https://pagead2.googlesyndication.com/pagead/js/adsbygoogle.js?client=ca-pub-7816955143159533
ਰਾਜਤਾਜਾ ਅਪਡੇਟਦੇਸ਼ਰਾਜਨੀਤੀ

ਛੱਪੜਾਂ ਦੀ ਸਫਾਈ, ਪਖਾਨੇ ਬਣਾਉਣ ਅਤੇ ਸੀਵਰੇਜ਼ ਦੇ ਅਧੂਰੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ- ਡਿਪਟੀ ਕਮਿਸ਼ਨਰ

Sukhjinder Sahota

ਫ਼ਰੀਦਕੋਟ 12 ਜਨਵਰੀ,

ਛੱਪੜਾਂ ਦੀ ਸਫਾਈ, ਪਖਾਨੇ ਬਣਾਉਣ ਅਤੇ ਸੀਵਰੇਜ਼ ਦੇ ਅਧੂਰੇ ਪਏ ਕੰਮਾਂ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਵਿੱਚ ਜੰਗੀ ਪੱਧਰ ਤੇ ਤੇਜ਼ੀ ਲਿਆਂਦੀ ਜਾਵੇ। ਮੀਟਿੰਗ ਦੌਰਾਨ ਉਹਨਾਂ ਦੱਸਿਆ ਕਿ ਅਜਿਹੇ ਕੰਮਾਂ ਵੱਲ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਇਨ੍ਹਾਂ ਲੋਕ ਪੱਖੀ ਸਕੀਮਾਂ ਦਾ ਵੱਧ ਤੋਂ ਵੱਧ ਲੋਕਾਂ ਵਲੋਂ ਲਾਹਾ ਲੈਣਾ ਹਰ ਹੀਲੇ ਯਕੀਨੀ ਬਣਾਇਆ ਜਾਵੇ।

Add

ਉਹਨਾਂ ਕਿਹਾ ਕਿ ਇਸ ਸਬੰਧੀ ਕੰਮਾਂ ਨੂੰ ਨੇਪਰੇ ਚੜਾਉਣ ਵਿੱਚ ਫ਼ੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਉਪਲਬੱਧ ਫੰਡਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਮੀ ਨਾ ਛੱਡੀ ਜਾਵੇ। ਉਹਨਾਂ ਸਖਤ ਹਦਾਇਤ ਕੀਤੀ ਕਿ ਸੀਵਰੇਜ, ਛੱਪੜਾਂ ਅਧੀਨ ਉਸਾਰੀ, ਸਕੂਲਾਂ ਵਿੱਚ ਪੀਣ ਵਾਲੇ ਪਾਣੀ ਸਬੰਧੀ, ਸਫਾਈ, ਪਖਾਨੇ ਬਣਾਉਣ ਆਦਿ ਸਾਰੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸੁਚੱਜੇ ਢੰਗ ਨਾਲ ਇਸ ਨੂੰ ਨੇਪਰੇ ਚੜਾਇਆ ਜਾਵੇ।

ਇਹ ਵੀ ਪੜ੍ਹੋ:-ਫੌਜੀ ਜਵਾਨ ਗੁਰਪ੍ਰੀਤ ਸਿੰਘ ਦੀ ਸ਼ਹਾਦਤ ‘ਤੇ ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ

                   ਮੁੱਲਾਂਪੁਰ ਦਾਖਾ ਬਣਿਆ ਉੱਤਰੀ ਭਾਰਤ ਦਾ ਸਭ ਤੋਂ ‘ਸਵੱਛ ਸ਼ਹਿਰ’

 ਲੋਕਾਂ ਵਲੋਂ ਵੱਧ ਰਹੇ ਪਲਾਸਟਿਕ ਦੇ ਇਸਤੇਮਾਲ ਤੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੰਨਾ ਵੀ ਥਾਵਾਂ ਤੇ ਵਰਤਿਆ ਗਿਆ ਪਲਾਸਟਿਕ ਸੁੱਟਿਆ ਜਾਂਦਾ ਹੈ ਉਸ ਦੀ ਸਨਾਖਤ ਕਰਕੇ ਉਸ ਨੂੰ ਖਤਮ ਕੀਤਾ ਜਾਵੇ। ਉਹਨਾਂ ਕਿਹਾ ਕਿ ਪਲਾਸਟਿਕ ਦਾ ਵੱਧ ਰਿਹਾ ਇਸਤੇਮਾਲ ਗੰਭੀਰ ਮੁੱਦਾ ਹੈ। ਕਿਉਂਕਿ ਇਸ ਨਾਲ ਲੋਕਾਂ ਦੀ ਸਿਹਤ ਖਰਾਬ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਆਈ ਇੱਕ ਅੰਤਰਰਾਸ਼ਟਰੀ ਰਿਪੋਰਟ, ਜਿਸ ਨੂੰ ਤਕਰੀਬਨ ਸਾਰੇ ਅਖਬਾਰਾਂ ਨੇ ਵੱਡੀ ਸੁਰਖੀ ਬਣਾਇਆ ਸੀ ਦੇ ਮੁਤਾਬਿਕ ਇੱਕ ਲੀਡਰ ਪਾਣੀ ਦੀ ਬੋਤਲ ਵਿੱਚ ਢਾਈ ਲੱਖ ਦੇ ਕਰੀਬ ਪਲਾਸਟਿਕ ਦੇ ਨਾ ਦਿਖਾਈ ਦੇਣ ਵਾਲੇ ਕਣ ਹੁੰਦੇ ਹਨ ਜੋ ਕਿ ਸਰੀਰ ਦੇ ਅੰਦਰ ਜਾ ਕੇ ਅਤਿਅੰਤ ਨੁਕਸਾਨ ਅਤੇ ਪੀੜਾ ਪਹੁੰਚਾ ਸਕਦੇ ਹਨ।

Add

ਇਸ ਦੇ ਚੱਲਦਿਆਂ ਆਪਾਂ ਸਾਰਿਆਂ ਨੂੰ ਪਲਾਸਟਿਕ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ। ਕੂੜੇ ਦੇ ਪ੍ਰਬੰਧਨ ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕ ਦੇ ਕਿਨਾਰੇ ਕੂੜੇ ਦੇ ਡੰਪਾਂ ਨੂੰ ਚੁੱਕਣ ਵਿੱਚ ਦੇਰੀ ਨਾ ਕੀਤੀ ਜਾਵੇ ਤਾਂ ਜੋ ਵਾਤਾਵਰਨ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਫਾਈ ਦਾ ਧਿਆਨ ਰੱਖਿਆ ਜਾਵੇ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}