https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਰਾਜਰਾਜਨੀਤੀ

ਛੱਪੜ ਦੇ ਚੱਲ ਰਹੇ ਨਵੀਨੀਕਰਨ ਸਮੇਂ ਖੂਹੀ ਪੁੱਟਦੇ ਸਮੇਂ ਮਿੱਟੀ ਦੀ ਢਿੱਗ ਡਿੱਗਣ ਨਾਲ ਇਕ ਮਜਦੂਰ ਦੱਬਿਆ

News99

ਸੰਗਰੂਰ 3 ਜਨਵਰੀ:

ਸੁਨਾਮ ਨੇੜਲੇ ਪਿੰਡ ਚੱਠਾ ਨਨਹੇੜਾ ਵਿਖੇ ਪੰਚਾਇਤੀ ਛੱਪੜ ਦੇ ਚੱਲ ਰਹੇ ਨਵੀਨੀਕਰਨ ਸਮੇਂ ਖੂਹੀ ਪੁੱਟਦੇ ਸਮੇਂ ਮਿੱਟੀ ਦੀ ਢਿੱਗ ਡਿੱਗਣ ਨਾਲ ਇੱਕ ਕਾਰੀਗਰ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਦੋਵੇਂ ਸਕੇ ਭਰਾ ਰਾਜ ਮਿਸਤਰੀ ਦਾ ਕੰਮ ਕਰਦੇ ਸਨ। ਉਕਤ ਘਟਨਾ ਮੰਗਲਵਾਰ ਸ਼ਾਮ ਨੂੰ ਕਰੀਬ 4 ਵਜੇ ਵਾਪਰੀ। ਮਿੱਟੀ ਹੇਠਾਂ ਦਬੇ ਦੋਵਾਂ ਜਣਿਆਂ ਨੂੰ ਲੋਕਾਂ ਨੇ ਜੇਸੀਬੀ ਮਸ਼ੀਨ ਨਾਲ ਬਾਹਰ ਕੱਢਕੇ ਸਿਵਲ ਹਸਪਤਾਲ ਸੁਨਾਮ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਹਰਦੀਪ ਸਿੰਘ ਨੂੰ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Add

ਪਿੰਡ ਚੱਠਾ ਨਨਹੇੜਾ ਦੇ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਰੀਬ ਚਾਰ ਏਕੜ ਵਿੱਚ ਫੈਲੇ ਗੰਦੇ ਪਾਣੀ ਦੇ ਛੱਪੜ ਵਿੱਚ ਸੀਚੇਵਾਲਾ ਮਾਡਲ ਦੀ ਤਰਜ਼ ’ਤੇ ਵਾਟਰ ਟਰੀਟਮੈਂਟ ਪਲਾਂਟ ਬਣਾਉਣ ਦਾ ਕੰਮ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ ਅਤੇ ਲਗਭਗ ਡੇਢ ਸਾਲ ਦਾ ਸਮਾਂ ਲੱਗੇਗਾ। ਇਹ ਕੰਮ ਕਰੀਬ ਇੱਕ ਸਾਲ ਤੋਂ ਚੱਲ ਰਿਹਾ ਹੈ। ਮੰਗਲਵਾਰ ਸ਼ਾਮ ਕਰੀਬ 4 ਵਜੇ ਦੋ ਕਾਰੀਗਰ ਗਗਨਦੀਪ ਸਿੰਘ (30) ਅਤੇ ਹਰਦੀਪ ਸਿੰਘ (28) ਹੋਰ ਮਜ਼ਦੂਰਾਂ ਨਾਲ ਕੰਮ ਕਰ ਰਹੇ ਸਨ। ਦੋਵੇਂ ਕਾਰੀਗਰ ਕਰੀਬ ਵੀਹ ਫੁੱਟ ਹੇਠਾਂ ਨੀਂ ਦੀ ਮਜ਼ਬੂਤੀ ਲਈ ਕੁਟਾਈ ਦਾ ਕੰਮ ਕਰ ਰਹੇ ਸਨ ਕਿ ਅਚਾਨਕ ਮਿੱਟੀ ਦੀ ਵੱਡੀ ਢਿੱਗ ਡਿੱਗ ਪਈ ਅਤੇ ਦੋਵੇਂ ਸਕੇ ਭਰਾ ਮਿਸਤਰੀ ਮਿੱਟੀ ਵਿੱਚ ਦੱਬ ਗਏ। ਉਨ੍ਹਾਂ ਦੱਸਿਆ ਕਿ ਘਟਨਾ ਵਾਪਰਨ ਤੋਂ ਬਾਅਦ ਨੇੜੇ ਖੜ੍ਹੀਆਂ ਜੇਸੀਬੀ ਮਸ਼ੀਨਾਂ ਨਾਲ ਮਿੱਟੀ ਕੱਢਕੇ ਦੋਵਾਂ ਨੂੰ ਬਾਹਰ ਕੱਢਿਆ ਗਿਆ।

ਦੋਹਾਂ ਨੂੰ ਸੁਨਾਮ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਹਰਦੀਪ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ। ਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਹਾਦਸੇ ਸਮੇਂ ਇੱਕ ਦਰਜਨ ਦੇ ਕਰੀਬ ਮਹਿਲਾ ਮਜ਼ਦੂਰ ਵੀ ਕੰਮ ਕਰ ਰਹੀਆਂ ਸਨ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਲਾਪਰਵਾਹੀ ਵੀ ਹਾਦਸੇ ਦਾ ਕਾਰਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਦਰਾਂ ਫੁੱਟ ਉੱਚੀ ਮਿੱਟੀ ਹਟਾਏ ਬਿਨਾਂ ਉਸਾਰੀ ਦਾ ਕੰਮ ਜਾਰੀ ਰੱਖਣਾ ਜੋਖ਼ਮ ਭਰਿਆ ਹੈ। ਪਿੰਡ ਵਿੱਚ ਸੋਗ ਦਾ ਮਾਹੌਲ ਹੈ ਲੋਕਾਂ ਵੱਲੋ ਪੀੜਤ ਪਰਿਵਾਰ ਲਈ ਸਰਕਾਰ ਕੋਲੋਂ ਆਰਥਿਕ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਨਾਇਬ ਤਹਿਸੀਲਦਾਰ ਅਮਿਤ ਕੁਮਾਰ ਤੇ ਐਸ ਐਚ ਓ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}