https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਰਾਜਰਾਜਨੀਤੀ

ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕਾਰਜਾਂ ਦਾ ਅਸੀਂ ਕਦੀ ਦੇਣਾ ਨਹੀਂ ਦੇ ਸਕਦੇ- ਕਟਾਰੂਚੱਕ

News99 ਬਿਉਰੋ

ਚੰਡੀਗੜ੍ਹ 28 ਦਸੰਬਰ:
ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਸਮਰਪਿਤ ਸਹਾਦਤ ਦਿਵਸ ਤੇ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅਪਣੇ ਜੱਦੀ ਪਿੰਡ ਕਟਾਰੂਚੱਕ ਤੋਂ ਇੱਕ ਪੈਦਲ ਯਾਤਰਾ ਕੱਢੀ। ਪੈਦਲ ਯਾਤਰਾ ਪਿੰਡ ਕਟਾਰੂਚੱਕ ਤੋਂ ਸੁਰੂ ਹੋ ਅਲਗ ਅਲਗ ਪਿੰਡ ਤੋਂ ਹੁੰਦੇ ਹੋਏ ਬਾਰਠ ਸਾਹਿਬ ਵਿਖੇ ਪਹੁੰਚੀ।

ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਦਾ ਭਰਵਾ ਸਵਾਗਤ ਕੀਤਾ। ਕੈਬਨਿਟ ਮੰਤਰੀ ਵੱਲੋਂ ਬਾਬਾ ਸ੍ਰੀ ਚੰਦ ਜੀ ਤਪਅਸਥਾਨ ਸ੍ਰੀ ਬਾਰਠ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਸ ਮੋਕੇ ਤੇ ਸਰਵੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਗੁਰੂਦੁਆਰਾ ਸਾਹਿਬ ਵਿਖੇ ਪ੍ਰਬੰਧਕਾਂ ਵੱਲੋਂ ਅੱਜ ਦੇ ਦਿਨ ਦੀ ਮਹੱਤਤਾ ਤੇ ਰੋਸਨੀ ਪਾਈ ਗਈ ਇਸ ਮੋਕੇ ਤੇ ਸੰਬੋਧਤ ਕਰਦਿਆ ਸ੍ਰੀ ਲਾਲ ਚੰਦ ਕਟਾਰੂਚੱਕ ਪੰਜਾਬ ਨੇ ਕਿਹਾ ਕਿ ਅੱਜ ਦਾ ਸੰਗਤਾ ਦਾ ਯਤਨ ਜੋ ਕਟਾਰੂਚੱਕ ਤੋਂ ਗੁਰੂਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ। ਉਨ੍ਹਾਂ ਕਿਹਾ ਕਿ ਪੋਹ ਦੇ ਦਿਨ ਹਨ ਅਤੇ ਇਹ ਦਿਨ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਮਹੱਤਤਾ ਰੱਖਦੇ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਕਿਸ ਤਰ੍ਹਾਂ ਨਾਲ ਜੁਲਮ ਦੇ ਖਿਲਾਫ ਲੜਦੇ ਹੋਏ ਜਿਸ ਵਿੱਚ ਛੋਟੇ ਸਾਹਿਬਜਾਦੇ ਅਤੇ ਵੱਡੇ ਸਾਹਿਬਜਾਦੇ ਵੀ ਸਾਮਲ ਸਨ ਨੇ ਸਹਾਦਤਾਂ ਪਾਈਆਂ, ਚਾਹੇ ਉਹ ਚਮਕੌਰ ਦੀ ਗੜ੍ਹੀ ਦੀ ਜੰਗ
ਹੋਵੇ ਜਿੱਥੇ ਵੱਡੇ ਸਾਹਿਬਜਾਦਿਆਂ ਨੇ ਲੱਖਾਂ ਜੁਲਮੀਆਂ ਦਾ ਮੁਕਬਲਾ ਕੀਤਾ ਅਤੇ ਛੋਟੇ ਸਾਹਿਬਜਾਦਿਆਂ ਨੂੰ ਸੂਬਾ ਸਰਹੰਦ ਨੇ ਅਣਮਨੁੱਖੀ ਤਸੱਦਤ ਕਰਕੇ ਜੁਲਮ ਢਾਏ, ਪਰ ਉਨ੍ਹਾਂ ਛੋਟੀਆਂ ਰੂਹਾਂ ਨੇ ਹਾਰ ਨਾ ਮੰਨੀ, ਇੱਥੋਂ ਤੱਕ ਕੀ ਮਾਤਾ ਗੁਜਰੀ ਨੇ ਵੀ ਇਸ ਜੰਗ ਵਿੱਚ
ਸਹਾਦਤ ਪਾਈ।

ਉਨ੍ਹਾਂ ਕਿਹਾ ਕਿ ਅਗਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਝਾਂਤ ਪਾਈ ਜਾਵੈ ਤਾਂ ਅੱਜ ਦੇ ਦਿਨ੍ਹਾਂ ਅੰਦਰ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਦਾ ਅਸੀਂ ਕਦੇ ਵੀ ਕਰਜ ਨਹੀਂ ਉਤਾਰ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਇਸ ਇਲਾਹੀ ਕੁਰਬਾਨੀ ਨੂੰ ਨਤਮਸਤਕ
ਕਰਦੇ ਹਾਂ, ਅਜਿਹੀ ਕੁਰਬਾਨੀ ਜਿਸ ਨੂੰ ਕਿਸੇ ਸਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਆਓ ਸਾਰੇ ਮਿਲ ਕੇ ਸਰਵੱਤ ਦੇ ਭਲੇ ਲਈ ਅਰਦਾਸ ਕਰੀਏ ਅਤੇ ਉਨ੍ਹਾਂ ਸਹੀਦਾਂ ਦੀ ਯਾਦ ਨੂੰ ਦਿਲਾਂ ਅੰਦਰ ਜਿੰਦਾਂ ਰੱਖਦਿਆਂ ਹੱਕ ਸੱਚ ਦੀ ਲੜਾਈ ਲਈ ਹਮੇਸਾ ਲੱਗੇ ਰਹੀਏ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}