https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਰਾਜਰਾਜਨੀਤੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਫੂਕੇ ਗਏ ਮੋਦੀ ,ਅਮਿਤ ਸ਼ਾਹ ,ਅਮਨ ਡਿਬਾਸ ,ਪ੍ਰਦੀਪ ਖੱਤਰੀ ਦੇ ਪੁਤਲੇ।

ਗੌਰਵ ਬਾਸੀ,

29 ਜਨਵਰੀ,

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ 29 ਜਨਵਰੀ 2022 ਨੂੰ ਜੋ ਭਾਜਪਾ ਦੇ ਗੁੰਡਿਆਂ ਪ੍ਰਦੀਪ ਖੱਤਰੀ ਅਤੇ ਅਮਨ ਡਬਾਸ ਵੱਲੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਦਿੱਲੀ ਸਿੰਘੂ ਬਾਡਰ ਦੀ ਸਟੇਜ ਤੇ ,ਮਾਂਵਾਂ ,ਭੈਣਾਂ ਦੇ ਕੈਂਪ ਤੇ ਹਮਲਾ ਕੀਤਾ ਗਿਆ ਸੀ ਉਸਦੇ ਰੋਸ ਵਜੋ ਅਤੇ ਮੋਦੀ ਸਰਕਾਰ ਦੁਆਰਾ ਦਿੱਲੀ ਅੰਦੋਲਨ ਦੋਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਅਮਿਤ ਸ਼ਾਹ ,ਅਮਨ ਡਿਬਾਸ ,ਪ੍ਰਦੀਪ ਖੱਤਰੀ ਦੇ ਪੁਤਲੇ ਫੂਕੇ ਗਏ ।

ਇਸ਼ਤਿਹਾਰ

ਜਲੰਧਰ ਜਿਲੇ ਵਿੱਚ ਸ਼ਾਹਕੋਟ ਦਾਣਾ ਮੰਡੀ ਸਾਹਮਣੇ ਅਤੇ ਲੋਹੀਆਂ ਟੀ ਪੁਆਇੰਟ ਤੇ ਪੁਤਲੇ ਫੂਕਦੇ ਹੋਏ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਜਿਹੜੀਆਂ ਮੰਗਾਂ ਨੂੰ ਮੰਨ ਕੇ ਮੋਦੀ ਸਰਕਾਰ ਮੁੱਕਰ ਚੁੱਕੀ ਹੈ ਉਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਇਕ ਵਾਰ ਫਿਰ ਦਿੱਲੀ ਅੰਦੋਲਨ ਸ਼ਿਰੂ ਹੋਵੇਗਾ ।ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾ ਲਾਗੂ ਕਰਵਾਉਣ ਵਾਸਤੇ 11 ਜਨਵਰੀ 2024 ਨੂੰ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋ ਇਕ ਵਾਰ ਫਿਰ ਦਿੱਲੀ ਮੋਰਚੇ ਦਾ ਆਗਾਜ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੁਰੇ ਦੇਸ਼ ਦੀਆਂ 76 ਜਥੇਬੰਦੀਆਂ ਸਮੇਤ ਪੂਰੇ ਭਾਰਤ ਦੇ ਕਿਸਾਨ ਮਜ਼ਦੂਰ , ਬੀਬੀਆਂ , ਬਜ਼ੁਰਗ ,ਹਰ ਵਰਗ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨਗੇ, ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾ ਨੂੰ ਜੇਲ੍ਹ ਵਿੱਚ ਸੁੱਟ ਕੇ 90 ਦਾ ਕਾਲਾ ਦੌਰ ਚੇਤੇ ਕਰਵਾ ਰਹੀ ਹੈ ਸਰਕਾਰ ਇਸ ਤੋਂ ਬਾਜ਼ ਆਵੇ,ਜਿਨਾਂ ਚਿਰ ਸਰਕਾਰ ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕਰਦੀ, ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਜਲਦ ਪੂਰੇ ਨਹੀਂ ਕਰਦੀ , ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਨਹੀਂ ਕੀਤਾ ਜਾਂਦਾ , 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਕਾਨੂੰਨ ਬਣਾਇਆ ਨਹੀਂ ਜਾਂਦਾ , ਅਬਾਦਕਾਰਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਵਾਉਣੀਆਂ ਬੰਦ ਨਹੀਂ ਕਰਦੀ ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਨਹੀਂ ਕਰਦੀ।

ਇਸ਼ਤਿਹਾਰAdd

ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੋਕਰੀ ਨਹੀਂ ਦਿੰਦੀ,ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਨਹੀਂ ਕਰਦੀ ,ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੰਦੀ ,ਬੰਦੀ ਸਿੰਘਾ ਨੂੰ ਰਿਹਾਅ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੰਦੀ,ਕਿਸਾਨਾਂ ਮਜ਼ਦੂਰਾਂ ਨੂੰ 10000 ਬੁਡਾਪਾ ਪੈਨਸ਼ਨ ਜਾਰੀ ਨਹੀਂ ਕਰਦੀ ਇਹ ਮੋਰਚਾ ਨਿਰੰਤਰ ਜਾਰੀ ਰਹੇਗਾ ।

 

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}