https://pagead2.googlesyndication.com/pagead/js/adsbygoogle.js?client=ca-pub-7816955143159533
Malwa PoliticsTop 10 Newsਤਾਜਾ ਅਪਡੇਟਰਾਜਰਾਜਨੀਤੀ

ਲੋਕ ਸਭਾ ਹਲਕਾ ਫਰੀਦਕੋਟ ਤੋਂ ਗੁਰਚਰਨ ਸਿੰਘ ਮਾਨ ਹੋਣਗੇ ਕਮਿਊਨਿਸਟ ਉਮੀਦਵਾਰ, ਜਿਲਾ ਕੌਂਸਲ ਨੇ ਕੀਤੀ ਸਿਫਾਰਸ਼। “ਭਾਜਪਾ ਹਰਾਓ, ਦੇਸ਼ ਬਚਾਓ ਹੋਵੇਗਾ ਪਾਰਟੀ ਦਾ ਮੁੱਖ ਨਾਅਰਾ”- ਹਰਦੇਵ ਅਰਸ਼ੀ।

ਸੁਖਜਿੰਦਰ ਸਹੋਤਾ
ਫਰੀਦਕੋਟ, 23 ਅਪ੍ਰੈਲ

ਭਾਰਤੀ ਕਮਿਊਨਿਸਟ ਪਾਰਟੀ ਜਿਲਾ ਕੌਂਸਲ ਫਰੀਦਕੋਟ ਦੀ ਇੱਕ ਹੰਗਾਮੀ ਮੀਟਿੰਗ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਸਥਾਨਕ ‘ਸ਼ਹੀਦ ਕਾਮਰੇਡ ਅਮੋਲਕ ਭਵਨ’ ਵਿਖੇ ਹੋਈ। ਮੀਟਿੰਗ ਨੂੰ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 18ਵੀਂ ਲੋਕ ਸਭਾ ਲਈ ਹੋਣ ਵਾਲੀਆਂ ਚੋਣਾਂ ਲੋਕਤੰਤਰ ਅਤੇ ਤਾਨਾਸ਼ਾਹੀ ਵਿਚਕਾਰ ਪਿਛਲੇ ਸਮੇਂ ਤੋਂ ਚਲ ਰਹੀ ਵਿਚਾਰਧਾਰਕ ਜੰਗ ਦਾ ਸਿਖਰ ਹਨ ਜਿਸਨੇ ਦੇਸ਼ ਦਾ ਭਵਿੱਖ ਤਹਿ ਕਰਨਾ ਹੈ।

ਇਸ਼ਤਿਹਾਰ

ਉਨਾਂ ਦੱਸਿਆ ਕਿ ਕਮਿਊਨਿਸਟ ਪਾਰਟੀ ਆਪਣੀ 98 ਸਾਲ ਪਹਿਲਾਂ ਹੋਈ ਸਥਾਪਨਾ ਤੋਂ ਲੈ ਕੇ ਲਗਾਤਾਰ ਦੇਸ਼ ਦੀ ਬਹੁਗਿਣਤੀ ਵਸੋਂ ਖਾਸ ਕਰਕੇ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਸੰਸਦ ਦੇ ਅੰਦਰ ਅਤੇ ਬਾਹਰ ਸੰਘਰਸ਼ ਕਰਦੀ ਆ ਰਹੀ ਹੈ। ਇਹ ਚੋਣਾਂ ਵੀ ਸਾਡੇ ਲੋਕ ਸੰਘਰਸ਼ਾਂ ਦਾ ਹੀ ਹਿੱਸਾ ਹਨ। ਉਨਾਂ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੂੰ ਪਾਰਟੀ ਦੇ ਫਰੀਦਕੋਟ ਹਲਕੇ ਵਿੱਚ ਚੋਣ ਲੜਣ ਲਈ ਯੋਗ ਉਮੀਦਵਾਰ ਦੀ ਸਿਫ਼ਾਰਸ਼ ਕਰਨ ਲਈ ਕਿਹਾ।

ਇਸ਼ਤਿਹਾਰ

ਜਿਲਾ ਸਕੱਤਰ ਅਸ਼ੋਕ ਕੌਸ਼ਲ ਨੇ ਸੇਵਾ ਮੁਕਤ ਲੈਕਚਰਾਰ ਗੁਰਚਰਨ ਸਿੰਘ ਮਾਨ ਦਾ ਨਾਂ ਪੇਸ਼ ਕਰਦੇ ਹੋਏ ਕਿਹਾ ਕਿ ਇਸ ਸਾਥੀ ਨੇ ਨਾ ਸਿਰਫ ਇਕ ਆਦਰਸ਼ ਅਧਿਆਪਕ ਵਜੋਂ ਨਾਂ ਕਮਾਇਆ ਹੈ ਸਗੋਂ ਮੁਲਾਜ਼ਮ ਸੰਘਰਸ਼ਾਂ ਅਤੇ ਜੱਥੇਬੰਦੀਆਂ ਵਿੱਚ ਹਮੇਸ਼ਾ ਬਿਨਾ ਕਿਸੇ ਅਹੁਦੇ ਦਾ ਲਾਲਚ ਕੀਤੇ ਪਿੱਛੇ ਰਹਿ ਕੇ ਡਿਊਟੀ ਨਿਭਾਈ ਹੈ। ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਸਾਬਕਾ ਸਰਪੰਚ ਜਗਤਾਰ ਸਿੰਘ ਭਾਣਾ ਅਤੇ ਨਰੇਗਾ ਮਜ਼ਦੂਰ ਆਗੂ ਕਾਮਰੇਡ ਗੋਰਾ ਪਿਪਲੀ ਨੇ ਇਸ ਦਾ ਸਮਰਥਨ ਕਰਦੇ ਹੋਏ ਮਾਸਟਰ ਗੁਰਚਰਨ ਸਿੰਘ ਮਾਨ ਨੂੰ ਮੁਲਾਜ਼ਮ ਅਤੇ ਜਨਤਕ ਸੰਘਰਸ਼ਾਂ ਦਾ ਪਰਖਿਆ ਹੋਇਆ ਆਗੂ ਕਰਾਰ ਦਿੱਤਾ।

ਇਸ਼ਤਿਹਾਰ

ਮੀਟਿੰਗ ਨੇ ਸਰਬ ਸੰਮਤੀ ਨਾਲ ਮਾਸਟਰ ਗੁਰਚਰਨ ਸਿੰਘ ਮਾਨ ਦੇ ਨਾਂ ਦੀ ਸਿਫਾਰਸ਼ ਕੀਤੀ। ਹਾਜ਼ਰ ਮੈਂਬਰਾਂ ਨੇ ਮੌਕੇ ‘ਤੇ ਹੀ ਚੋਣ ਖਰਚਿਆਂ ਲਈ ਇਕ ਲੱਖ ਰੁਪਏ ਦੀ ਮਦਦ ਦਾ ਵਚਨ ਦਿੱਤਾ ਅਤੇ ਕਮਿਊਨਿਸਟ ਉਮੀਦਵਾਰ ਦੀ ਚੋਣ ਮੁਹਿੰਮ ਭਖਾਉਣ ਲਈ ਤਨ, ਮਨ, ਧਨ ਨਾਲ ਸਹਿਯੋਗ ਕਰਨ ਦਾ ਸੰਕਲਪ ਲਿਆ। ਇਸ ਮੌਕੇ ਬਜ਼ੁਰਗ ਕਾਮਰੇਡ ਸ਼ਾਮ ਸੁੰਦਰ, ਹਰਪਾਲ ਸਿੰਘ ਮਚਾਕੀ, ਇੰਦਰਜੀਤ ਸਿੰਘ ਗਿੱਲ, ਸੁਖਦਰਸ਼ਨ ਰਾਮ ਸ਼ਰਮਾ, ਭਲਵਿੰਦਰ ਸਿੰਘ ਔਲਖ, ਪੱਪੀ ਢਿਲਵਾਂ, ਚਰਨਜੀਤ ਚੰਬੇਲੀ, ਇਸਤ੍ਰੀ ਆਗੂ ਬੀਬੀ ਮਨਜੀਤ ਕੌਰ ਅਤੇ ਸ਼ਸ਼ੀ ਸ਼ਰਮਾ, ਮੁਖਤਿਆਰ ਸਿੰਘ ਭਾਣਾ, ਗੁਰਮੇਲ ਸਿੰਘ ਲਾਲੇਆਣਾ, ਗੁਰਦੀਪ ਭੋਲਾ ਪੀਆਰਟੀਸੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਇਸ਼ਤਿਹਾਰ

ਜਿਲਾ ਕੌਂਸਲ ਵੱਲੋਂ ਇਸ ਨਾਂ ਦੀ ਸਿਫਾਰਿਸ਼ ਕਰਕੇ ਰਸਮੀ ਪ੍ਰਵਾਨਗੀ ਲਈ ਸੂਬਾ ਕੇਂਦਰ ਨੂੰ ਭੇਜ ਦਿੱਤੀ ਗਈ ਹੈ। ਮਾਸਟਰ ਗੁਰਚਰਨ ਸਿੰਘ ਮਾਨ ਨੇ ਪਾਰਟੀ ਵੱਲੋਂ ਉਨਾਂ ਵਿੱਚ ਪ੍ਰਗਟ ਕੀਤੇ ਭਰੋਸੇ ਤੇ ਪੂਰਾ ਉਤਰਣ ਅਤੇ ਇਲਾਕੇ ਦੇ ਮਿਹਨਤਕਸ਼ ਲੋਕਾਂ ਦੀ ਸੇਵਾ ਹੋਰ ਤਕੜੇ ਮਨੋਬਲ ਨਾਲ ਕਰਦੇ ਰਹਿਣ ਦਾ ਭਰੋਸਾ ਦਿਵਾਇਆ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}