https://pagead2.googlesyndication.com/pagead/js/adsbygoogle.js?client=ca-pub-7816955143159533
ਹੈਲਥਤਾਜਾ ਅਪਡੇਟਦੇਸ਼ਰਾਜਰਾਜਨੀਤੀ

ਯੂਨੀਵਰਸਿਟੀ ਕਾਲਜ ਆਫ ਨਰਸਿੰਗ ਫਰੀਦਕੋਟ ਵਿਖੇ  ਬੀ.ਐਸ.ਸੀ. ਨਰਸਿੰਗ—ਭਾਗ ਪਹਿਲਾ ਦੇ ਵਿਦਿਆਰਥੀਆਂ ਲਈ ਸਹੁੰ ਚੁੱਕ ਸਮਾਗਮ

ਸੁਖਜਿੰਦਰ ਸਹੋਤਾ,

ਫਰੀਦਕੋਟ 13 ਫਰਵਰੀ,
ਯੂਨੀਵਰਸਿਟੀ ਕਾਲਜ ਆਫ ਨਰਸਿੰਗ, ਫਰੀਦਕੋਟ ਵੱਲੋ ਬੀ.ਐਸ.ਸੀ. ਨਰਸਿੰਗ—ਭਾਗ ਪਹਿਲਾ ਦਾ ਦੀਵਾ ਜਗਾਉਣ ਅਤੇ ਸਹੁੰ ਚੁੱਕ ਸਮਾਗਮ ਮਿਤੀ 13—02—2024 ਨੂੰ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸੁਰੂਆਤ ਕਾਲਜ ਦੇ ਪ੍ਰਿੰਸੀਪਲ ਪ੍ਰੋ ਡਾ. ਹਰਦੀਪ ਕੌਰ ਦੇ ਸਵਾਗਤੀ ਭਾਸ਼ਣ ਨਾਲ ਕੀਤੀ ਗਈ ਅਤੇ ਉਹਨਾਂ ਵੱਲੋ ਵਿਦਿਆਰਥੀਆ ਨੂੰ ਉਹਨਾਂ ਦੇ ਯਤਨਾਂ ਲਈ ਆਸ਼ੀਰਵਾਦ ਦਿੱਤਾ ਗਿਆ।

ਇਸ਼ਤਿਹਾਰ

ਉਹਨਾਂ ਵੱਲੋ ਮਰੀਜ਼ਾ ਦੀ ਦੇਖ—ਭਾਲ ਲਈ ਉਤਸੁਕਤਾ ਅਤੇ ਜਨੂੰਨ ਨੂੰ ਵਿਕਸਿਤ ਕਰਨ ਤੇ ਜੋਰ ਦਿੱਤਾ।ਬਾਬਾ ਫਰੀਦ ਯੂਨੀਵਰਸਿਟੀ ਦੇ ਮਾਨਯੋਗ ਉਪ—ਕੁਲਪਤੀ ਅਤੇ ਮੁੱਖ ਮਹਿਮਾਨ ਡਾ. ਰਾਜੀਵ ਸੂਦ ਵੱਲੋ ਵਿਦਿਆਰਥੀਆਂ ਨੂੰ ਦੀਵੇ ਜਗਾਉਣ ਅਤੇ ਸਹੁੰ ਚੁੱਕ ਸਮਾਗਮ ਦੀ ਮਹੱਤਤਾ ਬਾਰੇ ਦੱਸਿਆ ਗਿਆ ਨਾਲ ਹੀ ਉਹਨਾਂ ਵੱਲੋ ਵਿਦਿਆਰਥੀਣਾ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਨਿਭਾਉਣ ਲਈ ਕਿਹਾ ਗਿਆਂ ।

ਇਸ਼ਤਿਹਾਰ

ਉਪਰੰਤ ਵਿੱਚ ਦੀਵਾ ਜਗਾ ਕੇ ਸਹੁੰ ਚੁੱਕ ਸਮਾਗਮ ਹੋਇਆ ਅਤੇ ਇਸ ਮੋਕੇ ਪਹੁੰਚੇ ਪ੍ਰਿੰਸੀਪਲ ਡਾ. ਦੀਪਕ ਭੱਟੀ , ਡਾ. ਵੀਨੇ , ਮੈਡੀਕਲ ਸੁਪਰਡੈਂਟ ਪਰਮਜੀਤ ਕੌਰ, ਐਸੋਸੀਏਟ ਪ੍ਰੋ, ਸ੍ਰੀ ਹੇਮੰਤ ਕੁਮਾਰ ਸੈਣੀ, ਐਸੋਸੀਏਟ ਪ੍ਰੋ, ਮੈਡਮ ਐਨਾ ਜੈਕਬ, ਮੈਡਮ ਜੈਸਮੀਨ ਕੌਰ ਅਤੇ ਸਮੂਹ ਕਾਲਜ ਸਟਾਫ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦਾ ਸਫਲਤਾ ਪੂਰਵਕ ਆਯੋਜਨ ਤੋਂ ਬਾਅਦ ਐਸੋਸੀਏਟ ਪ੍ਰੋ. ਸ੍ਰੀ ਹੇਮੰਤ ਕੁਮਾਰ ਸੈਣੀ  ਵੱਲੋ ਪ੍ਰੋਗਰਾਮ ਦੀ ਸਮਾਪਤੀ ਦੀ ਸਹਾਇਕਾ ਦੇ ਨਿੱਘੇ ਧੰਨਵਾਦ ਦੇ ਮਤੇ ਨਾਲ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}