https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਹੈਲਥਦੇਸ਼ਰਾਜਰਾਜਨੀਤੀ

ਕਈ ਦਿਨਾਂ ਤੋਂ ਚੱਲ ਰਹੀ ਸ਼ੀਤ ਲਹਿਰ(Cold Wave)ਦਾ ਸਭ ਤੋਂ ਭਿਆਨਕ ਰੂਪ, ਪੰਜਾਬ ਵਿਚ ਠੰਡ ਕਾਰਨ ਸਕੂਲੀ ਵਿਦਿਆਰਥੀ ਦੀ ਹੋਈ ਮੌਤ

ਲਲਿਤ ਕੁਮਾਰ
ਅੰਮ੍ਰਿਤਸਰ 7 ਜਨਵਰੀ

ਪੰਜਾਬ ਸੂਬੇ ਬੀਤੇ ਕਈ ਦਿਨਾਂ ਤੋਂ ਸ਼ੀਤ ਲਹਿਰ (Cold Wave) ਚੱਲ ਰਹੀ ਹੈ ਜਿਸ ਕਾਰਨ ਹੱਡ ਚੀਰਵੀਂ ਠੰਡ ਪੈ ਰਹੀ ਹੈ। ਅਜਿਹੇ ਵਿਚ ਬੇਸ਼ਕ ਸਰਕਾਰ ਵਲੋਂ ਸਕੂਲਾਂ ਵਿਚ 31 ਦਸੰਬਰ 2023 ਤੱਕ ਛੁੱਟੀਆਂ ਵੀ ਕੀਤੀਆਂ ਗਈਆਂ ਸਨ। 1 ਜਨਵਰੀ ਤੋਂ ਮੁੜ ਸਕੂਲ ਲਗਾਏ ਗਏ ਹਨ ਅਤੇ ਸਕੂਲਾਂ ਦਾ ਸਵੇਰ ਦਾ ਸਮਾਂ ਤਬਦੀਲ ਕੀਤਾ ਹੋਇਆ ਪਰ ਹਾਲੇ ਵੀ ਠੰਡ ਘਟਣ ਦਾ ਕੋਈ ਪਤਾ ਨਹੀਂ। ਇਸ ਲਗਾਤਾਰ ਪੈ ਰਹੀ ਹੱਡ ਚੀਰਵੀਂ ਠੰਡ, ਸੰਘਣੀ ਧੁੰਦ ਤੇ ਸੀਤ ਲਹਿਰ(cold wave) ਵਿਚਾਲੇ ਪੰਜਾਬ ਦੇ ਅਮ੍ਰਿੰਤਸਰ ਤੋਂ  ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਡ ਕਾਰਨ ਮੌਤ ਹੋ ਜਾਣ ਦਾ ਪਤਾ ਚੱਲਿਆ।

ਮ੍ਰਿਤਕ ਵਿਦਿਆਰਥੀ ਦੀ ਪਛਾਣ ਪ੍ਰਦੀਪ ਸਿੰਘ ਪੁੱਤਰ ਜੋਧਾ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਸਰਕਾਰੀ ਐਲੀਮੈਂਟਰੀ ਸਕੂਲ ਵਰਿਆਂਹ ਦੇ ਇਕ ਵਿਦਿਆਰਥੀ ਪ੍ਰਦੀਪ ਸਿੰਘ ਦੀ ਠੰਡ ਕਾਰਨ ਮੌਤ ਹੋ ਗਈ ਹੈ। ਉਹ ਠੰਡ ਕਾਰਨ ਹੋਏ ਦਿਮਾਗੀ ਬੁਖ਼ਾਰ ਤੋਂ ਪੀੜਤ ਸੀ। ਸਕੂਲ ਦੀ ਮੁੱਖ ਅਧਿਆਪਕਾ ਆਦਰਸ਼ ਕੌਰ ਸੰਧੂ ਨੇ ਦੱਸਿਆ ਕਿ ਠੰਡ ਨਾਲ ਬੱਚੇ ਨੂੰ ਦਿਮਾਗੀ ਬੁਖ਼ਾਰ ਹੋ ਗਿਆ ਸੀ।

ਉਸ ਦੇ ਇਲਾਜ ਲਈ ਮਾਪਿਆ ਵੱਲੋਂ ਕਾਫੀ ਚਾਰਾਜੋਈ ਕੀਤੀ ਗਈ ਪਰ ਫਿਰ ਵੀ ਡਾਕਟਰ ਵੀ ਉਸ ਨੂੰ ਬਚਾਅ ਨਹੀਂ ਸਕੇ। ਫਿਲ ਹਾਲ ਇਹ ਪਹਿਲਾ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਦਾ ਹੈ ਜਿਸ ਨੇ ਪੰਜਾਬ ਸਰਕਾਰ ਅਤੇ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਅਗਲੇ ਕੁਝ ਦਿਨਾਂ ਤੱਕ ਮੌਸਮ ਸਾਫ ਹੋਣ ਉਮੀਦ ਤਾਂ ਹੈ ਪਰ ਜੇਕਰ ਕੁਝ ਦਿਨ ਹੋਰ ਸ਼ੀਤ ਲਹਿਰ(cold wave) ਇਸੇ ਤਰਾਂ ਚਲਦੀ ਰਹੀ ਖਤਰਾ ਵਧ ਸਕਦਾ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}