https://pagead2.googlesyndication.com/pagead/js/adsbygoogle.js?client=ca-pub-7816955143159533
ਦੇਸ਼Malwa Politicsਅੰਤਰਰਾਸ਼ਟਰੀਤਾਜਾ ਅਪਡੇਟਰਾਜਰਾਜਨੀਤੀ

ਪ੍ਰਧਾਨ ਮੰਤਰੀ(Prime Minister) ਦੀ ਬੀਜੇਪੀ ਦੇ ਵਿਧਾਇਕਾਂ ਨੂੰ ਤਾੜਨਾਂ, ਅਧਿਕਾਰੀਆਂ ਨਾਲ ਮਾੜਾ ਵਿਵਹਾਰ ਨਹੀਂ ਹੋਵੇਗਾ ਬਰਦਾਸ਼ਤ

News99punjab

New Delhi 7 Jan,

ਬੀਤੇ ਦਿਨੀ ਦੇਸ ਦੇ ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ @Narinder_Modi ਵੱਲੋਂ ਹਾਲ ਹੀ ਵਿਚ ਰਾਜਸਥਾਨ ਵਿਧਾਨ ਸਭਾ ਚੋਣਾਂ ਵਿਚ ਮਿਲੀ ਜਿੱਤ ਤੋਂ ਬਾਅਦ ਵਿਸੇਸ ਦੌਰਾ ਕੀਤਾ ਗਿਆ । ਰਾਜਸਥਾਨ ਦੇ ਆਪਣੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਬੀਜੇਪੀ ਦੇ ਵਿਧਾਇਕਾਂ ਨਾਲ ਵਿਸੇਸ ਮੀਟਿੰਗ ਕੀਤੀ ਅਤੇ ਵਿਧਾਇਕਾਂ ਨੂੰ ਜਿੱਤੇ ਰਾਜਨੀਤੀ ਅਤੇ ਸਰਕਾਰ ਚਲਾਉਣ ਦੇ ਗੁਰ ਦੱਸੇ ਉਥੇ ਹੀ ਉਹਨਾਂ ਬੀਜੇਪੀ ਦੇ ਵਿਧਾਇਕਾਂ ਨੂੰ ਅਫਸਰਾਂ ਦੀਆਂ ਬਦਲੀਆਂ ਦੀ ਰਾਜਨੀਤੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

Add

ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ ਨੇ ਸ਼ੁੱਕਰਵਾਰ ਰਾਤ ਨੂੰ ਭਾਜਪਾ ਦਫਤਰ ‘ਚ ਵਿਧਾਇਕਾਂ ਨਾਲ ਬੈਠਕ ਕੀਤੀ ਅਤੇ ਇਸ ਬੈਠਕ ਦੌਰਾਨ ਉਨ੍ਹਾਂ ਨੇ ਭਾਜਪਾ ਵਿਧਾਇਕਾਂ ਨੂੰ ਕਿਹਾ ਕਿ ਉਹ ਅਫਸਰਾਂ ਦੀਆਂ ਬਦਲੀਆਂ ਕਰਵਾਉਣ ਲਈ ਸਿਫਾਰਸਾਂ ਕਰਨ ਤੋਂ ਬਚਣ।ਉਹਨਾਂ ਵਿਧਾਇਕਾਂ ਨੂੰ ਕਿਹਾ ਕਿ ਸਾਡਾ ਕੰਮ ਨੀਤੀ ਬਣਾਉਣਾ ਅਤੇ ਇਸ ਨੂੰ ਲਾਗੂ ਕਰਨਾ ਹੈ, ਨਾ ਕਿ ਅਫਸਰਾਂ ਦੀਆ ਦੂਰ ਨੇੜੇ ਬਦਲੀਆਂ ਕਰਨਾਂ।ਰਾਜਸਥਾਨ ਦੇ ਭਾਜਪਾ ਵਿਧਾਇਕਾਂ ਨਾਲ ਬੈਠਕ ਵਿਚ ਆਪਣੇ ਵਿਚਾਰ ਰਖਦਿਆਂ ਪੀਐਮ ਮੋਦੀ ਨੇ ਕਿਹਾ ਕਿ ਵਿਧਾਇਕਾਂ ਨੂੰ ਸਰਕਾਰੀ ਅਫਸਰਾਂ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ।ਜਿਸ ਨਾਲ ਰਾਜਸੱਤਾ ਚਲਾਉਣ ਵਿਚ ਅਸਾਨੀ ਹੋ ਸਕੇ।

Add

ਉਹਨਾ ਕਿਹਾ ਕਿ ਪਾਰਟੀ ਨੂੰ ਹੁਣੇ ਤੋਂ ਹੀ ਅਫਸਰਾਂ ਨਾਲ ਦੁਰਵਿਵਹਾਰ ਦੀਆਂ ਕੁਝ ਥਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ।ਉਹਨਾਂ ਵਿਧਾਇਕਾਂ ਨੂੰ ਤਾੜਨਾਂ ਕਰਦਿਆ ਕਿਹਾ ਕਿ ਯਾਦ ਰੱਖੋ ਭਵਿੱਖ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਜੇਕਰ ਹੋਇਆ ਤਾਂ ਬਰਦਾਸ਼ਤ ਨਹੀਂ ਹੋਵੇਗਾ। ਇੰਨਾ ਹੀ ਨਹੀਂ, ਪੀਐਮ ਮੋਦੀ ਨੇ ਵਿਧਾਇਕਾਂ ਨੂੰ ਭੈਰੋਂ ਸਿੰਘ ਸ਼ੇਖਾਵਤ @Bheron_singh_Shekhawat ਅਤੇ ਖੁਦ ਦੀ ਉਦਾਹਰਣ ਦੇ ਕੇ ਸਮਝਾਇਆ ਅਤੇ ਕਿਹਾ ਕਿ ਸ਼ੇਖਾਵਤ ਅਤੇ ਉਹ ਕਦੇ ਵੀ ਬਦਲੀਆਂ ਦੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਏ। ਪੀਐਮ ਮੋਦੀ ਨੇ ਭਾਜਪਾ ਦਫ਼ਤਰ ਵਿੱਚ ਕਰੀਬ ਢਾਈ ਘੰਟੇ ਤੱਕ ਵਿਧਾਇਕਾਂ ਨਾਲ ਗੱਲਬਾਤ ਕੀਤੀ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}