https://pagead2.googlesyndication.com/pagead/js/adsbygoogle.js?client=ca-pub-7816955143159533
ਖੇਡ ਜਗਤਤਾਜਾ ਅਪਡੇਟਦੇਸ਼ਰਾਜਰਾਜਨੀਤੀ

ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਹੰਸਰਾਜ ਬੈਡਮਿੰਟਨ ਸਟੇਡੀਅਮ ਨੂੰ 15.60 ਲੱਖ ਰੁਪਏ ਦੀ ਗ੍ਰਾਂਟ ਦਿੱਤੀ

ਗ੍ਰਾਂਟ ਨਾਲ ਸਟੇਡੀਅਮ ਦਾ ਨਵਾਂ ਜਿਮਨੇਜ਼ੀਅਮ ਆਧੁਨਿਕ ਮਸ਼ੀਨਰੀ ਨਾਲ ਲੈਸ ਹੋਵੇਗਾ

ਗੌਰਵ ਬਾਸੀ

ਜਲੰਧਰ 9 ਜਨਵਰੀ

ਭਾਰਤੀ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ ਬਣਾਏ ਜਾ ਰਹੇ ਜਿਮਨੇਜ਼ੀਅਮ ਲਈ ਨਵੀਂ ਆਧੁਨਿਕ ਮਸ਼ੀਨਰੀ ਖਰੀਦਣ ਲਈ ਆਪਣੇ ਐਮ.ਪੀ.ਲੈਡ ਫੰਡ ਵਿੱਚੋਂ 15.60 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸ ਸਬੰਧੀ ਪੱਤਰ ਸੰਸਦ ਮੈਂਬਰ ਸ. ਹਰਭਜਨ ਸਿੰਘ ਨੇ ਰਿਤਿਨ ਖੰਨਾ ਸਕੱਤਰ ਡੀ.ਬੀ.ਏ. ਨੂੰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਕੌਮੀ ਖਿਡਾਰੀ ਸ੍ਰੀ ਰਿਤਿਨ ਖੰਨਾ ਨੇ ਦੱਸਿਆ ਕਿ ਡੀ. ਬੀ. ਏ. ਕੋਲ ਨਵੀਂ ਮਸ਼ੀਨਰੀ ਖਰੀਦਣ ਲਈ ਫੰਡ ਦੀ ਕਮੀ ਸੀ।

ਇਸ਼ਤਿਹਾਰ

ਇਸ ਲਈ ਸੰਸਦ ਮੈਂਬਰ ਹਰਭਜਨ ਸਿੰਘ ਨਾਲ ਮੁਲਾਕਾਤ ਕਰਕੇ ਗਰਾਂਟ ਦੀ ਮੰਗ ਕੀਤੀ ਗਈ। ਦਰਅਸਲ, ਹਰਭਜਨ ਸਿੰਘ ਦੀ ਹੰਸਰਾਜ ਬੈਡਮਿੰਟਨ ਸਟੇਡੀਅਮ ਨਾਲ ਪੁਰਾਣੀ ਸਾਂਝ ਹੈ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ, ਉਹ ਇੱਥੇ ਬੈਡਮਿੰਟਨ ਖੇਡਣ ਅਤੇ ਫਿਟਨੈਸ ਸਿਖਲਾਈ ਲਈ ਆਉਂਦੇ ਸਨ।ਰਿਤਿਨ ਖੰਨਾ ਨੇ ਦੱਸਿਆ ਕਿ ਸ. ਹਰਭਜਨ ਸਿੰਘ ਵਲੋਂ ਤੁਰੰਤ ਪ੍ਰਭਾਵ ਨਾਲ ਫੰਡ ਪੀ. ਡਬਲਯੂ. ਡੀ. ਨੂੰ ਭੇਜਣ ਲਈ ਕਿਹਾ ਗਿਆ । ਇਸ ਗ੍ਰਾਂਟ ਨਾਲ ਸਟੇਡੀਅਮ ਦੇ ਨਵੇਂ ਜਿਮ ਨੂੰ ਵਿਸ਼ਵ ਪੱਧਰੀ ਜਿਮਨੇਜ਼ੀਅਮ ਸਾਜ਼ੋ-ਸਮਾਨ ਲਿਆ ਜਾਵੇਗਾ, ਜਿਸ ਵਿੱਚ ਟਰੇਡਮਿਲ, ਕਰਾਸ ਟਰੇਨਰ, ਸਾਈਕਲ, ਕੇਬਲ ਕਰਾਸ ਅਤੇ ਕਈ ਤਰ੍ਹਾਂ ਦੀ ਮਸ਼ੀਨਰੀ ਸ਼ਾਮਿਲ ਹੈ। ਇਸ ਮਸ਼ੀਨਰੀ ਦਾ ਖਿਡਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ, ਕਿਉਂਕਿ ਬੈਡਮਿੰਟਨ ਖਿਡਾਰੀਆਂ ਲਈ ਵੇਟ ਟਰੇਨਿੰਗ ਬਹੁਤ ਜ਼ਰੂਰੀ ਹੈ ਅਤੇ ਮਸ਼ੀਨਰੀ ਦੀ ਅਣਹੋਂਦ ਕਾਰਨ ਖਿਡਾਰੀ ਵੇਟ ਟਰੇਨਿੰਗ ਸਹੀ ਢੰਗ ਨਾਲ ਨਹੀਂ ਕਰ ਸਕੇ।

ਇਸ਼ਤਿਹਾਰ

ਪਿਛਲੇ 4 ਸਾਲਾਂ ਵਿੱਚ ਸਟੇਡੀਅਮ ਦੇ ਕਾਇਆਕਲਪ ’ਤੇ 85 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਇਸ ਕਾਇਆਕਲਪ ਵਿੱਚ ਨਵੇਂ ਸਿੰਥੈਟਿਕ ਕੋਰਟ, ਯੋਗਾ ਐਰੋਬਿਕਸ ਸੈਂਟਰ, ਫਿਜ਼ੀਓਥੈਰੇਪੀ ਸੈਂਟਰ, ਸਪੋਰਟਸ ਸ਼ਾਪ ਅਤੇ ਰੈਸਟੋਰੈਂਟ ਸ਼ਾਮਿਲ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ, ਰਾਜ ਪੱਧਰੀ ਅਤੇ ਉੱਤਰੀ ਜ਼ੋਨ ਵਰਗੇ ਵੱਡੇ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਨਕਦ ਅਤੇ ਹੋਰ ਆਕਰਸ਼ਕ ਇਨਾਮ ਦਿੱਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}