https://pagead2.googlesyndication.com/pagead/js/adsbygoogle.js?client=ca-pub-7816955143159533
Malwa PoliticsTop 10 Newsਤਾਜਾ ਅਪਡੇਟਦੇਸ਼ਰਾਜਰਾਜਨੀਤੀ

ਭੁੱਖੇ ਨੂੰ ਭੋਜਨ ਅਤੇ ਪਿਆਸੇ ਨੂੰ ਪਾਣੀ ਦੀ ਸੇਵਾ ਸਭ ਤੋਂ ਓੱਤਮ ਸੇਵਾ ਹੈ- ਸੰਧਵਾਂ

ਸੁਖਜਿੰਦਰ ਸਹੋਤਾ

ਕੋਟਕਪੂਰਾ 10 ਮਾਰਚ

ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ  ਕੋਟਕਪੂਰਾ ਵਿਖੇ ਸ਼੍ਰੀ ਬਾਲਾਜੀ ਰਸੋਈ (ਰੋਟੀ ਬੈਂਕ) ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਭੁੱਖੇ ਨੂੰ ਭੋਜਨ ਅਤੇ ਪਿਆਸੇ ਨੂੰ ਪਾਣੀ ਦੀ ਸੇਵਾ ਸਭ ਤੋਂ ਓੱਤਮ ਸੇਵਾ ਹੈ, ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਦੇ ਸਮੂਹ ਅਹੁਦੇਦਾਰ ਇਸ ਕਾਰਜ ਲਈ ਵਧਾਈ ਦੇ ਪਾਤਰ ਹਨ, ਉਹਨਾਂ ਇਸ ਸੇਵਾ ਕਾਰਜ ਲਈ 51000 ਰੁਪਏ ਦੇਣ ਦਾ ਐਲਾਨ ਕੀਤਾ।

ਇਸ਼ਤਿਹਾਰ

ਸਪੀਕਰ ਸੰਧਵਾਂ ਨੇ ਪਿੰਡ ਢਿੱਲਵਾਂ ਵਿਖੇ ਮਨਦੀਪ ਸਿੰਘ ਪੁੱਤਰ ਸ. ਹਰਜੀਤ ਸਿੰਘ ਕੰਡਿਆਰਾ ਦੇ ਗ੍ਰਹਿ ਵਿਖੇ, ਗੁਰਦੁਆਰਾ ਮਾਤਾ ਦਇਆ ਕੌਰ ਪਿੰਡ ਸੰਧਵਾਂ ਵਿਖੇ,ਪਿੰਡ ਕੋਠੇ ਥੇਹ ਬਲਾਕ ਕੋਟਕਪੂਰਾ ਵਿਖੇ ਸ. ਕੁਲਜੀਤ ਸਿੰਘ ਵਿਰਕ ਦੇ ਗ੍ਰਹਿ ਵਿਖੇ ਅਖੰਡ ਪਾਠ ਵਿੱਚ ਵੀ ਸ਼ਿਰਕਤ ਕੀਤੀ।

ਇਸ਼ਤਿਹਾਰ

ਇਸ ਉਪਰੰਤ ਉਨ੍ਹਾਂ  ਗੁਰਦੁਆਰਾ ਸਾਹਿਬ ਪਿੰਡ ਡੱਗੂ ਰੋਮਾਣਾ ਵਿਖੇ ਅਖੰਡ ਪਾਠ ਵਿੱਚ ਵੀ ਸ਼ਿਰਕਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।

ਸਪੀਕਰ ਸੰਧਵਾਂ ਨੇ ਦੱਸਿਆ ਕਿ ਪਿੰਡ ਡੱਗੋ ਰੋਮਾਣਾ,ਰੱਤੀ ਰੋੜੀ ਆਦਿ ਪਿੰਡਾਂ ਦੇ ਵਿੱਚ ਖੇਤੀ ਦੀ ਸਿੰਜਾਈ ਦੇ ਲਈ ਪਾਈਪ  ਲਾਈਨਾਂ ਪਾਈਆਂ ਗਈਆਂ ਹਨ ਤਾਂ ਕਿ ਟੇਲਾਂ ਤੱਕ ਪਾਣੀ ਪੁੱਜਦਾ ਹੋ ਸਕੇ। ਇਹ ਕੰਮ ਮੁਕੰਮਲ ਹੋਣ ਤੇ ਪਿੰਡ  ਵਾਸੀਆਂ ਵੱਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ।

ਇਸ਼ਤਿਹਾਰ

ਉਨ੍ਹਾਂ ਕਿਹਾ ਕਿ ਹਲਕੇ ਵਿੱਚ ਹੁਣ ਤੱਕ ਲਗਭਗ 7 ਕਰੋੜ ਰੁਪਏ ਦੀਆਂ ਪਾਈਪਾਂ ਦਾ ਕੰਮ ਕਰਵਾਇਆ ਜਾ ਚੁੱਕਾ ਹੈ  ਅਤੇ ਭਵਿੱਖ ਵਿੱਚ ਵੀ ਵਿਕਾਸ ਦੇ ਕੰਮ ਜਾਰੀ ਰਹਿਣਗੇ।

 

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਆਮ ਲੋਕਾਂ ਦੁਆਰਾ ਹੀ ਚੁਣੀ ਗਈ ਹੈ ਇਸ ਲਈ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੀ ਇਸ ਪਾਰਟੀ ਦਾ ਮੁੱਖ ਮੰਤਵ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮਾਂ ਦੇ ਨਾਲ ਨਾਲ ਸਿੱਖਿਆ, ਸਿਹਤ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਵੀ ਤਰਜੀਹ ਦਿੱਤੀ ਗਈ ਹੈ ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}