https://pagead2.googlesyndication.com/pagead/js/adsbygoogle.js?client=ca-pub-7816955143159533
Malwa PoliticsTop 10 Newsਤਾਜਾ ਅਪਡੇਟਦੇਸ਼ਰਾਜਰਾਜਨੀਤੀ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਚਾਕੀ ਮੱਲ ਸਿੰਘ (ਫਰੀਦਕੋਟ)ਦੇ ਪੰਜਾਬੀ ਲੈਕਚਰਾਰ ਸ੍ਰੀਮਤੀ ਪਰਮਜੀਤ ਕੌਰ ਸੇਵਾ ਮੁਕਤੀ ਮੌਕੇ ਸਮਾਨਿਤ।

ਸੁਖਜਿੰਦਰ ਸਹੋਤਾ

ਫਰੀਦਕੋਟ 10 ਅਪ੍ਰੈਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਚਾਕੀ ਮੱਲ ਸਿੰਘ (ਫਰੀਦਕੋਟ)ਦੇ ਪੰਜਾਬੀ ਲੈਕਚਰਾਰ ਸ੍ਰੀਮਤੀ ਪਰਮਜੀਤ ਕੌਰ ਵੱਲੋਂ ਪੰਜਾਬੀ ਬੋਲੀ ਦੀ ਕੀਤੀ ਸ਼ਾਨਦਾਰ ਸੇਵਾ ਨੂੰ ਮੁੱਖ ਰਖਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਜੀਵ ਦੁਆ ਇੰਚਾਰਜ ਮੈਡਮ ਸ੍ਰੀਮਤੀ ਮਨਜਿੰਦਰ ਕੌਰ ਅਤੇ ਮੈਡਮ ਸ੍ਰੀਮਤੀ ਪੂਨਮ ਬਾਲਾ,ਲੈਕਚਰਾਰ ਅਰਥਸ਼ਾਸਤਰ ਜੀ ਦੀ ਰਹਿਨੁਮਾਈ ਹੇਠ ਸਕੂਲ ਕੈਂਪਸ ਵਿੱਚ ਇਕ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਗਿਆ ।

ਇਸ਼ਤਿਹਾਰ

ਇਸ ਸਮੁੱਚੇ ਪ੍ਰੋਗਰਾਮ ਨੂੰ ਸਕੂਲ ਦੇ ਸਟਾਫ ਸ੍ਰੀ ਨਵਪ੍ਰੀਤ ਸਿੰਘ, (ਲੈਕਚਰਾਰ ਸਰੀਰਿਕ ਸਿੱਖਿਆ ), ਸ੍ਰੀਮਤੀ ਰੁਚੀ ਗੋੜ, ਲੈਕਚਰਾਰ ਅੰਗਰਜੀ, ਸ੍ਰੀਮਤੀ ਸੁਨੀਤਾ ਰਾਣੀ, ਮੈਥ ਮਿਸਟ੍ਰੈਸ, ਸ੍ਰੀਮਤੀ ਜਸਵੀਰ ਕੌਰ, ਪੰਜਾਬੀ ਮਿਸਟੈਸ. ਸ੍ਰੀਮਤੀ ਗਗਨਦੀਪ ਕੌਰ, ਮੈਥ ਮਿਸਟੈਸ ਸ੍ਰੀਮਤੀ ਗੁਰਪ੍ਰੀਤ ਕੌਰ, ਸਾਇੰਸ ਮਿਸਟ੍ਰੈਸ, ਸ੍ਰੀਮਤੀ ਸੁਰਜੀਤ ਕੌਰ, ਹਿੰਦੀ ਮਿਸਟ੍ਰੈਸ, ਸ੍ਰੀਮਤੀ ਜਸਵਿੰਦਰ ਕੌਰ, ਪੰਜਾਬੀ ਮਿਸਟ੍ਰੈਸ, ਸ ਲਵਕਰਨ ਸਿੰਘ,ਅੰਗਰੇਜੀ ਮਾਸਟਰ, ਸ. ਗੁਰਮੇਲ ਸਿੰਘ,ਸਾਇੰਸ ਮਿਸਟੈਸ, ਸ. ਗੁਰਬਾਜ ਸਿੰਘ,

ਇਸ਼ਤਿਹਾਰ

ਪੀ.ਟੀ.ਆਈ ਸ੍ਰੀਮਤੀ ਰਵਨੀਤ ਢਿਲੋਂ, ਕੰਪਿਊਟਰ ਫੈਕਲਟੀ,ਸ. ਲਖਵਿੰਦਰ ਸਿੰਘ, ਕੰਪਿਊਟਰ ਫੈਕਲਟੀ, ਸ੍ਰੀ ਦਵਿੰਦਰ ਪਾਲ, ਜੁਨੀਅਰ ਸਹਾਇਕ, ਸ੍ਰੀਮਤੀ ਕੁਲਵਿੰਦਰ ਕੌਰ, ਐਸ.ਐਲ.ਏ., ਸ੍ਰੀ ਰਮੇਸ਼ ਸ਼ਰਮਾਂ, ਲਾਇਬ੍ਰੇਰੀਅਨ, ਸ੍ਰੀ ਕੁਲਦੀਪ ਕੁਮਾਰ, ਵੋਕੇ: ਟ੍ਰੇਨਰ ਸ ਜਸਵਿੰਦਰ ਸਿੰਘ, ਵੋਕੇ: ਟ੍ਰੇਨਰ, ਸ੍ਰੀ ਗੁਰਮੀਤ ਸਿੰਘ, ਕੈਂਪਸ ਮੈਨੇਜਰ, ਸ. ਫੂਲਾ ਸਿੰਘ, ਚੌਕੀਦਾਰ, ਸ੍ਰੀਮਤੀ ਮਨਜੀਤ ਕੌਰ, ਸਫਾਈ ਸੇਵਕਾ ਸ ਕੁਲਵੰਤ ਸਿੰਘ, ਸੇਵਦਾਰ, ਸਫਲ ਬਨਾਉਣ ਲਈ ਬਹੁਤ ਹੀ ਸੁਚੱਜੀ ਭੂਮਿਕਾ ਨਿਭਾਈ ।

ਇਸ਼ਤਿਹਾਰ

ਪ੍ਰਿੰਸੀਪਲ,ਸ੍ਰੀ ਸੰਜੀਵ ਦੁਆ ਨੇ ਮੈਡਮ ਸ੍ਰੀਮਤੀ ਪਰਮਜੀਤ ਕੌਰ, ਦੀ ਕਾਰਜ ਸ਼ੈਲੀ ਸਬੰਧੀ ਗੱਲਬਾਤ ਕਰਦਿਆ ਦੱਸਿਆ ਕਿ ਉਹ 1992 ਵਿੱਚ ਐਜੂਕੇਸ਼ਨ ਕਾਲਜ਼, ਫਰੀਦਕੋਟ ਵਿੱਚ ਮੈਡਮ ਦੇ ਬੀ. ਐਡ. ਦੇ ਜਮਾਤੀ ਰਹੇ । ਇੰਚਾਰਜ ਮੈਡਲ ਸ੍ਰੀਮਤੀ ਮਨਜਿੰਦਰ ਕੌਰ, ਅਤੇ ਮੈਡਮ ਸ੍ਰੀਮਤੀ ਪੂਨਮ ਬਾਲਾ ਨੇ ਆਪਣੇ ਵਿਚਾਰਾ ਦਾ ਇਜਹਾਰ ਸੁੰਦਰ ਕਵਿਤਾਵਾਂ ਰਾਹੀਂ ਕੀਤਾ । ਉਨ੍ਹਾਂ ਨੇ ਦੱਸਿਆ ਕਿ ਮੈਡਮ ਸ੍ਰੀਮਤੀ ਪਰਮਜੀਤ ਨੇ ਬੜੀ ਹੀ ਸੁਹਿਰਦਤਾ ਅਤੇ ਸੁਚੱਜੇ ਢੰਗ ਨਾਲ ਅਧਿਆਪਨ ਸੇਵਾ ਨਿਭਾਈ ।

ਇਸ਼ਤਿਹਾਰ

ਵਿਦਿਆਰਥੀਆਂ ਰਾਹੀਂ ਸ਼ਬਦ ਗਾਇਨ, ਕਵਿਤਾ ਗਾਇਨ ਅਤੇ ਸਭਿਆਚਾਰਕ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਕੇ ਸਮਾਰੋਹ ਵਿਚ ਰੰਗੀਨੀਆਂ ਭਰੀਆਂ । ਇਹ ਸਮੁੱਚੇ ਪ੍ਰੋਗਰਾਮ ਦੌਰਾਨ ਸ੍ਰੀਮਤੀ ਸੁਰਜੀਤ ਕੌਰ, ਹਿੰਦੀ ਅਧਿਆਪਕਾ ਅਤੇ ਸ੍ਰੀਮਤੀ ਜਸਵਿੰਦਰ ਕੌਰ: ਪੰਜਾਬੀ ਅਧਿਆਪਕਾ ਨੇ ਮੰਚ ਸੰਚਾਲਣ ਦੀ ਭੂਮਿਕਾ ਬਹੁਤ ਹੀ ਸ਼ਾਇਰਾਨਾ ਅੰਦਾਜ਼ ਵਿਚ ਨਿਭਾਈ।
ਸ. ਲਵਕਰਨ ਸਿੰਘ, ਅੰਗਰੇਜੀ ਮਾਸਟਰ ਨੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਤਿਆਰ ਕੀਤਾ ਸਨਮਾਨ ਪੱਤਰ ਬਹੁਤ ਹੀ ਦਿਲਕਸ ਅੰਦਾਜ ਵਿੱਚ ਪੜਿਆ, ਜਿਸ ਰਾਹੀ ਮੈਡਮ ਸ੍ਰੀਮਤੀ ਪਰਮਜੀਤ ਕੌਰ, ਦੇ ਵਿਦਿਅਕ ਅਤੇ ਸੇਵਾਕਾਲ ਦੇ ਸਮੁੱਚੇ ਜੀਵਨਕਾਲ ਨੂੰ ਪੇਸ਼ ਕੀਤਾ।

ਮੈਡਮ ਪਰਮਜੀਤ ਕੌਰ ਨੇ ਭਾਵੁਕ ਹੁੰਦਿਆ ਸਕੂਲ ਦੇ ਸਮੂਹ ਸਟਾਫ ਵੱਲੋਂ ਉਲੀਕੇ ਸ਼ਾਨਦਾਰ ਵਿਦਾਇਗੀ ਪਾਰਟੀ ਸਬੰਧੀ ਪ੍ਰੋਗਰਾਮ ਅਤੇ ਭੇਟ ਕੀਤੇ ਅਣਮੁੱਲੇ ਤੋਹਫਿਆਂ ਨੂੰ ਸਵੀਕਾਰ ਕਰਦਿਆਂ ਆਪਣੇ ਸਟਾਫ ਨਾਲ ਭਾਵੁਕ ਸਾਂਝਾਂ ਅਤੇ ਪਿਆਰ ਨੂੰ ਮੋਹ-ਭਿੱਜੇ ਸ਼ਬਦਾਂ ਰਾਹੀਂ ਬਿਆਨ ਕੀਤਾ। ਇਸ ਵਿੱਲਖਣ ਵਿਦਾਇਗੀ ਸਮਾਰੋਹ ਪੇਸ਼ ਕਰਨ ਲਈ ਮੈਡਮ ਸ੍ਰੀਮਤੀ ਪਰਮਜੀਤ ਕੌਰ, ਦੇ ਜੀਵਨ ਸਾਥੀ ਡਾ. ਪਰਮਿੰਦਰ ਸਿੰਘ (ਰਿਟਾ, ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ) ਨੇ ਸਮੂਹ ਸਟਾਫ ਦਾ ਧੰਨਵਾਦ ਕੀਤਾ, ਜਿਸ ਕਰਕੇ ਅੱਜ ਦਾ ਦਿਨ ਯਾਦਗਾਰੀ ਹੋ ਨਿਬੜਿਆ।

ਉਨ੍ਹਾਂ ਨੇ ਸਮੁੱਚੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਦੱਸਿਆ ਕਿ ਸਮੂਹ ਸਟਾਫ ਨਾਲ ਆਪਣੇ ਪ੍ਰੇਮ ਦਾ ਇਜ਼ਹਾਰ ਕਰਨ ਲਈ ਮੈਡਮ, ਡਾ. ਪਰਮਿੰਦਰ ਸਿੰਘ, ਬੇਟਾ ਪਰਮਪ੍ਰਤੀਕ ਸਿੰਘ ਅਤੇ ਬੇਟੀ ਸੁਖਮਨਦੀਪ ਕੌਰ ਵੱਲੋਂ ਸਕੂਲ ਦੇ ਮੇਨ ਗੇਟ ਲਈ ਸਕੂਲ ਦਾ ਨਾਂ ਵਾਲਾ ਡਿਜੀਟਲ ਬੋਰਡ ਭੇਂਟ ਕੀਤਾ । ਦਰਜਾਚਾਰ ਦੇ ਸਾਰੇ ਮੈਬਰਾਂ ਅਤੇ ਸਟਾਫ ਮੈਬਰਾਂ ਲਈ ਪ੍ਰੇਮ ਭਰੇ ਤੋਹਫਿਆਂ ਦੇ ਰੂਪ ਵਿੱਚ ਯਾਦਗਾਰੀ ਚਿੰਨ ਭੇਟ ਕੀਤੀ ਗਏ ਤਾਂ ਕਿ ਸੇਵਾਕਾਲ ਦੋਰਾਨ ਬਣੀਆਂ ਸਾਂਝਾਂ ਹਮੇਸਾਂ ਇਸ ਤਰਾਂ ਬਰਕਰਾਰ ਰਹਿਣ ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}