵਜੇ ਇੱਕ ਤੇਜ ਰਫਤਾਰ ਕਾਰ ਸੜਕ ਕਿਨਾਰੇ ਖੜੇ ਟਰੱਕ ਨਾਲ ਟਕਰਾ ਗਿਆ।

Add

ਟਰੱਕ ਚਾਲਕ ਵਿਜੇ ਅਨੁਸਾਰ ਉਹ ਹਰਿਆਣਾ ਤੋਂ ਮਾਲ ਲੈਕੇ ਚੰਡੀਗੜ੍ਹ ਵੱਲ ਜਾ ਰਿਹਾ ਸੀ ਜਦੋਂ ਉਹ ਖਾਣਾ ਖਾਣ ਲਈ ਫਲਾਈ ਓਵਰ ਦੇ ਨੇੜੇ ਬਣੇ ਢਾਬੇ ਤੇ ਗਿਆ ਤਾਂ ਡੇਰਾਬਸੀ ਵੱਲੋਂ ਤੇਜ ਰਫਤਾਰ ਆ ਰਹੀ ਇੱਕ ਕਾਰ ਟਰੱਕ ਦੇ ਪਿੱਛੇ ਵੱਜੀ।

Add

ਟੱਕਰ ਇਨੀ ਜਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰਾਂ ਖਤਮ ਹੋ ਗਿਆ।ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਕਥਿਤ ਰੂਪ ਵਿੱਚ ਸ਼ਰਾਬ ਪਿੱਤੀ ਹੋਈ ਸੀ ਜਿਸ ਕਾਰਨ ਸੜਕ ਖਾਲੀ ਹੋਣ ਦੇ ਬਾਵਜੂਦ ਉਹ ਖੜੇ ਟਰੱਕ ਨਾਲ ਟਕਰਾ ਗਿਆ।

Add

ਕਾਰ ਚਾਲਕ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਦੂਜਾ ਹਾਦਸਾ ਪੁਰਾਣੀ ਕਾਲਕਾ ਰੋਡ ਢਕੌਲੀ ਵਿਖੇ ਹੋਇਆ ਜਿੱਥੇ ਕਾਰ ਵਿੱਚ ਸਵਾਰ 5 ਵਿਅਕਤੀ ਗੰਭੀਰ ਜਖਮੀ ਹੋ ਗਏ ਜਿਨਾਂ ਵਿੱਚ ਇੱਕ 5 ਸਾਲ ਦਾ ਬੱਚਾ ਵੀ ਸੀ।

Add

ਮਿਲੀ ਜਾਣਕਾਰੀ ਅਨੁਸਾਰ ਉਹ ਮਨਸਾ ਦੇਵੀ ਪੰਚਕੂਲਾ ਤੋਂ ਮੱਥਾ ਟੇਕ ਕੇ ਦੇਰ ਰਾਤ ਆਪਣੇ ਘਰ ਜਾ ਰਹੇ ਸਨ ਅਤੇ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ ਜਿਸ ਕਾਰਨ ਕਾਰ ਰੁੱਖ ਨਾਲ ਜਾ ਟਕਰਾਈ। ਜਖਮੀਆਂ ਵਿੱਚ ਵਿਿਦਆਂਸ਼ 5 ਸਾਲ, ਬ੍ਰੀਜੇਸ਼ 30 ਸਾਲ, ਦੀਕਸ਼ਾ 30 ਸਾਲ ਅਤੇ ਸੁਰੇਸ਼ 63 ਸਾਲ ਸ਼ਾਮਿਲ ਹਨ। ਜਖਮੀਆਂ ਦੀ ਗੰਭੀਰ ਹਾਲਤ ਦੇਖਦੇ ਹੋਏ ਉਨਾਂ ਨੂੰ ਸੈਕਟਰ 32 ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}