https://pagead2.googlesyndication.com/pagead/js/adsbygoogle.js?client=ca-pub-7816955143159533
ਰਾਜਰਾਜਨੀਤੀਵਾਇਰਲ ਵੀਡੀਓਜ਼

ਸਪੀਕਰ ਸੰਧਵਾਂ ਨੇ ‘ਨਵਾਂ ਸਾਲ ਆਪਣਿਆਂ ਨਾਲ’ ਪੋ੍ਗਰਾਮਾਂ ਵਿੱਚ ਕੀਤੀ ਸ਼ਿਰਕਤ

ਸੁਖਜਿੰਦਰ ਸਹੋਤਾ
ਕੋਟਕਪੂਰਾ, 3 ਜਨਵਰੀ

ਇਸ ਹਲਕੇ ਦੇ ਲਗਾਤਾਰ ਦੂਜੀ ਵਾਰ ਬਣੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ‘ਨਵਾਂ ਸਾਲ ਆਪਣਿਆਂ ਦੇ ਨਾਲ’ ਮੁਹਿੰਮ ਤਹਿਤ ਹਲਕੇ ਦੇ ਵੱਖ ਵੱਖ ਗਲੀ-ਮੁਹੱਲਿਆਂ ਅਤੇ ਪਿੰਡਾਂ ਵਿੱਚ ਨਵੇਂ ਸਾਲ ਦੇ ਰੱਖੇ ਸਮਾਗਮਾ ਵਿੱਚ ਸ਼ਿਰਕਤ ਕੀਤੀ।

Add

ਸਥਾਨਕ ਮੁਹੱਲਾ ਪੇ੍ਰਮ ਨਗਰ ਦੇ ਵਸਨੀਕਾਂ ਵਲੋਂ 30 ਦਸੰਬਰ ਨੂੰ ਰੱਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਨਵੇਂ ਸਾਲ ਨੂੰ ਜੀ ਆਇਆਂ ਆਖਣ ਲਈ ਹੋਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਸਪੀਕਰ ਸੰਧਵਾਂ ਨੇ ਜਿੱਥੇ ਆਪਣੇ ਵਿਚਾਰ ਸਾਂਝੇ ਕੀਤੇ, ਉੱਥੇ ਮੁਹੱਲਾ ਵਾਸੀਆਂ ਵਲੋਂ ਉਹਨਾਂ ਦਾ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨ ਵੀ ਕੀਤਾ ਗਿਆ। ਮੁਹੱਲਾ ਵਾਸੀਆਂ ਵਿੱਚ ਸ਼ਾਮਲ ਮਨਿੰਦਰ ਸਿੰਘ ਗੋਲਡੀ, ਪਿ੍ਰੰਸ ਬਹਿਲ ਅਤੇ ਹਰਮੇਲ ਸਿੰਘ ਨੇ ਦੱਸਿਆ ਕਿ ਪਾਠ ਦੇ ਭੋਗ, ਗੁਰਬਾਣੀ ਕੀਰਤਨ, ਅਰਦਾਸ ਬੇਨਤੀ ਅਤੇ ਪਵਿੱਤਰ ਹੁਕਮਨਾਮਾ ਲੈਣ ਤੋਂ ਬਾਅਦ ਆਪਣੇ ਸੰਬੋਧਨ ਦੌਰਾਨ ਸਪੀਕਰ ਸੰਧਵਾਂ ਨੇ ਸ਼ਹਿਰ ’ਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਸਭ ਤੋਂ ਪਹਿਲਾਂ ਸਾਨੂੰ ਭਾਈਚਾਰਕ ਸਾਂਝ ਮਜਬੂਤ ਕਰਨ ਅਤੇ ਗਲਤਫਹਿਮੀਆਂ ਨੂੰ ਦੂਰ ਕਰਕੇ ਨਵੇਂ ਸਾਲ ਨੂੰ ਜੀ ਆਇਆਂ ਆਖਣਾ ਚਾਹੀਦਾ ਹੈ।

ਉਹਨਾਂ ਆਖਿਆ ਕਿ ਆਪਣਾ ਆਲਾ ਦੁਆਲਾ ਖੁਦ ਸਾਫ ਰੱਖੋ, ਨਾਲੀ-ਨਾਲਿਆਂ ਸਮੇਤ ਸੀਵਰੇਜ ਵਿੱਚ ਫਾਲਤੂ ਚੀਜਾਂ ਨਾ ਸੁੱਟੋ ਅਤੇ ਵਿਕਾਸ ਕਾਰਜਾਂ ਵਾਲੇ ਕੰਮ ਕਰ ਰਹੇ ਠੇਕੇਦਾਰਾਂ ਉੱਪਰ ਨਿਗਰਾਨੀ ਰੱਖੋ ਤਾਂ ਜੋ ਸਾਰੇ ਕੰਮ ਮਿਆਰੀ ਸਮਾਨ ਸਮੇਤ ਸੁਚੱਜੇ ਢੰਗ ਨਾਲ ਨੇਪਰੇ ਚਾੜੇ ਜਾ ਸਕਣ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}