https://pagead2.googlesyndication.com/pagead/js/adsbygoogle.js?client=ca-pub-7816955143159533
Top 10 NewsMalwa Politicsਅਪਰਾਧਤਾਜਾ ਅਪਡੇਟਦੇਸ਼ਰਾਜਰਾਜਨੀਤੀ

ਪਤੀ ਪਤਨੀ ਕਾਰ ਵਿਚ ਹੀ ਚੱਕੀ ਫਿਰਦੇ ਸਨ ਇਹ ਚੀਜ, ਪੁਲਿਸ ਕਾਰ ਸਮੇਤ ਦਬੋਚੇ

ਅਵਤਾਰ ਸਿੰਘ ਬਟਾਲਾ

ਬਟਾਲਾ 6 ਅਪ੍ਰੈਲ

ਬਟਾਲਾ ਪੁਲਿਸ ਵਲੋਂ ਕਾਰ ਸਵਾਰ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 30 ਲੱਖ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪੁਲਿਸ ਨੇ ਕਾਰ ਵੀ ਕਬਜ਼ੇ ਚ ਲੈ ਲਈ ਹੈ।

Add

ਉਥੇ ਹੀ ਬਟਾਲਾ ਪੁਲਿਸ ਐਸਐਸਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਤੇ ਬੀਤੀ ਦੇਰ ਰਾਤ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹਾਈਵੇ ਤੇ ਸਥਿਤ ਪਿੰਡ ਸੈਦ ਮੁਬਾਰਕ ਨੇੜੇ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਕਾਰ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 30 ਲੱਖ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ।

Add

ਉਥੇ ਹੀ ਫੜੇ ਗਏ ਮੁਲਜਮਾਂ ਦੀ ਪਛਾਣ ਸੁਖਬੀਰ ਸਿੰਘ ਅਤੇ ਉਸਦੀ ਪਤਨੀ ਗੁਰਇੰਦਰ ਕੌਰ ਵਾਸੀ ਜਿਲਾ ਅੰਮ੍ਰਿਤਸਰ ਵਜੋਂ ਹੋਈ ਹੈ | ਅਤੇ ਐਸਐਸਪੀ ਬਟਾਲਾ ਨੇ ਦਸਿਆ ਕਿ ਜਦ ਦੋਵਾਂ ਪਤੀ ਪਤਨੀ ਨੂੰ ਗ੍ਰਿਫ਼ਤਾਰ ਕਰ ਪੁਛਗਿੱਸ਼ ਕੀਤੀ ਤਾ ਉਹਨਾਂ ਦੇ ਘਰ ਜਿਲਾ ਅੰਮ੍ਰਿਤਸਰ ਚ ਜਾਂਚ ਕੀਤੀ ਤਾ ਉਥੋ ਤਿੰਨ ਲੱਖ ਰੁਪੈ ਦੇ ਹੋਰ ਜਾਅਲੀ ਨੋਟ ਮਿਲੇ ਅਤੇ ਉਥੇ ਹੀ ਪੁਲਿਸ ਵਲੋਂ ਇਸ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਪੇਪਰ ਆਦਿ ਸਾਮਾਨ ਵੀ ਜਬਤ ਕੀਤਾ ਗਿਆ |

Add

ਉਥੇ ਹੀ ਇਹ ਪਤੀ ਪਤਨੀ ਇਹਨੇ ਸ਼ਾਤਿਰ ਹਨ ਕਿ ਇਹਨਾਂ ਵਲੋਂ ਇਹ ਨੋਟ ਖੁਦ ਤਿਆਰ ਕੀਤੇ ਜਾਂਦੇ ਸਨ ਅਤੇ ਇਹ ਜੋ ਕਰੰਸੀ ਤਿਆਰ ਕੀਤੀ ਗਈ ਸੀ ਇਹ ਹਿਮਾਚਲ ਪ੍ਰਦੇਸ਼ ਡਿਲੀਵਰੀ ਹੋਣੀ ਸੀ ਅਤੇ ਸਾਰੇ ਨੋਟ 500 ਰੁਪੇ ਦੇ ਸਣ ਉਥੇ ਹੀ ਪੁਲਿਸ ਵਲੋ ਖੁਲਸਾ ਕੀਤਾ ਗਿਆ ਹੈ ਕਿ ਇਹ ਇਕ ਲੱਖ ਰੁਪੈ ਚ ਚਾਰ ਲੱਖ ਰੁਪੇ ਫਰਜੀ ਨੋਟ ਵੇਚਣੇ ਸਨ ।

Add

ਉਥੇ ਹੀ ਪੁਲਿਸ ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਸੁਖਬੀਰ ਸਿੰਘ ਪਹਿਲਾਂ ਕੋਆਪਰੇਟਿਵ ਬੈਂਕ ਚ ਨੌਕਰੀ ਕਰਦਾ ਸੀ ਅਤੇ ਉਥੇ ਵੀ ਕਰੋੜਾ ਦਾ ਘਪਲਾ ਕੀਤਾ ਸੀ ਜਿਸ ਦੇ ਚਲਦੇ ਉਸ ਖਿਲਾਫ ਕੈਸ ਦਰਜ ਹੋਇਆ ਸੀ ਅਤੇ ਗ੍ਰਿਫਤਾਰ ਹੋਣ ਤੋ ਬਾਅਦ ਜੇਲ ਚ ਭੇਜਿਆ ਗਿਆ ਅਤੇ ਉਥੇ ਜੇਲ ਚ ਹੀ ਇਕ ਸਾਥੀ ਮਿਲਿਆ ਜਿਸ ਨਾਲ ਇਸ ਨੇ ਇਹ ਫ਼ਰਜੀ ਨੋਟ ਤਿਆਰ ਕਰਨ ਦਾ ਪਲੈਨ ਕੀਤਾ ਅਤੇ ਮੁੜ ਹੁਣ ਜਦ ਇਹ ਜੇਲ ਚੋ ਬਾਹਰ ਆਇਆ ਤਾ ਉਸ ਵਲੋ ਇਹ ਕਾਲਾ ਧੰਦਾ ਸ਼ੁਰੂ ਕੀਤਾ ਗਿਆ ਸੀ ।

 

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}