https://pagead2.googlesyndication.com/pagead/js/adsbygoogle.js?client=ca-pub-7816955143159533
ਅਪਰਾਧਤਾਜਾ ਅਪਡੇਟਦੇਸ਼ਰਾਜਰਾਜਨੀਤੀ

ਪਠਾਨਕੋਟ ਪੁਲਿਸ ਨੇ ਨਸ਼ਾ ਤਸਕਰ ਦੀ ਪ੍ਰਾਪਟੀ ਅਤੇ ਇੱਕ ਗੱਡੀ ਕੀਤੀ ਫਰੀਜ਼

News99
ਪਠਾਨਕੋਟ 29 ਦਸੰਬਰ:

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ। ਜਿਸ ਦੇ ਚਲਦਿਆਂ ਅੱਜ ਪਠਾਨਕੋਟ ਪੁਲਿਸ ਵੱਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਸਜ਼ਾ ਜਾਪਤਾ ਦੋਸ਼ੀ ਦੀ 17.5 ਮਰਲੇ ਪ੍ਰੋਪਰਟੀ ਫਰੀਜ ਕੀਤੀ ਗਈ ਹੈ । ਜਾਣਕਾਰੀ ਦਿੰਦਿਆਂ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ 2015 ਵਿੱਚ ਸੁਜਾਨਪੁਰ ਥਾਣੇ ਵਿੱਚ ਵਿਨੋਦ ਕੁਮਾਰ ਉਰਫ ਲੋਡੀਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

Add

ਜਿਸ ਦੇ ਵਿੱਚ ਦੋਸ਼ੀ ਕੋਲੋਂ 600 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ ਅਤੇ ਇਸ ਕੇਸ ਵਿੱਚ ਮਾਨਯੋਗ ਅਦਾਲਤ ਵੱਲੋਂ ਵਿਨੋਦ ਕੁਮਾਰ ਨੂੰ ਸਜ਼ਾ ਵੀ ਸੁਣਾਈ ਗਈ ਸੀ ਡੀਐਸਪੀ ਨੂੰ ਦੱਸਿਆ ਕਿ 68F ਐਕਟ ਤਹਿਤ ਨਸ਼ੇ ਦੇ ਕਾਰੋਬਾਰ ਦੇ ਨਾਲ ਜੋ ਵੀ ਪ੍ਰਾਪਰਟੀ ਬਣਾਈ ਜਾਂਦੀ ਹੈ ਉਸ ਨੂੰ ਪ੍ਰਸ਼ਾਸਨ ਵੱਲੋਂ ਫਰੀਜ਼ ਕੀਤਾ ਜਾਂਦਾ ਹੈ ਅਤੇ ਇਸੇ ਹੀ ਐਕਟ ਦੇ ਤਹਿਤ ਅੱਜ ਪਠਾਨਕੋਟ ਸ਼ਹਿਰ ਦੇ ਦੌਲਤਪੁਰ ਇਲਾਕੇ ਵਿੱਚ ਵਿਨੋਦ ਕੁਮਾਰ ਲੋਡੀਂ ਦੀ 17.5 ਮਰਲੇ ਪ੍ਰਾਪਰਟੀ ਫਰੀਜ ਕੀਤੀ ਗਈ ਹੈ ਜਿਸ ਵਿੱਚ ਇਕ ਘਰ, ਪਲਾਟ ਅਤੇ ਇੱਕ ਥਾਰ ਗੱਡੀ ਸ਼ਾਮਿਲ ਹਨ ।

ਡੀਐਸਪੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਹ ਪ੍ਰੋਪਰਟੀ ਫਰੀਜ ਕਰ ਦਿੱਤੀ ਗਈ ਹੈ। ਡੀਐਸਪੀ ਰਜਿੰਦਰ ਮਨਹਾਸ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਨਸ਼ੇ ਦੇ ਕਾਰੋਬਾਰ ਨਾਲ ਜੋ ਵੀ ਪ੍ਰੋਪਰਟੀ ਉਹਨਾਂ ਵੱਲੋਂ ਬਣਾਈ ਜਾਵੇਗੀ ਪੁਲਿਸ ਵੱਲੋਂ ਉਹ ਪ੍ਰੋਪਰਟੀ ਫਰੀਜ ਕੀਤੀ ਜਾਵੇਗੀ ਅਤੇ ਨਾਲ ਹੀ ਦੋਸ਼ੀ ਨੂੰ ਕੜੀ ਸਜ਼ਾ ਵੀ ਦਿੱਤੀ ਜਾਏਗੀ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}