https://pagead2.googlesyndication.com/pagead/js/adsbygoogle.js?client=ca-pub-7816955143159533
Malwa PoliticsTop 10 Newsਅਪਰਾਧਤਾਜਾ ਅਪਡੇਟਦੇਸ਼ਰਾਜਰਾਜਨੀਤੀ

ਫਲਾਂ ਦੀ ਦੁਕਾਨ ਵਾਲੇ ਨਾਲ BJP ਆਗੂ ਦਾ ਪੇਚਾ, ਬੀਜੇਪੀ ਦੇ ਆਗੂ ਸਮੇਤ ਚਾਰ ਜ਼ਖਮੀਂ

ਅਵਤਾਰ ਸਿੰਘ ਗੁਰਦਾਸਪੁਰੀ

ਗੁਰਦਾਸਪੁਰ 11 ਅਪ੍ਰੈਲ,

ਗੁਰਦਾਸਪੁਰ ਦੇ ਮਿਲਕ ਪਲਾਂਟ ਨੇੜੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦੋ ਧਿਰਾਂ ਦਰਮਿਆਨ ਹੋਏ ਝੱਗੜੇ ਦੌਰਾਨ ਦੋਨਾਂ ਧਿਰਾਂ ਦੇ ਚਾਰ ਵਿਅਕਤੀ ਜ਼ਖਮੀ ਹੋ ਗਏ ਜਿਸ ਦੇ ਵਿੱਚ ਭਾਜਪਾ ਦੇ ਜਿਲ੍ਹਾ ਮਹਾਂ ਮੰਤਰੀ ਵਿਕਾਸ ਗੁਪਤਾ ਵੀ ਜਖਮੀ ਹੋਏ ਹਨ ਫਿਲਹਾਲ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੂਸਰੀ ਧਿਰ ਦੇ ਜਖਮੀ ਹੋਏ ਵਿਅਕਤੀਆਂ ਨੇ ਭਾਜਪਾ ਦੇ ਜਿਲ੍ਹਾ ਮਹਾ ਮੰਤਰੀ ਉੱਪਰ ਦੁਕਾਨ ਤੇ ਆ ਕੇ ਹਮਲਾ ਕਰਨ ਦੇ ਆਰੋਪ ਲਗਾਏ ਹਨ।

Add

ਇਸ ਸਬੰਧੀ ਜਾਣਕਾਰੀ ਦਿੰਦੇ ਜ਼ਖ਼ਮੀ ਹੋਏ ਭਾਜਪਾ ਦੇ ਜਿਲ੍ਹਾ ਮਹਾਂ ਮੰਤਰੀ ਵਿਕਾਸ ਗੁਪਤਾ ਨੇ ਦੱਸਿਆ ਕਿ ਉਹਨਾਂ ਨੇ ਸਤਪਾਲ ਜੋ ਕਿ ਮਿਲਕ ਪਲਾਂਟ ਗੁਰਦਾਸਪੁਰ ਨੇੜੇ ਫ਼ਲਾ ਦਾ ਕੰਮ ਕਰਦੇ ਹਨ ਉਹਨਾਂ ਨੇ ਦੋ ਸਾਲ ਪਹਿਲਾਂ ਉਹਨਾਂ ਨੂੰ ਵਰਤਣ ਲਈ 1 ਲੱਖ ਰੁਪਇਆ ਦਿੱਤਾ ਸੀ। ਪਰ ਉਹਨਾਂ ਦੇ ਪੈਸੇ ਵਾਪਿਸ ਨਹੀਂ ਕੀਤੇ ਜਾ ਰਹੇ ਅੱਜ ਜਦੋਂ ਉਹ ਪੈਸੇ ਲੈਣ ਦੇ ਲਈ ਇਹਨਾਂ ਦੀ ਦੁਕਾਨ ਤੇ ਗਿਆ ਤਾਂ ਇਹਨਾਂ ਨੇ ਅੱਗੋਂ ਉਸਦੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ।

Add

ਜਿਸ ਤੋਂ ਬਾਅਦ ਦੋਨਾਂ ਦਰਮਿਆਨ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਸਤਪਾਲ ਅਤੇ ਉਸਦੇ ਬੇਟੇ ਨੇ ਉਸਦੇ ਸਿਰ ਉੱਪਰ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਸਾਥੀਆਂ ਨੂੰ ਸੂਚਿਤ ਕੀਤਾ ਅਤੇ ਉਨਾਂ ਦੇ ਸਾਥੀ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲੈਕੇ ਆਏ ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ ਉਸਨੇ ਮੰਗ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Add

ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਫਲਾਂ ਦਾ ਕੰਮ ਕਰਨ ਵਾਲੇ ਵਿਅਕਤੀ ਸਤਪਾਲ ਅਤੇ ਉਸਦੇ ਬੇਟੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੁਕਾਨ ਤੇ ਕੰਮ ਕਰ ਰਹੇ ਸਨ ਇਸ ਦੌਰਾਨ ਵਿਕਾਸ ਗੁਪਤਾ ਉਨਾਂ ਦੀ ਦੁਕਾਨ ਤੇ ਆਇਆ ਅਤੇ ਉਨਾਂ ਦੇ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਬਹਿਸ ਕਰਨ ਲੱਗ ਪਿਆ ਜਦੋਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੈਸੇ ਉਹਨਾਂ ਨੂੰ ਘਰ ਭੇਜ ਦਿੱਤੇ ਜਾਣਗੇ ਪਰ ਇਸਦੇ ਬਾਵਜੂਦ ਵਿਕਾਸ ਗੁਪਤਾ ਉਨਾਂ ਦੇ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਉਨਾਂ ਦੇ ਪਿਤਾ ‘ਤੇ ਦੁਕਾਨ ਤੇ ਪਏ ਪਲਾਸਟਿਕ ਦੇ ਕ੍ਰੇਟ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ।

Add

ਇਸ ਦੀ ਸੂਚਨਾ ਮਿਲਣ ‘ਤੇ ਉਹ ( ਰਕੇਸ਼) ਵੀ ਦੁਕਾਨ ‘ਤੇ ਪਹੁੰਚ ਗਿਆ ਅਤੇ ਵਿਕਾਸ ਗੁਪਤਾ ਨੇ ਉਸ ਦੇ ਉੱਪਰ ਵੀ ਹਮਲਾ ਕਰਕੇ ਉਸ ਨੂੰ ਅਤੇ ਉਸ ਦੇ ਰਿਸ਼ਤੇਦਾਰ ਨੂੰ ਜ਼ਖਮੀ ਕਰ ਦਿੱਤਾ। ਰਕੇਸ਼ ਨੇ ਕਿਹਾ ਕਿ ਇਸ ਝਗੜੇ ਦੌਰਾਨ ਉਸ ਦੇ ਪਿਤਾ ਤੇ ਇੱਕ ਰਿਸ਼ਤੇਦਾਰ ਸਮੇਤ ਵਿਕਾਸ ਗੁਪਤਾ ਜਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਵਿਕਾਸ ਗੁਪਤਾ ਨੂੰ ਬਾਕੀ ਪੈਸੇ ਦੇ ਦਿੱਤੇ ਗਏ ਹਨ ਜਿਨ੍ਹਾਂ ਵਿਚੋ 40 ਹਜ਼ਾਰ ਰੁਪਏ ਰਹਿ ਗਏ ਹਨ ਜੋ ਜਲਦ ਦੇ ਦਿੱਤੇ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਕੇ.ਪੀ ਸਿੰਘ ਨੇ ਦੱਸਿਆ ਕਿ ਇਕ ਝਗੜੇ ਵਿੱਚ 4 ਵਿਅਕਤੀ ਜਖਮੀ ਹੋ ਕੇ ਆਏ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਖਮੀਆਂ ਦੀ ਮੈਡੀਕਲ ਰਿਪੋਰਟ ਬਣਾ ਕੇ ਸਬੰਧਿਤ ਥਾਣਿਆਂ ਨੂੰ ਭੇਜ ਦਿੱਤਾ ਜਾਵੇਗੀ।

 

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}