https://pagead2.googlesyndication.com/pagead/js/adsbygoogle.js?client=ca-pub-7816955143159533
ਰਾਜਰਾਜਨੀਤੀ

ਡੋਗਰ ਬਸਤੀ ਗਲੀ ਨੰਬਰ-6 ਖੱਬੇ ਵੱਲੋਂ ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਨਗਰ ਕੌਂਸਲ ਪ੍ਰਧਾਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਅਤੇ ਬੀਬੀ ਸੁਰਿੰਦਰ ਕੌਰ ਦਾ ਕੀਤਾ ਸਨਮਾਨ

ਸੁਖਜਿੰਦਰ ਸਹੋਤਾ

ਫ਼ਰੀਦਕੋਟ, 6 ਜਨਵਰੀ

ਨਵੇਂ ਸਾਲ-2024 ਦੀ ਆਮਦ ਨੂੰ ਜੀ ਆਇਆਂ ਨੂੰ ਆਖਣ ਵਾਸਤੇ ਡੋਗਰ ਬਸਤੀ ਗਲੀ ਨੰਬਰ-6 ਖੱਬੇ ਪਾਸੇ ਵੱਲੋਂ ‘ਸਰਬੱਤ ਦੇ ਭਲੇ’ ਵਾਸਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਰਾਗੀ ਭਾਈ ਹਰਪਾਲ ਸਿੰਘ ਤੇ ਸਾਥੀ ਹਜ਼ੂਰੀ ਰਾਗੀ ਗੁਰਦੁਆਰਾ ਭਾਈ ਲੱਧਾ ਸਿੰਘ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਗੁਰਵਿੰਦਰ ਸਿੰਘ ਧੀਂਗੜਾ ਨੇ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਦੱਸਿਆ ਕਿ ਇਸ ਦਾ ਧਾਰਮਿਕ ਸਮਾਗਮ ਗੁਰੂ ਸਾਹਿਬ ਅਰਦਾਸ ਕਰਨ ਲਈ ਕਰਵਾਇਆ ਗਿਆ ਕਿ ਨਵਾਂ ਸਾਲ ਦੇ ਘਰਾਂ, ਪ੍ਰੀਵਾਰਾਂ, ਸਮਾਜ, ਦੇਸ਼-ਵਿਦੇਸ਼ ਲਈ ਸੁੱਖ ਸ਼ਾਂਤੀ ਭਰਿਆ ਹੋਵੇ।

ਇਸ਼ਤਿਹਾਰ

ਇਸ ਮੌਕੇ ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਅਤੇ ਬੀਬੀ ਸੁਰਿੰਦਰ ਕੌਰ ਦਾ ਗਲੀ ਨਿਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ ਨਰਿੰਦਰਪਾਲ ਸਿੰਘ ਨਿੰਦਾ ਨੇ ਸਭ ਨੂੰ ਨਵੇਂ ਦੀ ਵਧਾਈਆਂ ਦਿੰਦਿਆਂ ਕਿਹਾ ਸਾਨੂੰ ਆਪਸ-ਰਲਮਿਲ ਕੇ ਇੱਕ-ਦੂਜੇ ਨੂੰ ਖੁਸ਼ੀ ਦੇਣ ਵਾਸਤੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਲੋੜਵੰਦਾਂ, ਦੀਨ ਦੁਖੀਆਂ ਦੀ ਆਪਣੀ ਸਮਰੱਥਾ ਅਨੁਸਾਰ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ।

ਇਸ਼ਤਿਹਾਰAdd

ਇਸ ਮੌਕੇ ਇੰਦਰਜੀਤ ਸਿੰਘ ਧੀਂਗੜਾ, ਕਰਮਜੀਤ ਸਿੰਘ ਧੀਂਗੜਾ, ਫ਼ਤਿਹ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ, ਰਸ਼ਪਾਲ ਸਿੰਘ ਸਰਾਂ ਸਕੱਤਰ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ,ਜਸਵਿੰਦਰ ਸਿੰਘ, ਜਸਵੰਤ ਸਿੰਘ ਬਰਾੜ, ਗੁਰਚਰਨ ਸਿੰਘ, ਚੇਤਨ ਦਾਸ, ਅਮਰਜੀਤ ਸਿੰਘ, ਕਿ੍ਰਸ਼ਨ ਕੁਮਾਰ, ਨਛੱਤਰ ਸਿੰਘ, ਨਰਿੰਦਰ ਕੌਰ, ਸੁਰਿੰਦਰ ਕੌਰ, ਮਿਸਟਰ ਵਿਸ਼ਾਲ, ਜਗਦੀਸ਼ ਸਿੰਘ, ਰਾਜਾ ਰਾਮ, ਪ੍ਰਦੀਪ ਸਿੰਘ, ਦੇਵੀ ਲਾਲ, ਗੁਰਵਿੰਦਰ ਸਿੰਘ ਧੀਂਗੜਾ, ਅਸ਼ੋਕ ਕੁਮਾਰ, ਲਖਵੰਤ ਸਿੰਘ ਨੇ ਲੰਗਰ ਦੀ ਹੱਥੀਂ ਸੇਵਾ ਪੂਰੀ ਸ਼ਰਧਾ ਨਾਲ ਕੀਤੀ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}