https://pagead2.googlesyndication.com/pagead/js/adsbygoogle.js?client=ca-pub-7816955143159533
Top 10 Newsਹੈਲਥਤਾਜਾ ਅਪਡੇਟਦੇਸ਼ਰਾਜਰਾਜਨੀਤੀ

ਉਲਟੀਆਂ ਅਤੇ ਚੱਕਰ ਆਉਣਾ ਤੋਂ ਪੀੜਤ ਲੋਕਾਂ ਨਾਲ ਭਰੇ ਹਸਪਤਾਲ

ਕਈ ਆਪਣੇ ਘਰਾਂ ਦੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ

ਅਰਵਿੰਦਰ ਤਨੇਜਾ,

ਜਲਾਲਾਬਾਦ 11 ਅਪ੍ਰੈਲ,

ਜਾਣਕਾਰੀ ਮੁਤਾਬਕ ਬੀਤੇ ਕੱਲ ਪਹਿਲਾਂ ਨਿਰਾਤਾ ਸੀ ਅਤੇ ਪਹਿਲੇ ਨਰਾਤੇ ਦੇ ਮੌਕੇ ਲੋਕਾਂ ਦੇ ਵੱਲੋਂ ਦੜਊਆਂ ਦਾ ਆਟਾ ਕਰਿਆਨੇ ਦੀਆਂ ਵੱਖ-ਵੱਖ ਦੁਕਾਨਾਂ ਤੋਂ ਖਰੀਦ ਕੇ ਉਸ ਨੂੰ ਖਾਧਾ ਗਿਆ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਰਾਤ ਸਮੇਂ ਲੋਕ ਹਸਪਤਾਲਾਂ ਦੇ ਵਿੱਚ ਪਹੁੰਚੇ ।

Add

ਡਾਕਟਰ ਦੇ ਮੁਤਾਬਕ 100 ਤੋਂ 150 ਲੋਕ ਇਸ ਆਟੇ ਦੇ ਕਾਰਨ ਹੋਏ ਬਿਮਾਰ ਫਿਲਹਾਲ ਇਲਾਜ ਦੇ ਲਈ ਲੋਕਾਂ ਨੂੰ ਹਸਪਤਾਲਾਂ ਚ ਭਰਤੀ ਕਰਵਾਇਆ ਗਿਆ ਉਧਰ ਦੂਜੇ ਪਾਸੇ ਹਸਪਤਾਲਾਂ ਚ ਭਰਤੀ ਲੋਕਾਂ ਦਾ ਹਾਲ ਚਾਲ ਪੁੱਛਣ ਵਿਧਾਇਕ ਜਗਦੀਪ ਗੋਲਡੀ ਕੰਬੋਜ ਪਹੁੰਚੇ ਜਿਨਾਂ ਨੇ ਕਿਹਾ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਹਿਦਾਇਤਾਂ ਕਰ ਦਿੱਤੀਆਂ ਅਤੇ ਇਸ ਮਾਮਲੇ ਤੇ ਉਹਨਾਂ ਦੇ ਵੱਲੋਂ ਇੱਕ ਟੀਮ ਤਿਆਰ ਕਰਨ ਦੀ ਗੱਲ ਆਖੀ ਗਈ ਹੈ।

Add

ਪ੍ਰਸ਼ਾਸਨ ਦੇ ਵੱਲੋਂ ਇੱਕ ਟੀਮ ਤਿਆਰ ਕਰ ਇਸ ਪੂਰੇ ਮਾਮਲੇ ਦੀ ਸਖਤੀ ਦੇ ਨਾਲ ਜਾਂਚ ਕੀਤੀ ਜਾਏਗੀ ਅਤੇ ਜੇਕਰ ਕੋਈ ਮਿਲਾਵਟ ਖੋਰ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਦੱਸ ਦਈਏ ਕਿ ਬਾਜ਼ਾਰ ਦੇ ਵਿੱਚ ਹੋਲਸਿਲ ਰੇਟਾਂ ਚ 70 ਰੁਪਏ ਕਿਲੋ ਵਿਕਣ ਵਾਲਾ ਆਟਾ 45 ਰੁਪਏ ਕਿਲੋ ਵਿਕਿਆ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਮਿਲਾਵਟ ਵੱਡੇ ਪੱਧਰ ਤੇ ਹੋਈ।

Add

ਕਰਿਆਨਾ ਯੂਨੀਅਨ ਦੱਸ ਰਹੀ ਹੈ ਕਿ ਪੰਜ ਹੋਲਸੇਲਰ ਹਨ ਪੂਰੇ ਸ਼ਹਿਰ ਦੇ ਵਿੱਚ ਅਤੇ ਉਨਾਂ ਦੇ ਵੱਲੋਂ ਹੁਣ ਇਸ ਮਾਮਲੇ ਦੀ ਆਪਣੇ ਪੱਧਰ ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਪਰ ਵੱਡਾ ਸਵਾਲ ਉੱਠਦਾ ਹੈ ਕਿ ਆਖਿਰਕਾਰ ਅਣਗੈਲੀ ਕਿਸ ਦੀ ਹੈ ਕਿਸ ਦੀ ਅਣਗੈਲੀ ਦੇ ਕਾਰਨ 150 ਦੇ ਕਰੀਬ ਸ਼ਹਿਰ ਵਾਸੀਆਂ ਦੀ ਜਾਨ ਖਤਰੇ ਵਿੱਚ ਪੈ ਗਈ।

Add

ਪ੍ਰਸ਼ਾਸਨ ਨੂੰ ਵਿਧਾਇਕ ਦੇ ਵੱਲੋਂ ਕਾਰਵਾਈ ਕਰਨ ਦੀ ਹੁਕਮ ਕੀਤੇ ਗਏ ਨੇ ਪਰ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ।
ਕੀ ਮਿਲਾਵਟ ਖੋਰ ਸਾਹਮਣੇ ਆਉਂਦੇ ਨੇ ਜਾਂ ਫਿਰ ਹਮੇਸ਼ਾ ਦੀ ਤਰ੍ਹਾਂ ਗੋਂਗਲੂਆਂ ਤੋਂ ਮਿੱਟੀ ਲਹਿੰਦੀ ਹੈ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}