https://pagead2.googlesyndication.com/pagead/js/adsbygoogle.js?client=ca-pub-7816955143159533
ਰਾਜ

ਪਹਿਲੀ ਵਾਰ ਦੇਖੀ ਕਿਸੇ SHO ਦੀ ਰਿਟਾਇਰਮੈਂਟ ਤੇ ਏਨੀ ਸ਼ਾਨਦਾਰ ਵਿਦਾਈ

ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਦਾਇਗੀ ਸਮਾਗਮ ਕਰ ਕੀਤਾ ਸਨਮਾਨਿਤ।

ਸੁਖਜਿੰਦਰ ਸਹੋਤਾ

ਫਰੀਦਕੋਟ 31 ਦਸੰਬਰ:

ਬਤੌਰ ਥਾਣਾ ਮੁਖੀ ਸ਼ਹਿਰ ਲਈ ਵਧੀਆ ਅਤੇ ਬੇਦਾਗ ਸੇਵਾਵਾਂ ਨਿਭਾ ਕੇ ਰਿਟਾਇਰਮੈਂਟ ਹੋਣ ਵਾਲੇ ਥਾਣਾ ਮੁਖੀ ਇੰਸਪੈਕਟਰ ਅਮਰਜੀਤ ਸਿੰਘ ਨੂੰ ਅੱਜ ਰਿਟਾਇਰਮੈਂਟ ਵੇਲੇ ਮਿਲੀ ਸ਼ਾਨਦਾਰ ਵਿਦਾਇਗੀ ਸ਼ਾਇਦ ਅੱਜ ਤੋਂ ਪਹਿਲਾਂ ਕਦੀ ਕਿਸੇ ਨੂੰ ਨਹੀਂ ਮਿਲੀ ਹੋਵੇਗੀ।ਅੱਜ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ SHO ਅਮਰਜੀਤ ਸਿੰਘ ਦੀ ਰਿਟਾਇਰਮੈਂਟ ਤੇ ਠਾਣੇ ਅੰਦਰ ਹੀ ਇੱਕ ਵਿਦਾਇਗੀ ਸਮਾਰੋਹ ਦਾ ਆਯੋਜਨ ਕਰ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਿਥੇ ਉਨ੍ਹਾਂ ਦੇ ਫੂਲਾ ਦੇ ਹਾਰ ਪਾ ਅਤੇ ਸਿਰਪਾਉ ਦੇਕੇ ਸਨਮਾਨਿਤ ਕੀਤਾ ਅਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਉਨ੍ਹਾਂ ਨੂੰ ਇੱਕ ਖੁਲੀ ਜੀਪ ਚ ਬਿਠਾ ਥਾਣੇ ਤੋਂ ਸ਼ਾਨਦਾਰ ਤਰੀਕੇ ਨਾਲ ਵਿਦਾ ਕੀਤਾ।

Add

ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਐਸਐਸਪੀ ਫਰੀਦਕੋਟ ਸ੍ਰ ਹਰਜੀਤ ਸਿੰਘ ਅਤੇ ਵਿਧਾਇਕ ਗੁਰਦਿੱਤ ਸਿੰਘ ਉਚੇਚੇ ਤੌਰ ਤੇ ਸਮਾਗਮ ਚ ਸ਼ਾਮਿਲ ਹੋਏ ਜਿਨ੍ਹਾਂ ਵੱਲੋਂ ਬਤੋਰ SHO ਉਨ੍ਹਾਂ ਦੀਆਂ ਵਧੀਆ ਬੇਦਾਗ ਸੇਵਾਵਾਂ ਲਈ ਪ੍ਰੇਰਨਾ ਕੀਤੀ ਅਤੇ ਨਾਲ ਹੀ ਉਨ੍ਹਾਂ ਨੂੰ ਅੱਜ ਆਪਣੀ ਸਰਵਿਸ ਤੋਂ ਰਿਟਾਇਰ ਹੋਣ ਤੇ ਮੁਬਾਰਬਾਦ ਦਿੱਤੀ।ਇਸ ਮੌਕੇ ਸਮਾਜ ਸੇਵੀ ਆਗੂਆਂ ਨੇ ਉਨ੍ਹਾਂ ਦੀ ਤਾਰੀਫ ਕਰਦੇ ਕਿਹਾ ਕਿ ਸ੍ਰ ਅਮਰਜੀਤ ਸਿੰਘ ਵੱਲੋਂ ਆਪਣੇ ਇਲਾਕੇ ਚ ਰਹਿ ਕੇ ਬਹੁਤ ਵੀ ਸ਼ਾਨਦਾਰ ਸੇਵਾਵਾਂ ਨਿਭਾਇਆ ਇਸ ਦੌਰਾਨ ਉਹ ਕਿਸੇ ਵੀ ਵਿਵਾਦ ਦਾ ਹਿੱਸਾ ਨਹੀਂ ਬਣੇ ਸਗੋਂ ਹਰ ਵਰਗ ਨੂੰ ਨਾਲ ਲੈਕੇ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰਤਾ ਦਿਖਾਈ ਅਤੇ ਕਨੂੰਨ ਮੁਤਾਬਿਕ ਆਪਣਾ ਫਰਜ਼ ਨਿਬਾਇਆ।

ਫਰੀਦਕੋਟ ਦੇ ਨਿੱਕੇ ਜਿਹੇ ਪਿੰਡ ਸੁੱਖਣ ਵਾਲਾ ਦੇ ਜੰਮਪਲ ਅਮਰਜੀਤ ਸਿੰਘ ਜੋ 1997 ਚ ਬਤੋਰ ਮੁੱਖ ਮੁਨਸ਼ੀ ਪਹਿਲੀ ਜੁਆਈਨਿੰਗ ਫਰੀਦਕੋਟ ਥਾਣੇ ਚ ਕਰਦੇ ਹਨ ਅਤੇ ਉਸਤੋਂ ਬਾਅਦ ਤਫਾਸ਼ੀਸ਼ੀ ਅਧਿਕਾਰੀ,ਜ਼ਿਲਾ ਟ੍ਰੈਫਿਕ ਇੰਚਾਰਜ ਅਤੇ ਦੋ ਵਾਰ ਮੁੱਖ ਥਾਣਾ ਅਫ਼ਸਰ ਵਜੋਂ ਅਤੇ ਹੋਰ ਕਈ ਅਹੁਦਿਆਂ ਤੇ ਸੇਵਾਵਾਂ ਨਿਭਾਉਦੇ ਹੋਏ ਆਪਣੇ ਹੀ ਜ਼ਿਲੇ ਚ ਭਰਤੀ ਹੋਕੇ ਅੱਜ ਆਪਣੇ ਹੀ ਜ਼ਿਲੇ ਚ ਮੁੱਖ ਥਾਣਾ ਅਫਸਰ ਵੱਜੋਂ ਸੇਵਾਵਾਂ ਨਿਭਾਅ ਕਰ ਰਿਟਾਇਰ ਹੋਏ ਜਿਨ੍ਹਾਂ ਵੱਲੋਂ ਆਪਣੇ ਅਫਸਰਾਂ ਦਾ ਧੰਨਵਾਦ ਕੀਤਾ ਜਿੰਨਾ ਵੱਲੋਂ ਉਸਤੇ ਵਿਸ਼ਵਾਸ਼ ਕਰ ਉਸ ਨੂੰ ਅਹਿਮ ਅਹੁਦਿਆਂ ਤੇ ਸੇਵਾਵਾਂ ਨਿਭਾਉਣ ਦੀ ਜਿੰਮੇਦਾਰੀ ਦਿੱਤੀ ਨਾਲ ਹੀ ਉਨ੍ਹਾਂ ਦੱਸਿਆ ਕੇ ਪੁਰੀ ਡਿਊਟੀ ਦੌਰਾਨ ਉਨ੍ਹਾਂ ਦੇ ਕਿਸੇ ਨਾਲ ਵੀ ਤਰਾਂ ਦੇ ਕੋਈ ਮਤਭੇਦ ਨਹੀਂ ਰਹੇ ਚਾਹੇ ਉਹ ਸ਼ਹਿਰ ਵਾਸੀ ਹੋਣ ਯਾ ਉਨ੍ਹਾਂ ਦੇ ਸਾਥੀ ਮੁਲਾਜ਼ਮ ਹੋਣ ।ਇਸ ਮੌਕੇ ਐਸਐਸਪੀ ਹਰਜੀਤ ਸਿੰਘ ਨੇ ਵੀ ਪ੍ਰਸੰਸ਼ਾ ਕਰਦੇ ਕਿਹਾ ਕਿ ਮੈਂ ਆਪਣੇ ਕਾਰਜਕਾਲ ਚ ਪਹਿਲੀ ਵਾਰ ਦੇਖਿਆ ਕਿ ਮੇਰੇ ਕਿਸੇ ਅਧਿਕਾਰੀ ਨੂੰ ਇਨਾਂ ਪਿਆਰ ਮਿਲਿਆ ਹੋਵੇ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕੇ ਅਮਰਜੀਤ ਸਿੰਘ ਵੱਲੋਂ ਕਿੰਨੇ ਵਧੀਆ ਤਰੀਕੇ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ।ਉਨ੍ਹਾਂ ਇਸ ਮੌਕੇ ਵਧੀਆ ਭਵਿੱਖ ਦੀ ਕਾਮਨਾ ਕਰਦੇ ਹੋਏ ਵਧਾਈ ਦਿੱਤੀ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}