https://pagead2.googlesyndication.com/pagead/js/adsbygoogle.js?client=ca-pub-7816955143159533
ਅਪਰਾਧਤਾਜਾ ਅਪਡੇਟਦੇਸ਼ਰਾਜਰਾਜਨੀਤੀ

SHO ਬਦਲਿਆ ਵੀ ਨਾ ਆਇਆ ਰਾਸ, ਚੋਰਾਂ ਨੇ ਕੋਟਕਪੂਰਾ ਵਿਚ ਹੁਣ ਸਰਕਾਰੀ ਅਦਾਰੇ ਨੂੰ ਬਣਾਇਆ ਨਿਸ਼ਾਨਾ

ਸ਼ਹਿਰ ਵਾਸੀਆਂ ਦੇ ਬੰਦ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਦਾਵਿਆਂ ਨੂੰ ਚੋਰਾਂ ਦਾ ਠੇਂਗਾ

ਸੁਖਜਿੰਦਰ ਸਹੋਤਾ

ਕੋਟਕਪੂਰਾ 29 ਦਸੰਬਰ:

ਹਾਲੇ ਸਹਿਰ ਵਾਸੀਆਂ ਨਾਲ ਸਹਿਰ ਅੰਦਰ ਕਾਨੂੰਨ ਵਿਵਸਥਾ ਚੁਸਤ ਦਰੁੱਸਤ ਕਰਨ ਦੇ ਜਿਲ੍ਹਾ ਪੁਲਿਸ ਦੇ ਮੁਖੀ ਦੇ ਵਾਇਦੇ ਨੂੰ ਕੁਝ ਘੰਟੇ ਹੀ ਬੀਤੇ ਸਨ ਕਿ ਚੋਰਾਂ ਨੇ ਮੁੜ ਤੋਂ ਆਪਣਾਂ ਕਾਰਨਾਮਾਂ ਕਰ ਦਿੱਤਾ। ਚੋਰਾਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਐਨ ਨੱਕ ਹੇਠੋਂ ਕਰੀਬ 1 ਲੱਖ ਰੁਪੈ ਦਾ ਸਮਾਨ ਚੋਰੀ ਹੀ ਨਹੀਂ ਕੀਤਾ ਸਗੋਂ ਸਰਕਾਰੀ ਅਦਾਰੇ ਅੰਦਰ ਸੰਨ ਲਗਾ ਕੇ ਪੁਲਿਸ ਪ੍ਰਸ਼ਾਸਨ ਨੂੰ ਉਸ ਦੇ ਸੁਰੱਖਿਆ ਪ੍ਰਬੰਧਾਂ ਦੀਆ ਖਾਮੀਆਂ ਦਾ ਸੀਸਾ ਵਿਖਾਇਆ ਹੈ।

Add

ਮਾਮਲਾ ਕੋਟਕਪੂਰਾ ਸਹਿਰ ਦਾ ਹੈ ਜਿਥੇ ਸਹਿਰ ਅੰਦਰ ਆਏ ਦਿਨ ਚੋਰੀ ਅਤੇ ਲੁੱਟਖੋਹ ਦੀਆ ਵਾਰਦਾਤਾਂ ਤੋਂ ਦੁਖੀ ਹੋ ਸਹਿਰ ਵਾਸੀਆ ਨੇ ਬੀਤੇ ਕੱਲ੍ਹ ਪੂਰਾ ਸਹਿਰ ਬੰਦ ਕਰ ਕੇ ਰੋਸ਼ ਪ੍ਰਰਦਰਸ਼ਨ ਕੀਤਾ ਸੀ ਅਤੇ ਜਿਲ੍ਹਾ ਪੁਲਿਸ ਮੁਖੀ ਨੂੰ ਖੁਦ ਜਾ ਕੇ ਸਹਿਰ ਵਾਸੀਆ ਨਾਲ ਪੁਲਿਸ ਪ੍ਰਬੰਧ ਚੁਸਤ ਦਰੁਸਤ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾਂ ਸਮਾਪਤ ਹੋਇਆ ਸੀ। ਜਿਲ੍ਹਾ ਪੁਲਿਸ ਮੁਖੀ ਵੱਲੋਂ ਦਿੱਤੇ ਗਏ ਭਰੋਸੇ ਨੂੰ ਹਾਲੇ ਕੁਝ ਘੰਟੇ ਹੀ ਬੀਤੇ ਸਨ ਕਿ ਚੋਰਾਂ ਨੇ ਕੋਟਕਪੂਰਾ ਦੇ ਤਹਿਸੀਲ ਕੰਪਲੈਕਸ ਵਿਚ ਬਣੇ ਸੇਵਾ ਕੇਂਦਰ ਨੂੰ ਨਿਸ਼ਾਨਾਂ ਬਣਾਉਂਦਿਆ ਉਥੋਂ ਕਰੀਬ 1 ਲੱਖ ਰੁਪੈ ਦੀ ਲਾਗਤ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ।ਜਾਣਕਾਰੀ ਅਨੁਸਾਰ ਦੁਕਾਨਾਂ ਤੋਂ ਬਾਅਦ ਹੁਣ ਬੇਖੌਫ ਚੋਰਾਂ ਨੇ ਸਰਕਾਰੀ ਦਫਤਰਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਇੱਥੋਂ ਦੇ ਤਹਿਸੀਲ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਦੇ ਮੁੱਖ ਗੇਟ ਦਾ ਜਿੰਦਰਾ ਤੋੜ ਕੇ ਉਥੇ ਪਏ 4 ਕੰਪਿਊਟਰ ਐਲਸੀਡੀਜ਼, ਇੱਕ ਫਿੰਗਰ ਪ੍ਰਿੰਟ ਮਸ਼ੀਨ, 2 ਵੈੱਬ ਕੈਮਰੇ ਅਤੇ ਸੁਰੱਖਿਆ ਕਿੱਟ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਹੋਏ ਸਮਾਨ ਦੀ ਕੀਮਤ 1 ਲੱਖ ਰੁਪਏ ਦੱਸੀ ਜਾ ਰਹੀ ਹੈ।

Add

ਸੇਵਾ ਕੇਂਦਰ ਵਿੱਚ ਸਾਮਾਨ ਚੋਰੀ ਹੋਣ ਤੋਂ ਬਾਅਦ ਕੰਮਕਾਜ ਠੱਪ ਹੋ ਗਿਆ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਮਨੋਜ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ।ਇਸ ਮੌਕੇ ਸੇਵਾ ਕੇਂਦਰ ਇੰਚਾਰਜ ਲਖਵਿੰਦਰ ਸਿੰਘ ਅਤੇ ਸਹਾਇਕ ਇੰਚਾਰਜ ਸੁਖਵੀਰ ਕੌਰ ਨੇ ਦੱਸਿਆ ਕਿ ਕਰੀਬ ਸੇਵਾ ਕੇਂਦਰ ਵਿੱਚੋਂ ਕਰੀਬ 1 ਲੱਖ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਹੈ।

ਉਹਨਾਂ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਵੀ ਇੱਥੋਂ ਸਾਮਾਨ ਚੋਰੀ ਹੋਇਆ ਸੀ, ਜਿਸ ਦਾ ਕੋਈ ਸੁਰਾਗ ਨਹੀਂ ਮਿਲਿਆ।ਇਸ ਮੌਕੇ ਸੇਵਾ ਕੇਂਦਰ ਵਿਖੇ ਕੰਮ ਕਰਵਾਉਣ ਲਈ ਆਏ ਲੋਕਾਂ ਨੇ ਕਿਹਾ ਕਿ ਉਹ ਆਪਣਾ ਕੰਮਕਾਜ ਕਰਵਾਉਣ ਲਈ ਸੇਵਾ ਕੇਂਦਰ ਆਏ ਸਨ ਪਰ ਓਿਥੇ ਆ ਕੇ ਪਤਾ ਚੱਲਿਆ ਕਿ ਸੇਵਾ ਕੇਂਦਰ ਵਿਚ ਚੋਰੀ ਹੋ ਚੁੱਕੀ ਹੈ ਅਤੇ ਕੋਈ ਵੀ ਕੰਮਕਾਜ ਇਥੇ ਨਹੀਂ ਹੋ ਰਿਹਾ।
ਇਸ ਸਮੇਂ ਮੌਕੇ ਤੇ ਪਹੁੰਚੇ ਥਾਨਾ ਸਿਟੀ ਕੋਟਕਪੂਰਾ ਦੇ ਮੁੱਖ ਅਫਸਰ ਮਨੋਜ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਸੂਚਨਾਂ ਮਿਲੀ ਸੀ ਕਿ ਤਹਿਸੀਲ ਕੰਪਲੈਕਸ ਵਿਚ ਬਣੇ ਸੇਵਾ ਕੇਂਦਰ ਦਾ ਜਿੰਦਰਾ ਤੋੜ ਕੇ ਚੋਰੀ ਹੋਈ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}