https://pagead2.googlesyndication.com/pagead/js/adsbygoogle.js?client=ca-pub-7816955143159533
ਰਾਜਤਾਜਾ ਅਪਡੇਟਦੇਸ਼ਰਾਜਨੀਤੀ

ਪੰਜਾਬ ਬਚਾਓ ਯਾਤਰਾ ਦੇ ਤਹਿਤ ਪਿੰਡ ਬਗੇਲੇ ਵਾਲਾ ਵਿੱਚ ਜਨਮੇਜਾ ਸਿੰਘ ਸੇਖੋ ਵੱਲੋਂ ਰੱਖੀ ਗਈ ਮੀਟਿੰਗ

ਦੀਪਕ ਭਾਰਗੋ

ਜ਼ੀਰਾ 5 ਫਰਵਰੀ,

ਪੰਜਾਬ ਸਰਕਾਰ ਦੀਆਂ ਨਕਾਮੀਆਂ ਨੂੰ ਵੇਖਦੇ ਹੋਏ ਅਕਾਲੀ ਦਲ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਜੋ ਕਿ 9 ਤਰੀਕ ਨੂੰ ਜੀਰਾ ਵਿੱਚ ਪਹੁੰਚੇਗੀ ਜਿਸ ਨੂੰ ਲੈ ਕੇ ਸਾਬਕਾ ਕੈਬਨਟ ਮੰਤਰੀ ਸਰਦਾਰ ਜਨਮੇਜਾ ਸਿੰਘ ਸੇਖੋ ਵੱਲੋਂ ਅਲੱਗ ਅਲੱਗ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਵਿਉਂਤਬੰਦੀ ਬਣਾਈ ਜਾ ਰਹੀ ਹੈ ਇਸੇ ਦੇ ਤਹਿਤ ਪਿੰਡ ਬਘੇਲੇ ਵਾਲਾ ਵਿੱਚ ਸ: ਗੁਰਬਖਸ਼ ਸਿੰਘ ਸੇਖੋ ਦੇ ਗ੍ਰਹਿ ਵਿਖੇ ਮੀਟਿੰਗ ਰੱਖੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਭਾਰੀ ਇਕੱਠ ਕੀਤਾ ਗਿਆ।

ਉਨਾਂ ਨੇ ਸ: ਜਨਮੇਜਾ ਸਿੰਘ ਸੇਖੋ ਨੂੰ ਵਿਸ਼ਵਾਸ ਦਵਾਇਆ ਕੀ 9 ਤਰੀਕ ਨੂੰ ਹੋਣ ਵਾਲੀ ਪੰਜਾਬ ਬਚਾਓ ਯਾਤਰਾ ਵਿੱਚ ਭਾਰੀ ਇਕੱਠ ਹੋਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਵਾਇਆ ਜਾਵੇਗਾ ਕੀ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੀ ਸਰਕਾਰ ਹੀ ਪੰਜਾਬ ਵਿੱਚ ਬਣੇਗੀ ਇਸ ਮੌਕੇ ਗੁਰਬਖਸ਼ ਸਿੰਘ ਸੇਖੋ,ਬਚਿੱਤਰ ਸਿੰਘ ਸੇਖੋ, ਗੁਰਭੇਜ ਸਿੰਘ ਸੇਖੋ, ਪ੍ਰਗਟ ਸਿੰਘ ਮਰਹਾਨਾ, ਸੁਰਜੀਤ ਸਿੰਘ ਉਪਲ, ਜੋਸਾ ਸਿੰਘ ਸਾਬਕਾ ਸਰਪੰਚ ਬਗੇਲੇ ਵਾਲਾ, ਬਲਦੇਵ ਸਿੰਘ ਸੇਖੋ, ਗੁਰਨਾਮ ਸਿੰਘ ਸੇਖੋ, ਸਰਬਜੀਤ ਸਿੰਘ ਸਾਬਕਾ ਸਰਪੰਚ ਸ਼ਾਹ ਅਬੂ ਬਕਰ, ਗੁਰਚਰਨ ਸਿੰਘ ਨੰਬਰਦਾਰ,ਸਾਰਜ ਸਿੰਘ ਬੋਗੇਵਾਲਾ, ਭੁਪਿੰਦਰ ਸਿੰਘ ਬੋਗੇਵਾਲਾ, ਗੁਰਦੇਵ ਸਿੰਘ ਅਮਰਗੜ੍ਹ, ਕੁਲਵੰਤ ਸਿੰਘ ਸਾਬਕਾ ਸਰਪੰਚ ਕਿੱਲੀ ਨੋ ਆਬਾਦ, ਹਰਨਾਮ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ, ਜਸਬੀਰ ਸਿੰਘ ਸਾਬਕਾ ਸਰਪੰਚ, ਰੇਸ਼ਮ ਸਿੰਘ ਬੇਰੀ ਕਾਦਰਾਬਾਦ, ਗਗਨਦੀਪ ਬੇਰੀ ਕਾਦਰਾਬਾਦ,ਗੁਰਮੁਖ ਸਿੰਘ ਸੰਧੂ, ਗੁਰਚਰਨ ਸਿੰਘ ਸੇਖੋ, ਗੁਰਤੇਜ ਸਿੰਘ ਸੇਖੋ, ਅੰਮ੍ਰਿਤ ਪਾਲ ਸਿੰਘ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਬੰਬ, ਬਖਸ਼ੀਸ਼ ਸਿੰਘ ਮਸਤੇਵਾਲਾ, ਗੁਰਪ੍ਰੀਤ ਸਿੰਘ ਸੇਖੋ,ਮਨਜਿੰਦਰ ਸਿੰਘ ਉੱਪਲ,ਸੁਰਜੀਤ ਸਿੰਘ ਉੱਪਲ,ਸੂਬਾ ਸਿੰਘ ਉੱਪਲ,ਚਿਤਬੀਰ ਸਿੰਘ ਗੋਲਡੀ ਵਿਰਕਾਂਵਾਲੀ ਆਦੀ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}