https://pagead2.googlesyndication.com/pagead/js/adsbygoogle.js?client=ca-pub-7816955143159533
Malwa PoliticsTop 10 Newsਤਾਜਾ ਅਪਡੇਟਦੇਸ਼ਰਾਜਰਾਜਨੀਤੀ

ਢੀਂਡਸਾ ਪਿਉਂ ਪੁੱਤ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਖ਼ਾਰਜ

ਢੀਂਡਸੇ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਪ੍ਰਧਾਨਗੀ ਤੋਂ ਹਟਾਇਆ ਤੇ ਨਵਾਂ ਪ੍ਰਧਾਨ ਜਲਦੀ ਐਲਾਨਿਆ ਜਾਵੇਗਾ :ਭਾਈ ਮੋਹਕਮ ਸਿੰਘ – ਮੰਝਪੁਰ – ਭੋਮਾ

ਲਲਿਤ ਕੁਮਾਰ

ਅੰਮ੍ਰਿਤਸਰ 15 ਮਾਰਚ,

ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਅਹੁਦੇਦਾਰਾਂ ਅਤੇ ਵਰਕਰ ਸਾਹਿਬਾਨ ਦੀ ਇੱਕ ਹੰਗਾਮੀ ਮੀਟਿੰਗ ਅੰਮ੍ਰਿਤਸਰ ਵਿਖੇ ਭਾਈ ਮੋਹਕਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ ਹਰਬੰਸ ਸਿੰਘ ਮੰਝਪੁਰ ਜਰਨਲ ਸਕੱਤਰ ਮਨਜੀਤ ਸਿੰਘ ਭੋਮਾ, ਸਤਨਾਮ ਸਿੰਘ ਮਨਾਵਾਂ, ਸ ਬੇਅੰਤ ਸਿੰਘ ਖ਼ਿਆਲਾਂ, ਗੁਰਪ੍ਰੀਤ ਸਿੰਘ ਕਲਕੱਤਾ , ਸ ਸੰਦੀਪ ਸਿੰਘ ਰੁਪਾਲੋਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ।

 

ਮੀਟਿੰਗ ਵਿੱਚ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਸ ਸੁਖਦੇਵ ਸਿੰਘ ਢੀਂਡਸੇ ਤੋਂ ਵੱਡੇ ਪੱਧਰ ਤੇ ਬਹੁਗਿਣਤੀ ਬਾਗ਼ੀ ਹੋਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਲੀਡਰਸ਼ਿਪ ਨੇ ਸ੍ਰ ਸੁਖਦੇਵ ਸਿੰਘ ਢੀਂਡਸਾ ਜਿਹਨਾਂ ਨੂੰ ਜੁਲਾਈ 2020 ਵਿੱਚ ਜਰਨਲ ਹਾਊਸ ਵਿੱਚ ਲੁਧਿਆਣਾ ਵਿਖੇ ਪਾਰਟੀ ਪ੍ਰਧਾਨ ਚੁਣਿਆ ਗਿਆ ਸੀ ਉਹਨਾਂ ਨੇ ਮਿਤੀ ਪੰਜ ਮਾਰਚ 2024 ਨੂੰ ਪਾਰਟੀ ਦੀਆਂ ਨੀਤੀਆਂ ਦੇ ਖ਼ਿਲਾਫ਼ ਬਰਗਾੜੀ ਬੇਅਦਬੀ ਕਾਂਡ , ਬਹਿਬਲਕਲਾਂ ਗੋਲੀ ਕਾਂਡ ਦੇ ਦੋਸ਼ੀ, ਸਰਸਾ ਸਾਧ ਦੀ ਮੁਆਫੀ ਦੇਣ ਵਾਲ਼ੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਰਲੇਵਾਂ ਕਰ ਲਿਆ ਹੈ ਅਤੇ ਇਸ ਫੈਸਲੇ ਬਾਰੇ ਜਨਰਲ ਹਾਊਸ ਦੇ 2/3 ਮੈਂਬਰਾਂ ਤੋਂ ਪ੍ਰਵਾਨਗੀ ਨਹੀਂ ਲਈ ਗਈ ਇਸ ਲਈ ਸ ਸੁਖਦੇਵ ਸਿੰਘ ਢੀਂਡਸਾ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੂੰ ਸ੍ਰ ਸੁਖਬੀਰ ਸਿੰਘ ਬਾਦਲ ਵਰਗੇ ਪੰਥ ਅਤੇ ਪੰਜਾਬ ਦੋਖੀਆਂ ਅੱਗੇ ਜਰਨਲ ਨਿਆਜ਼ੀ ਵਾਂਗ ਹੱਥ ਖੜ੍ਹੇ ਕਰਕੇ ਪੰਥ ਤੇ ਪੰਜਾਬ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਧੋਖਾ ਤੇ ਗਦਾਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਾਧੀਆਂ ਸਹੁੰਆਂ ਤੋੜਕੇ ਕੇ ਸਾਰੀ ਪਾਰਟੀ ਦਾ ਮੁੱਲ ਵੱਟਕੇ ਇੱਕ ਪੁੱਤ ਮੋਹ ਵਿੱਚ ਇੱਕ ਨਿਗੂਣੀ ਟਿਕਟ ਦੀ ਖ਼ਾਤਰ ਸਿੱਖ ਕੌਮ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੋਂ ਖਿਲਵਾੜ ਕੀਤਾ ਹੈ ।

ਇਸ਼ਤਿਹਾਰ

ਉਸ ਨਾਲ ਪੰਜਾਬੀਆਂ ਖਾਸ ਕਰ ਪੰਥ ਹਿਤੈਸ਼ੀ ਟਕਸਾਲੀ ਅਕਾਲੀ ਵਰਕਰਾਂ ਦੇ ਲਾਹਨਤਾਂ ਪਾਉਂਦੇ ਵਲੂੰਦਰੇ ਹਿਰਦੇ ਇਹ ਕਹਿ ਰਹੇ ਹਨ ਕਿ ਪੰਥ ਵਿਸ਼ਵਾਸ ਕਰੇ ਤੇ ਕਿਸ ਤੇ ਕਰੇ ? ਅੰਤ ਵਿੱਚ ਸਭ ਧਿਆਨ ਸਿੰਘ ਡੋਗਰੇ ਹੀ ਨਿਕਲਦੇ ਹਨ ਇਸ ਲਈ ਅੱਜ ਦਾ ਇਹ ਇਕੱਠ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਸ੍ਰ ਸੁਖਦੇਵ ਸਿੰਘ ਢੀਡਸਾ ਨੂੰ ਪ੍ਰਧਾਨਗੀ ਤੋਂ ਲਾਹਕੇ ਤੇ ਸ੍ਰ ਪਰਮਿੰਦਰ ਸਿੰਘ ਢੀਡਸਾ ਨੂੰ ਆਪਣੇ ਲਏ ਸਿਧਾਂਤਕ ਸਟੈਂਡ ਤੋਂ ਬਿਲਕੁਲ ਉਲਟ ਜਾ ਕੇ ਪੰਥ ਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਦੋਸ਼ ਹੇਠ ਦੋਵਾਂ ਪਿਉ ਪੁੱਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਾਰਨ ਦਾ ਐਲਾਨ ਕਰਦਾ ਹੈ ਕਿਉਂਕਿ ਢੀਂਡਸਾ ਤੇ ਬਾਦਲ ਇਕੋ ਥਾਲ਼ੀ ਦੇ ਚੱਟੇ ਵੱਟੇ ਹਨ।

ਜਿਹਨਾਂ ਨੇ ਪਿਛਲੇ 15 ਸਾਲਾਂ ਦੇ ਬਾਦਲਾਂ ਦੇ ਰਾਜ ਵਿੱਚ ਦੋਵੇਂ ਪ੍ਰਵਾਰ ਹਰ ਗੁਨਾਹ ਤੇ ਪਾਪ ਵਿਚ ਬਰਾਬਰ ਦੇ ਭਾਈਵਾਲ ਤੇ ਦੋਸ਼ੀ ਹਨ । ਜਿਸ ਕਾਰਨ ਪੰਜਾਬ ਦੇ ਲੋਕਾਂ ਤੇ ਪੰਥ ਨੇ ਦੋਵੇਂ ਪ੍ਰਵਾਰ ਨਿਕਾਰ ਸੁੱਟੇ ਹਨ। ਉਹਨਾਂ ਕਿਹਾ ਜਿਸ ਢੀਂਡਸੇ ਪਿਉ ਪੁੱਤ ਨੇ ਸਤਾ ਦੇ ਸਿਖ਼ਰਲੇ ਸਾਰੇ ਸੁੱਖ ਭੋਗ ਲਏ ਸੀ ‌ਨੂੰ ਇਸ ਤਰ੍ਹਾਂ ਦੀ ਇਸ ਉਮਰ ਵਿੱਚ ਜ਼ਲਾਲਤ ਭਰੀ ਹਾਰ ਮੰਨਣ ਤੇ ਜ਼ਿੰਦਗੀ ਜਿਊਣ ਨਾਲੋਂ ਅਣਖ਼ ਦੀ ਜ਼ਿੰਦਗੀ ਨਾਲ ਮਰ ਜਾਣਾ ਲੱਖ ਦਰਜ਼ੇ ਚੰਗਾ ਸੀ। ਉਹਨਾਂ ਕਿਹਾ ਬ੍ਰਹਮਪੁਰਾ ਆਖ਼ਰੀ ਉਮਰੇ ਕੀ ਖੱਟਕੇ ਗਿਆ? ਜ਼ਲਾਲਤ ਤੇ ਕਰਾਰੀ ਹਾਰ ।ਵੱਡਾ ਬਾਦਲ ਵੀ ਸਤਾ ਦੇ ਲਾਲਚ ਆਖ਼ਰੀ ਲੜਾਈ ਹਾਰ ਕੇ ਜ਼ਲਾਲਤ ਨਾਲ਼ ਇਸ ਦੁਨੀਆਂ ਤੋਂ ਕੂਚ ਕਰਕੇ ਗਿਆ । ਉਹਨਾਂ ਕਿਹਾ ਹਰ ਪੰਜਾਬੀ ਤੇ ਪੰਥ ਦਰਦੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲੋਚਦਾ ਹੈ ਪਰ ਸ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਨਹੀਂ ।

ਇਸ਼ਤਿਹਾਰ

ਉਹਨਾਂ ਕਿਹਾ ਮਾਝੇ , ਦੁਆਬੇ , ਮਾਲਵੇ ਤੇ ਚੰਡੀਗੜ੍ਹ ਵਿਖੇ ਵੱਖ ਵੱਖ ਆਗੂਆਂ ਨਾਲ਼ ਮੀਟਿੰਗਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਜਥੇਬੰਦਕ ਢਾਂਚਾ ਮਜ਼ਬੂਤ ਕੀਤਾ ਜਾਵੇਗਾ।
2. ਅੱਜ ਦਾ ਇਹ ਇਕੱਠ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕੇਸਰੀ ਝੰਡੇ ਹੇਠ ਪੰਥ ਤੇ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਹੱਲ ਕਰਨ ਦਾ ਪ੍ਰਣ ਕਰਦਾ ਹੈ।
3. ਅੱਜ ਦਾ ਇਹ ਇਕੱਠ ਪੰਥ,ਪੰਜਾਬ ਤੇ ਪੂਰੇ ਭਾਰਤ ਵਿੱਚ ਅਸਲੀ ਫੈਡਰਲ ਢਾਂਚੇ ਨੂੰ ਸਥਾਪਤ ਕਰਨ ਲਈ ਜਦੋ ਜਹਿਦ ਕਰਨ ਦਾ ਸੰਕਲਪ ਕਰਦਾ ਹੈ।
4. ਅੱਜ ਦਾ ਇਹ ਇਕੱਠ ਸਿੱਖ ਪੰਥ ਤੇ ਪੰਜਾਬੀਆਂ ਨੂੰ ਵਿਸ਼ਵਾਸ ਦਵਾਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਲਦ ਹੀ ਆਪਣਾ ਪਾਰਟੀ ਦਾ ਨਵਾਂ ਪ੍ਰਧਾਨ ਐਲਾਨ ਕੇ ਪੰਥ ਤੇ ਪੰਜਾਬ ਦੀਆਂ ਧਾਰਮਿਕ, ਆਰਥਿਕ, ਵਿਦਿਅਕ ,ਬੇਰੁਜਗਾਰੀ, ਸਮਾਜਿਕ, ਵਿਉਪਾਰ, ਕਿਰਸਾਨੀ ਤੇ ਮਜਦੂਰ ਅਤੇ ਵਿਦਿਆਰਥੀ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਠੋਸ ਕਦਮ ਚੁੱਕੇਗਾ। ਇਸਦੇ ਨਾਲ ਬੁੱਢੀ ਠੇਰੀ ਅਕਾਲੀ ਲੀਡਰਸ਼ਿਪ ਦੇ ਕਾਕਿਆਂ ਦੀ ਲੀਡਰਸ਼ਿਪ ਰੱਦ ਕਰਕੇ ਨਵੀਂ ਨੌਜਵਾਨ ਪੰਥਕ ਲੀਡਰਸ਼ਿਪ ਉਭਾਰੀ ਜਾਵੇਗੀ । ਉਹਨਾਂ ਕਿਹਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਵਿਧਾਨ ਸਭਾ ਚੋਣਾਂ ਵਾਂਗ ਪੰਜਾਬ ਦੇ ਲੋਕ ਅਕਾਲੀ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਕਰਵਾ ਦੇਣਗੇ।
5. ਇੱਕ ਮਤੇ ਰਾਹੀਂ ਅੱਜ ਦਾ ਇਹ ਪੰਥਕ ਇਕੱਠ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਅਤੇ 32 – 32 ਸਾਲ ਤੋਂ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ , ਭਾਈ ਬਲਵੰਤ ਸਿੰਘ ਰਾਜੋਆਣਾ , ਭਾਈ ਗੁਰਦੀਪ ਸਿੰਘ ਖੇੜਾ ਆਦਿ ਸਿੱਖ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਪੁਰਜ਼ੋਰ ਮੰਗ ਕਰਦਾ ਹੈ ।

ਅੱਜ ਦੀ ਮੀਟਿੰਗ ਵਿੱਚ ਭਾਈ ਮੋਹਕਮ ਸਿੰਘ ਜਥੇਦਾਰ ਹਰਬੰਸ ਸਿੰਘ ਮੰਝਪੁਰ , ਮਨਜੀਤ ਸਿੰਘ ਭੋਮਾ , ਸਤਨਾਮ ਸਿੰਘ ਮਨਾਵਾਂ , ਸ ਬੇਅੰਤ ਸਿੰਘ ਖਿਆਲਾ ਭਰਾਤਾ ਜਨਰਲ ਸੁਬੇਗ ਸਿੰਘ , ਗੁਰਪ੍ਰੀਤ ਸਿੰਘ ਕਲਕੱਤਾ , ਚੌਧਰੀ ਚਰਨ ਦਾਸ ਤਲਵੰਡੀ , ਹਰਜੀਤ ਸਿੰਘ ਪੁਰੇਵਾਲ , ਮਧੂਪਾਲ ਸਿੰਘ ਗੋਗਾ , ਹੈਡਮਾਸਟਰ ਪਲਵਿੰਦਰ ਸਿੰਘ ਡਾਕਟਰ ਲਖਵਿੰਦਰ ਸਿੰਘ ਢਿੰਗਨੰਗਲ ਪਲਵਿੰਦਰ ਸਿੰਘ ਪੰਨੂ , ਸੰਦੀਪ ਸਿੰਘ ਰੁਪਾਲੋਂ ਚੌਧਰੀ ਚਰਨ ਦਾਸ ਤਲਵੰਡੀ ਜਥੇਦਾਰ ਦੀਦਾਰ ਸਿੰਘ ਚੌਧਰਪੁਰਾ , ਪਰਮਜੀਤ ਸਿੰਘ ਜਿੱਜੇਆਣੀ ਬਲਦੇਵ ਸਿੰਘ ਅਦਲੀਵਾਲ , ਜੱਸਾ ਸਿੰਘ ਮੰਡਿਆਲਾ , ਵਿਕਰਮ ਗੁਲਜ਼ਾਰ ਸਿੰਘ ਖੋਜਕੀਪੁਰ , ਰਜਵਿੰਦਰ ਸਿੰਘ ਰਾਜੂ ਆਦਿ ਆਗੂ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}