https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਰਾਜਰਾਜਨੀਤੀਵਾਇਰਲ ਵੀਡੀਓਜ਼

ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਸੜਕ ਦੇ ਕਿਨਾਰੇ ਲੱਗੇ ਕਿੱਕਰ ਦੇ ਦਰੱਖਤ ਵਿੱਚ ਵੱਜੀ, ਕਾਰ ਸਵਾਰ ਨੌਜਵਾਨ ਦੀ ਹੋਈ ਮੌਤ।

News99punjab

ਦੀਨਾਨਗਰ 12 ਫਰਵਰੀ,

ਦੀਨਾਨਗਰ ਤੋਂ ਬਹਿਰਾਮਪੁਰ ਰੋਡ ਉੱਤੇ ਇਕ ਕਾਰ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਲੱਗੇ ਕਿੱਕਰ ਦੇ ਦਰੱਖਤ ਵਿੱਚ ਵੱਜਣ ਕਾਰਨ ਕਾਰ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਇਸ ਸਬੰਧੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਦੀਨਾਨਗਰ ਤੋਂ ਰਾਤ ਕਰੀਬ 2 ਵਜੇ ਦੇ ਨਾਲ ਕਿਸੇ ਪ੍ਰੋਗਰਾਮ ਤੋਂ ਆਪਣੇ ਪਿੰਡ ਦੋਦਵਾ (ਬਹਿਰਾਮਪੁਰ) ਨੂੰ ਘਰ ਵਾਪਸ ਜਾ ਰਿਹਾ ਸੀ ਜਦ ਦੀਨਾਨਗਰ ਤੋਂ ਥੋੜੀ ਦੂਰ ਨੇੜੇ ਤਾਰਾ ਗਰੁੱਪ ਦੇ ਪਹੁੰਚਾ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਅੱਗੇ ਮੋੜ ਹੋਣ ਕਾਰਨ ਗੱਡੀ ਸਿੱਧੀ ਸੜਕ ਕਿਨਾਰੇ ਲੱਗੇ ਕਿੱਕਰ ਦੇ ਦਰੱਖਤ ਵਿੱਚ ਵੱਜ ਗਈ।

ਇਹ ਨੌਜਵਾਨ ਇਕੱਲਾ ਹੀ ਕਾਰ ਵਿੱਚ ਸਵਾਰ ਸੀ ਅਤੇ ਜਖਮੀ ਹਾਲਤ ਵਿੱਚ ਕਾਰ ਵਿੱਚ ਹੀ ਰਾਤ ਪਿਆ ਰਿਹਾ ਜਦ ਸਵੇਰੇ ਅਚਾਨਕ ਲੋਕ ਸੜਕ ਕਿਨਾਰੇ ਲੰਘ ਰਹੇ ਸਨ ਤਾਂ ਟੁੱਟੀ ਹੋਈ ਗੱਡੀ ਨੂੰ ਜਦੋਂ ਲੋਕਾਂ ਨੇ ਗੱਡੀ ਨੇੜੇ ਜਾ ਕੇ ਵੇਖਿਆ ਤਾਂ ਗੱਡੀ ਵਿੱਚ ਪਏ ਕਾਰ ਸਵਾਰ ਨੌਜਵਾਨ ਨੂੰ ਕਾਰ ਦੀਆਂ ਖਿੜਕੀਆਂ ਤੋੜ ਕੇ ਬਾਹਰ ਕੱਢਿਆ ਗਿਆ। ਮੌਕੇ ਤੇ ਹੀ ਇਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਨੋਜਵਾਨ ਦੀ ਪਛਾਣ ਸ਼ੁਭਮ ਸੈਣੀ ਵਾਸੀ ਦੋਦਵਾ ਵਜੋਂ ਦੱਸੀ ਗਈ ਹੈ

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}