https://pagead2.googlesyndication.com/pagead/js/adsbygoogle.js?client=ca-pub-7816955143159533
ਰਾਜਰਾਜਨੀਤੀ

ਮਨਰੇਗਾ ਮਜਦਰਾਂ ਨੂੰ ਭੱਤਾ ਅਤੇ ਲਾਲ ਲਕੀਰ ਅੰਦਰਲੇ ਘਰਾਂ ਦੀ ਮਾਲਕੀ ਦੇਵੇ ਸਰਕਾਰ – ਗਹਿਰੀ

ਦਲਿਤ ਮਹਾਂਪੰਚਾਇਤ ਨੇ ਪੰਜਾਬ ਸਰਕਾਰ ਅਤੇ ਬੈਂਕਾ ਦੇ ਦਲਿਤ ਵਿਰੋਧੀ ਵਤੀਰੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ

News99

ਬਠਿੰਡਾ 30 ਦਸੰਬਰ:

ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਦੇ ਵਰਕਰਾ ਨੇ ਵੱਡੀ ਗਿਣਤੀ ਵਿਚ ਇਕਠੇ ਹੋ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਬੈਕਾ ਦੇ ਦਲਿਤ ਵਿਰੋਧੀ ਵਤੀਰੇ ਖਿਲਾਫ ਜਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਜਰਨਲ ਸਕੱਤਰ ਕਾਂਗਰਸ ਕੋਆਰਡੀਨੇਟਰ ਹਲਕਾ ਗਿੱਦੜਬਾਹਾ ਦੀ ਅਗਵਾਈ ਹੇਠ ਡੀ ਸੀ ਬਠਿੰਡਾ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਮੰਗ ਕੀਤੀ ਕੇ ਮਨਰੇਗਾ ਮਜ਼ਦੂਰਾ ਨੂੰ 10000 ਭਤਾ ਦਿਤਾ ਜਾਵੇ, 8 ਘੰਟੇ ਦੀ ਵਜਾਏ 12 ਘੰਟੇ ਉਸੇ ਦਿਹਾੜੀ ਤਹਿਤ ਕੰਮ ਕਰਨ ਦੇ ਹੁਕਮ ਵਾਪਸ ਲਏ ਜਾਣ, ਬੈਕਾਂ ਅਤੇ ਪੁਲਿਸ ਪ੍ਰਸ਼ਾਸਨ ਸਰਕਾਰੀ ਦਫਤਰਾ ਵਿਚ ਭੇਦਭਾਵ ਬੰਦ ਕਰਵਾਉਣ ਅਤੇ ਦਲਿਤ ਸਮਾਜ ਨੂੰ ਆਬਾਦੀ ਮੁਤਾਬਕ ਹਿਸੇਦਾਰੀ ਦੀ ਮੰਗ ਕੀਤੀ।

ਗਹਿਰੀ ਨੇ ਕਿਹਾ ਜਿਸ ਦਿਨ ਦੀ ਸਰਕਾਰ ਬਣੀ ਉਸ ਦਿਨ ਤੋ ਦਲਿਤ ਸਮਾਜ ਨਾਲ ਵਿਤਕਰੇ ਹੋ ਰਹੇ ਹਨ ਐਸ ਸੀ ਕਮਿਸ਼ਨ ਨੂੰ ਖਤਮ ਕੀਤਾ ਗਿਆ ਰਾਖਵਾਂਕਰਨ ਤਹਿਤ ਖਾਲੀ ਪੋਸਟਾ ਨੂੰ ਭਰਿਆ ਨਹੀ ਜਾ ਰਿਹਾ ਗਹਿਰੀ ਨੇ ਕਿਹਾ ਟ੍ਰੈਫਿਕ ਪੁਲਸ ਅਤੇ ਪੀ ਸੀ ਆਰ ਪੁਲਿਸ ਵਲੋ ਆਮ ਤੇ ਗਰੀਬ ਆਟੋ ਚਾਲਕਾ ਲੋਕਲ ਅਮਨ ਪਸੰਦ ਸਹਿਰ ਵਾਸੀਆ ਨੂੰ ਭਦੀ ਸ਼ਬਦਾਵਲੀ ਵਰਤੀ ਜਾਣ ਲਗੀ ਹੈ ਜਿਸ ਤੋ ਡੀ ਸੀ ਐਸ ਐਸ ਪੀ ਨੂੰ ਜਾਣੂ ਕਰਵਾਇਆ ਗਿਆ ਹੈ ਇਸ ਮੌਕੇ ਬੋਹੜ ਸਿੰਘ ਘਾਰੂ ਲਵਪ੍ਰੀਤ ਸਿੰਘ ਹੁਸਨਰ ਜਿਲਾ ਪ੍ਰਧਾਨ ਜਰਮਨ ਗਹਿਰੀ ਜਨਸ਼ਕਤੀ ਸਟੂਡੈਂਟਸ ਯੂਨੀਅਨ, ਗੁਰਬਿੰਦਰ ਸਿੰਘ ਭੁੱਚੋ ਲਾਲ ਚੰਦ ਸਰਮਾ ਨੇ ਕਿਹਾ ਜੇਕਰ ਮਸਲੇ ਹੱਲ ਨਾ ਹੋਏ ਤਾ ਪਕਾ ਧਰਨਾ ਲਾਇਆ ਜਾਵੇਗਾ ਉਨਾ ਕਿਹਾ ਪ੍ਰਸਾਸ਼ਨ ਨੇ ਅਪਣਾ ਦਲਿਤ ਵਿਰੋਧੀ ਵਤੀਰਾ ਨਾ ਬਦਲਿਆ ਤਾ ਤਿਖਾ ਅੰਦੋਲਨ ਕਰਾਂਗੇ ਪ੍ਰਦਰਸ਼ਨ ਕਾਰੀਆ ਨੇ ਐਚ ਡੀ ਐਫ ਸੀ ਬੈਂਕ ਦੇ ਸਾਹਮਣੇ ਧਰਨਾ ਦਿਤਾ ਅਤੇ ਅਸੀਸ, ਦੀਪਕ ਬਗਾ, ਅਮਿਤ ਕੁਮਾਰ, ਸਾਜਨ ਖਿਲਾਫ ਨਾਹਰੇ ਬਾਜੀ ਕੀਤੀ ਬੈਂਕ ਮੈਨੇਜਰ ਰਾਜਪਾਲ, ਮੁਨੀਸ਼ ਦੇ ਭਰੋਸਾ ਦੇਣ ਬਾਅਦ ਧਰਨਾ ਖਤਮ ਕਰਦੇ ਹੋਏ ਐਲਾਨ ਕੀਤਾ ਜੇਕਰ ਮਸਲਾ ਹੱਲ ਨਾ ਹੋਇਆ ਤਾ ਐਚ ਡੀ ਐਫ ਸੀ ਬੈਂਕ ਅਧਿਕਾਰੀਆ ਖਿਲਾਫ ਮੋਰਚਾ ਲਾਇਆ ਜਾਵੇਗਾ।

ਇਸ ਮੌਕੇ ਮਨਜੀਤ ਸਿੰਘ ਰਾਧੇਸ਼ਾਮ ਜਸਵੀਰ ਸਿੰਘ ਗੋਬਿੰਦਪੁਰਾ ਜੋਧਾ ਸਿੰਘ ਬਲਦੇਵ ਸਿੰਘ ਜਸਪ੍ਰੀਤ ਸਿੰਘ ਅਵਤਾਰ ਸਿੰਘ ਬਲਜੀਤ ਕੌਰ ਜੰਟੀ ਸਿਘ ਗੋਪੀ ਧੋਬੀਆਣਾ ਬਲਵਾਨ ਸਿੰਘ ਦਵਿੰਦਰ ਸਿੰਘ ਮੋਦਨ ਸਿੰਘ ਪੰਚ ਸੰਦੀਪ ਸਿੰਘ ਲਹਿਰਾ ਅਵਤਾਰ ਸਿੰਘ ਸਹੋਤਾ ਕਾਕੂ ਪ੍ਰਧਾਨ ਰਘਬੀਰ ਸਿੰਘ ਸੁਨੀਲ ਕੁਮਾਰ ਚਿਰਾਗ ਗਹਿਰੀ ਮਿੱਠੂ ਸਿੰਘ ਸਰਪੰਚ ਕੁਲਵੰਤ ਸਿੰਘ ਗਹਿਰੀ ਕੀਰਤ ਸਿੰਘ ਗੁਰਤੇਜ ਸਿੰਘ ਜੀਵਨ ਸਿੰਘ ਭੀਮ ਕੋਟ ਗੁਰੂ ਜਗਤਾਰ ਧੁੰਨੀਕੇ ਮੰਦਰ ਸਿੰਘ ਪਥਰਾਲਾ ਹੰਸਾ ਸਿੰਘ ਕਾਕਾ ਸਿੰਘ ਬਲਜੀਤ ਕੌਰ ਚੈਨਾ ਮਹਿਲਾ ਕਮੇਟੀ ਸਮੇਤ ਹਾਜਰ ਸੀ ਅਵਤਾਰ ਸਿੰਘ ਚੈਨਾ ਵੱਡੀ ਗਿਣਤੀ ਵਿਚ ਨੌਜਵਾਨ ਤੇ ਮਹਿਲਾਵਾ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}