https://pagead2.googlesyndication.com/pagead/js/adsbygoogle.js?client=ca-pub-7816955143159533
Malwa Politicsਅੰਤਰਰਾਸ਼ਟਰੀਤਾਜਾ ਅਪਡੇਟਦੇਸ਼ਰਾਜਰਾਜਨੀਤੀ

ਸੰਯੁਕਤ ਕਿਸਾਨ ਮੋਰਚਾ ਤੇ ਗੈਰ ਰਾਜਨੀਤਿਕ ਦੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮੋਰਚੇ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਕੇ “ਦਿੱਲੀ ਕੂਚ 2” ਦੇ ਲਈ ਹੌਏ ਰਵਾਨਾ

ਕੋਈ ਵੀ ਕੰਮ ਕਰਨ ਤੋਂ ਪਹਿਲੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਣਾ ਜਰੂਰੀ- ਬਲਦੇਵ ਸਿੰਘ ਸਿਰਸਾ

ਲਲਿਤ ਕੁਮਾਰ

ਅੰਮ੍ਰਿਤਸਰ 12 ਫਰਵਰੀ,

ਅੰਮ੍ਰਿਤਸਰ ਅੱਜ ਸੰਯੁਕਤ ਕਿਸਾਨ ਮੋਰਚਾ ਤੇ ਗੈਰ ਰਾਜਨੀਤਿਕ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਅੰਦੋਲਨ ਨੂੰ ਲੈ ਕੇ ਅੱਜ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਅਰਦਾਸ ਕੀਤੀ ਗਈ ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈਣਾ ਬਹੁਤ ਜਰੂਰੀ ਹੁੰਦਾ ਹੈ ਜਿਸ ਦੇ ਲਈ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਦਿੱਲੀ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਹੈ।

 

ਉਹਨਾਂ  ਕਿਹਾ ਕਿ ਅਸੀਂ ਬਹੁਤ ਸ਼ਾਂਤਮਈ ਤਰੀਕ਼ੇ ਨਾਲ ਰਹਿ ਕੇ ਸਾਡਾ ਜਿਹੜਾ ਮੋਰਚਾ ਜਿਸ ਤਰ੍ਹਾਂ ਪਹਿਲਾਂ ਅਸੀਂ ਇੱਕ ਮਿਸਾਲ ਕਾਇਮ ਕਰ ਚੁੱਕੇ ਆਂ ਜਿਹੜਾ ਕਿ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਸ਼ਾਂਤਮਈ ਮੋਰਚਾ ਜਿਹੜਾ ਸੀ ਉਹ ਚੱਲਿਆ ਸੀ ਤੇ ਹੁਣ ਵੀ ਜਿਹੜਾ ਸਾਡਾ ਮੋਰਚਾ ਸਵੇਰੇ ਅਸੀਂ 13 ਤਰੀਕ ਹੈ। ਅੱਜ ਅਸੀਂ ਅਰਦਾਸ ਕਰਕੇ ਸਾਰਿਆਂ ਨੇ ਬਾਰਡਰਾਂ ਤੇ ਚਲਿਆ ਜਾਣਾ। ਜਿਹੜੇ ਜਿਹੜੇ ਬਾਰਡਰ ਨੇ ਜਿਸ ਤਰ੍ਹਾਂ ਕਿ ਤਿੰਨ ਪੁਆਇੰਟ ਸਾਡੇ ਰੱਖੇ ਗਏ ਨੇ ਜਿਵੇਂ ਕਿ ਤੁਹਾਨੂੰ ਪਤਾ ਕਿ ਸੰਭੂ ਬਾਰਡਰ ਖਨੌਰੀ ਬਾਰਡਰ ਅਤੇ ਡੱਬਵਾਲੀ ਬਾਰਡਰ ਤਿੰਨਾਂ ਬਾਰਡਰਾਂ ਦੇ ਉੱਤੇ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹ ਅੱਜ ਪੂਰੀ ਤਿਆਰੀ ਦੇ ਨਾਲ ਇਹਨਾਂ ਬਾਰਡਰਾਂ ਦੇ ਉੱਤੇ ਚਲੀਆਂ ਜਾਣਗੀਆਂ।

ਇਸ਼ਤਿਹਾਰ

ਸਵੇਰੇ 13 ਤਰੀਕ ਨੂੰ ਉਥੋਂ ਦਿੱਲੀ ਨੂੰ ਰਵਾਨਗੀ ਹੋਏਗੀ। ਕਿਸਾਨ ਆਗੂ ਸਿਰਸਾ ਨੇ ਕਿਹਾ ਕਿ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਕਿ ਅੱਜ ਸਰਕਾਰ ਦੇ ਨਾਲ ਇੱਕ ਮੀਟਿੰਗ ਵੀ ਹੋ ਰਹੀ ਹੈ। ਹੁਣ ਉਸ ਮੀਟਿੰਗ ਦੇ ਵਿੱਚ ਜੇ ਤਾਂ ਕੋਈ ਫੈਸਲਾ ਸਰਕਾਰ ਕਰ ਦਿੰਦੀ ਹੈ ਸਾਡੀਆਂ ਮੰਗਾਂ ਪ੍ਰਵਾਨ ਹੋ ਜਾਂਦੀਆਂ ਨੇ ਫਿਰ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਬੈਠ ਕੇ ਅੱਗੇ ਵਿਚਾਰ ਕਰਾਂਗੇ।

ਫਿਰ ਤਾਂ ਹੋ ਸਕਦਾ ਮਹਾਰਾਜ ਕਿਰਪਾ ਕਰੇ ਪਰ ਜੇਕਰ ਸਾਡਾ ਕੋਈ ਹਾਲ ਨਾ ਹੋੋੋੋਇਆ ਜਾਂ ਸਰਕਾਰ ਸਾਡੀ ਕੋਈ ਪ੍ਰੀਖਿਆ ਲੈਣੀ ਚਹੁੰਦੀ ਹੋਈ ਤਾਂ ਫਿਰ ਜਿਹੜੀਆਂ ਇਹ ਹਰਿਆਣਾ ਸਰਕਾਰ ਨੇ ਤਿਆਰੀਆਂ ਕੀਤੀਆਂ ਇਹ ਕਿਤੇ ਪਹਿਲੀ ਵਾਰ ਹੋਣੀ ਆ ਇਹ ਖਾਲਸਾ ਪੰਥ ਮੁਗਲਾਂ ਤੋਂ ਨਹੀਂ ਡਰਿਆ ਇਹ ਅੰਗਰੇਜ਼ਾਂ ਤੋਂ ਨਹੀਂ ਡਰਿਆ ਇਹ ਦਿੱਲੀ ਦੇ ਤਖਤ ਤੇ ਬੈਠੇ ਹੁਕਮਰਾਨਾਂ ਤੋਂ ਅੱਜ ਤੱਕ ਇਹਨਾਂ ਨੇ ਟੈਂਕਾਂ ਤੋਪਾਂ ਦੀ ਵਰਤੋਂ ਕਰਕੇ ਵੇਖ ਲਈ ਆ ਤੇ ਖਾਲਸਾ ਟੈਂਕਾਂ ਤੇ ਤੋਪਾਂ ਤੋੰ ਨੀਡਰਿਆ ਤੇ ਇਹ ਮੈਨੂੰ ਇਹ ਦੱਸੋ ਕਿ ਉਹ ਜਿਹੜੇ ਪੱਥਰ ਲਾਏ ਨੇ ਉਹ ਪੱਥਰ ਸਾਨੂੰ ਕੀ ਰੋਕਣਗੇ।

ਇਸ਼ਤਿਹਾਰ

ਉਹਨਾਂ ਕਿਹਾ ਕਿ ਕਿਸਾਨਾਂ ਦੀ ਕੋਈ ਗਿਣਤੀ ਨਹੀਂ ਹੈ ਅਣਗਿਣਤ ਨੇ ਤੁਸੀਂ ਇਹ ਵੇਖੋ ਕਿ ਲੋਕਾਂ ਦੇ ਵਿੱਚ ਉਤਸਾਹ ਕਿੰਨਾ ਹੈ । ਉਹ ਤੁਸੀਂ ਸਰਕਾਰ ਦੀਆਂ ਜਿਹੜੀਆਂ ਤਿਆਰੀਆਂ ਨੇ ਨਾ ਜਿਸ ਤਰ੍ਹਾਂ ਕਿ ਸ਼ੰਭੂ ਬਾਰਡਰ ਦੇ ਉੱਤੇ ਜੋ ਰਿਪੋਰਟਾਂ ਤੁਹਾਡੇ ਪੱਤਰਕਾਰਾਂ ਦੇ ਰਾਹੀਂ ਸਾਡੇ ਕੋਲ ਆ ਰਹੀਆਂ ਨੇ ਬਈ ਅੱਠ-ਅੱਠ ਫੁੱਟ ਚੌੜੀਆਂ ਕੰਕਰੀਟ ਦੀਆਂ ਜਵਾਰਾ ਤੇ ਕਿੰਨਾ ਕਿੱਦੇ ਕਿੱਡੇ ਵੱਡੇ ਜਿਹੜੇ ਪੱਥਰ ਨੇ ਉਹ ਲਾਏ ਜਾ ਰਹੇ ਨੇ ਇਹ ਸਾਡੀ ਤਿਆਰੀ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ ਇਹ ਸਰਕਾਰ ਹੀ ਦੱਸ ਰਹੀ ਉਹਨੂੰ ਪਤਾ ਸਾਡੇ ਨਾਲੋਂ ਵੱਧ ਪਤਾ ਵੀ ਉਹਨਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਆ।

ਮੇਰਾ ਖਿਆਲ ਇਚ ਸਾਨੂੰ ਤਾਂ ਦੱਸਣ ਦੀ ਲੋੜ ਨਹੀਂ ਵੀ ਸਾਡੀ ਤਿਆਰੀ ਕਿਸ ਤਰ੍ਹਾਂ ਦੀ ਆ ਸਾਡੀ ਤਿਆਰੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਦੀ ਤੇ ਬਿਲਕੁਲ ਸ਼ਾਂਤਮਈ ਇਹ ਜਿਹੜਾ ਸੰਘਰਸ਼ ਹ ਇਹ ਸਖੀ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਕੀਰਤਨ ਲੜਾਂਗੇ ਪਹਿਲਾਂ ਵੀ ਅਸੀਂ ਇਹ ਮਿਸਾਲ ਜਿਹੜੀ ਕਾਇਮ ਕਰ ਚੁੱਕੀ ਹੈ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}