https://pagead2.googlesyndication.com/pagead/js/adsbygoogle.js?client=ca-pub-7816955143159533
ਰਾਜਅਪਰਾਧਤਾਜਾ ਅਪਡੇਟਦੇਸ਼ਰਾਜਨੀਤੀ

ਗੈਂਗਸਟਰਾਂ ਖਿਲਾਫ ਫੇਸਬੁੱਕ ਪੋਸ਼ਟ ਪਾਉਣੀਂ ਪੈ ਗਈ ਮਹਿੰਗੀ,

 

News99punjab

ਤਰਨਤਾਰਨ 15 ਜਨਵਰੀ,

ਪੰਜਾਬ ਵਿੱਚ ਇਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਨਸ਼ਾ ਤੇ ਗੈਂਗਸਟਰਵਾਦ ਪੰਜਾਬ ਵਿੱਚ ਆਮ ਜਿਹੀਆਂ ਗੱਲਾਂ ਹੋ ਗਈਆਂ ਹਨ, ਜੇਕਰ ਤਾਂ ਕੋਈ ਮਾੜੇ ਅਨਸਰਾਂ ਦਾ ਸਾਥ ਦਿੰਦਾਂ ਹੈ ਤਾਂ ਉਹ ਸੁਖੀ ਜੇਕਰ ਉਨ੍ਹਾਂ ਦਾ ਕੋਈ ਵਿਰੋਧ ਕਰਦਾ ਹੈ ਤਾਂ ਉਸ ਨੂੰ ਕਿੰਨੇਂ ਸਮੇਂ ਵਿੱਚ ਗੋਲੀਆਂ ਵੱਜ ਜਾਣਗੀਆਂ ਇਹ ਕੋਈ ਨਹੀਂ ਜਾਣਦਾ, ਇਸ ਲਈ ਅੱਜਕਲ੍ਹ ਗ਼ਲਤ ਨੂੰ ਹਿੱਕ ਥਾਪੜ ਕੇ ਗ਼ਲਤ ਕਹਿਣ ਵਾਲਿਆਂ ਦੀ ਸੰਖਿਆ ਬਹੁਤ ਘੱਟ ਗਈ ਹੈ , ਗੱਲ ਕਰਦੇ ਹਾਂ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਮੁਖੀ ਸਤਨਾਮ ਸਿੰਘ ਮਨਾਵਾਂ ਦੀ ਜਿੰਨ੍ਹਾਂ ਤੇ ਪਿਛਲੇਂ ਦਿਨੀਂ ਅਣਪਛਾਤੇ ਹਮਲਾਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ।

Add

ਹੁਣ ਇੱਕ ਵਾਰ ਫਿਰ ਤੋਂ ਉਨ੍ਹਾਂ ਨੂੰ ਗੈਗਸਟਰਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ, ਇਹ ਧਮਕੀ ਉਨ੍ਹਾਂ ਨੂੰ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਗੈਗਸਟਰਵਾਦ ਖਿਲਾਫ ਪੋਸਟਾਂ ਪਾਈਆਂ ਗਈਆਂ ਸਨ, ਜਾਣਕਾਰੀ ਦਿੰਦੇ ਹੋਏ ਮਾਸਟਰ ਸਤਨਾਮ ਸਿੰਘ ਮਨਾਵਾਂ ਨੇਂ ਦੱਸਿਆ ਕੇ ਉਨ੍ਹਾਂ ਨੂੰ ਇੱਕ ਅਣਜਾਣ ਨੰਬਰ + 15595819448 ਤੋਂ ਕਾਲ ਆਈ ਜਿਸ ਤੇ ਇੱਕ ਲਾਰੈਂਸ ਬਿਸ਼ਨੋਈ ਅਤੇ ਇੱਕ ਹੋਰ ਅਣਜਾਣ ਵਿਅਕਤੀ ਦੀ ਫ਼ੋਟੋ ਲੱਗੀ ਹੋਈ ਸੀ, ਮਨਾਵਾਂ ਨੇਂ ਕਿਹਾ ਕਿ ਉਸ ਵਿਅਕਤੀ ਵੱਲੋਂ ਮੈਨੂੰ ਕਿਹਾ ਗਿਆ ਕਿ ਤੂੰ ਨਸ਼ਿਆਂ ਦੇ ਖਿਲਾਫ ਬੋਲਦਾ ਹੈਂ ਤਾਂ ਬਹੁਤ ਚੰਗੀ ਗੱਲ ਹੈ ਪਰ ਗੈਂਗਸਟਰਾਂ ਨਾਲ ਤੁਹਾਡਾ ਕੀ ਰੌਲਾ ਏ ਜ਼ੋ ਤੁਸੀਂ ਉਨ੍ਹਾਂ ਖਿਲਾਫ ਪੋਸਟਾਂ ਪਾ ਰਹੇ ਹੋ ।

ਇਹ ਵੀ ਪੜ੍ਹੋ:- ਲੋਕਾਂ ਨੂੰ ਸਸਤੀਆਂ ਦਰਾਂ ਤੇ ਰੇਤ ਬੱਜਰੀ ਦੇ ਕੇ ਵੀ 2 ਸਾਲਾਂ ਵਿਚ ਕਮਾਏ 472.50 ਕਰੋੜ- ਜੌੜਾਮਾਜਰਾ

          Very Badly Done With The Roof on The Pretext of Flying a Kiteਪਤੰਗ ਉਡਾਉਣ ਬਹਾਨੇ ਛੱਤ ਤੇ ਬੁਲਾ ਨਾਲ ਕੀਤਾ ਬਹੁਤ ਮਾੜਾ

ਇਸ ਤੋਂ ਇਲਾਵਾ ਉਸ ਵਿਅਕਤੀ ਨੇਂ ਸਿੱਧੇ ਤੌਰ ਤੇ ਸਤਨਾਮ ਸਿੰਘ ਮਨਾਵਾਂ ਨੂੰ ਕਿਹਾ ਕੇ ਤੂੰ ਆਪਣੇ ਪਰਿਵਾਰ ਨੂੰ ਮਿਲ ਲੈ ਜੇਕਰ ਕੋਈ ਕੰਮ ਧੰਦਾਂ ਹੈਗਾ ਤਾਂ ਨਬੇੜ ਲੈ ਤੇਰੇ ਤੇ ਜਲਦ ਹੀ ਕਾਰਵਾਈ ਪਾ ਦਿੱਤੀ ਜਾਵੇਗੀ ਭਾਵ ਜਾਨ ਤੋਂ ਮਾਰ ਦਿੱਤਾ ਜਾਵੇਗਾ, ਮਨਾਵਾਂ ਨੇਂ ਕਿਹਾ ਕਿ ਮੈਂ ਵਾਰ ਵਾਰ ਉਸ ਵਿਅਕਤੀ ਨੂੰ ਪੁੱਛਿਆ ਕੇ ਤੁਸੀਂ ਕੌਣ ਹੋ ਤਾਂ ਉਸ ਵੱਲੋਂ ਕਿਹਾ ਗਿਆ ਕਿ ਤੈਨੂੰ ਜਲਦ ਹੀ ਪਤਾ ਲੱਗ ਜਾਵੇਗਾ, ਸਤਨਾਮ ਸਿੰਘ ਮਨਾਵਾਂ ਵੱਲੋਂ ਇਸ ਮਸਲੇ ਬਾਬਤ ਐਸ ਐਸ ਪੀ ਤਰਨਤਾਰਨ ਅਤੇ ਸੰਬੰਧਿਤ ਪੁਲਿਸ ਸਟੇਸ਼ਨ ਖੇਮਕਰਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜੇਕਰ ਗੱਲ ਕਰੀਏ ਤਾਂ ਇਹ ਕੋਈ ਪਹਿਲੀ ਵਾਰ ਉਨ੍ਹਾਂ ਨੂੰ ਧਮਕੀ ਨਹੀਂ ਮਿਲੀ ਸਮੇਂ ਸਮੇਂ ਸਿਰ ਪਹਿਲਾਂ ਵੀ ਉਨ੍ਹਾਂ ਨੂੰ ਨਸ਼ਾ ਸਮਗਲਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।

AddAdd

  1. ਉਨ੍ਹਾਂ ਉੱਤੇ ਗੋਲੀਆਂ ਵੀ ਚੱਲੀਆਂ ਹਨ , ਪਰ ਪੁਲਿਸ ਹੱਥਾਂ ਤੇ ਹੱਥ ਧਰ ਕੇ ਬੈਠੀ ਹੋਈ ਹੈ , ਅੱਜ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਸੀ ਝਬਾਲ ਤੋਂ ਜਿੱਥੇ ਇੱਕ ਮੌਜੂਦਾ ਸਰਪੰਚ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ , ਸਤਨਾਮ ਸਿੰਘ ਮਨਾਵਾਂ ਵਾਰ ਵਾਰ ਸੁਰੱਖਿਆ ਦੀ ਮੰਗ ਕਰਦੇ ਆ ਰਹੇ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਨੂੰ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ, ਮਨਾਵਾਂ ਦਾ ਕਹਿਣਾਂ ਹੈ ਕਿ ਜੇਕਰ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਜਾਨੀਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਪੰਜਾਬ ਪੁਲਿਸ ਦੀ ਹੋਵੇਗੀ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}