https://pagead2.googlesyndication.com/pagead/js/adsbygoogle.js?client=ca-pub-7816955143159533
ਅੰਤਰਰਾਸ਼ਟਰੀਅਪਰਾਧਤਾਜਾ ਅਪਡੇਟਦੇਸ਼ਰਾਜਰਾਜਨੀਤੀ

ਬੀਓਪੀ ਠਾਕੁਰਪੁਰ ਨੇੜਿਓ ਭਾਰਤੀ ਸਰਹੱਦ ਅੰਦਰ ਦਾਖ਼ਲ ਹੁੰਦਿਆ ਇੱਕ ਪਾਕਿਸਤਾਨੀ ਘੁਸਪੇਠੀਏ ਨੂੰ ਬੀਐਸਐਫ ਦੇ ਜਵਾਨਾ ਕੀਤਾ ਗਿਰਫ਼ਤਾਰ ।

News99punjab

ਦੀਨਾਨਗਰ ਖੇਤਰ ਵਿੱਚ ਭਾਰਤ ਪਾਕਿਸਤਾਨ ਬਾਰਡਰ ਦੇ ਨਜਦੀਕ ਬੀਓਪੀ ਠਾਕੁਰਪੁਰ ਤੋਂ ਪਾਕਿਸਤਾਨ ਵਾਲੀ ਸਾਈਡ ਤੋਂ ਬਾਰਡਰ ਕਰਾਸ ਕਰਕੇ ਭਾਰਤ ਚ ਦਾਖਲ ਹੁੰਦਿਆ ਇੱਕ ਪਾਕਿਸਤਾਨੀ ਘੁਸਪੇਠੀਏ ਨੂੰ ਡਿਊਟੀ ਤੇ ਤੈਨਾਤ ਬੀਐਸਐਫ ਦੇ ਜਵਾਨਾਂ ਕੀਤੀ ਗਿਰਫ਼ਤਾਰ।

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਪਾਕਿਸਤਾਨ ਵਾਲੀ ਸਾਈਡ ਬੀਓਪੀ ਠਾਕੁਰਪੁਰ ਪਾਰ ਕਰਕੇ ਭਾਰਤ ਦੀ ਸਰਹੱਦ ਅੰਦਰ ਦਾਖਲ ਹੁੰਦਿਆਂ ਇੱਕ ਪਾਕਿਸਤਾਨ ਘੁਸਪੇਠੀਏ ਜਿਸ ਦੀ ਪਹਿਚਾਣ ਮੁਹੰਮਦ ਅਬਦੁਲਾ ਪੁੱਤਰ ਮੁੰਹਮਦ ਅਸਲਾਮ ਵਾਸੀ ਡਢਵਾਲ ਡਾਕਖਾਨਾ ਕੋਟ ਨੈਣਾ ਸ਼ਕਰਗੜ੍ਹ ਜਿਲਾ ਨਾਰੋਵਾਲ ਪਾਕਿਸਤਾਨ ਵਜੋਂ ਹੋਈ ਹੈ।

ਜਿਸ ਨੂੰ ਭਾਰਤ ਵਿੱਚ ਦਾਖਲ ਹੁੰਦਿਆ ਹੀ ਡਿਊਟੀ ਤੇ ਤੈਨਾਤ ਬੀਐਸਐਫ ਦੇ ਜਵਾਨਾ ਕੀਤਾ ਗ੍ਰਿਫਤਾਰ। ਉੱਥੇ ਗ੍ਰਿਫਤਾਰ ਕੀਤੇ ਘੁਸਪੇਠੀਏ ਕੋਲੋ ਕੁੱਝ ਪਕਿਸਤਾਨੀ ਕਰੰਸੀ ਅਤੇ ਇਕ ਉਸ ਦਾ ਪਹਿਚਾਣ ਪੱਤਰ ਬਰਾਮਦ ਹੋਇਆ ਹੈ। ਬੀ ਐਸ ਐੱਫ ਨੇ ਪੁਛਗਿੱਛ ਤੋ ਬਾਅਦ ਉਕਤ ਗੁਸਪੈਠੀਏ ਨੂੰ ਦੋਰਾਂਗਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਦੋਰਾਂਗਲਾ ਪੁਲਿਸ ਨੇ ਮੁਹੰਮਦ ਅਬਦੁੱਲਾ ਨੂੰ ਗਿਰਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਬਣਦੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}