https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਰਾਜਰਾਜਨੀਤੀਵਾਇਰਲ ਵੀਡੀਓਜ਼

16 ਲੱਖ ਲੱਗਾ ਕਿ ਪੁੱਤਰ ਭੇਜਿਆ ਇੰਗਲੈਂਡ, ਪੁੱਤਰ ਦੀ ਆਈ ਮੌਤ ਦੀ ਖਬਰ

ਬੁੱਢੇ ਮਾਂ ਬਾਪ ਦੇ ਨਹੀਂ ਰੁਕ ਰਹੇ ਅੱਥਰੂ,ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਲਗਾਈ ਗੁਹਾਰ

ਅਵਤਾਰ ਸਿੰਘ ਬਟਾਲਾ

ਬਟਾਲਾ 25 ਦਸੰਬਰ:

ਚੰਗੇ ਭਵਿੱਖ ਦੀ ਖਤਿਰ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਪਰ ਓਥੇ ਕਿਸੇ ਅਣਜਾਣੀ ਘਟਨਾ ਕਾਰਨ ਓਹਨਾਂ ਨੂੰ ਮੌਤ ਆਪਣੀ ਅਗੋਸ਼ ਵਿਚ ਲੈ ਕੇ ਪਿੱਛੇ ਬੁੱਢੇ ਮਾਂ ਬਾਪ ਦਾ ਲੱਕ ਹੀ ਤੋੜ ਦਿੰਦੀ ਹੈ ਐਸੀ ਹੀ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਬਟਾਲਾ ਦੇ ਪਿੰਡ ਤਲਵੰਡੀ ਭਰਥ ਤੋਂ ਜਿਥੋਂ ਦੇ ਰਹਿਣ ਵਾਲੇ 35 ਸਾਲਾਂ ਨੌਜਵਾਨ ਤਲਵਿੰਦਰ ਸਿੰਘ ਜੋ ਕਿ 2009 ਵਿੱਚ ਇੰਗਲੈਂਡ ਗਿਆ ਸੀ ਅਤੇ ਉਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।

Add

ਉਕਤ ਨੌਜਵਾਨ14 ਸਾਲ ਹੋ ਗਏ ਇੰਗਲੈਂਡ ਗਿਆ ਸੀ ਅਤੇ ਉਦੋਂ ਤੋਂ ਹੁਣ ਤੱਕ ਉਹ ਪਿੰਡ ਵਾਪਸ ਨਹੀਂ ਸੀ  ਆਇਆ। ਮਿਰਤਕ ਦਾ ਪਿਤਾ ਬਿਜਲੀ ਵਿਭਾਗ ਵਿੱਚ ਨੌਕਰੀ ਕਰਦਾ ਸੀ ਅਤੇ ਉਸ ਨੇ ਆਪਣੀ ਜਿੰਦਗੀ ਦੀ ਸਾਰੀ ਜਮਾਂ ਪੂੰਜੀ ਖਰਚ ਕਰ ਆਪਣੇ ਪੁੱਤ  ਨੂੰ ਵਿਦੇਸ਼ ਭੇਜਣ ਤੇ 16 ਲੱਖ ਰੁਪਿਆ ਖਰਚ ਕੀਤਾ ਸੀ, ਤਾਂ ਕਿ ਉਹ ਵਿਦੇਸ਼ ਜਾ ਕੇ ਕਮਾਈ ਕਰੇ ਅਤੇ ਘਰ ਦੇ ਹਾਲਾਤ ਸੁਧਾਰ ਸਕੇ ਪਰ 14 ਸਾਲ ਬਾਅਦ ਪੁੱਤ ਨੂੰ ਉਡੀਕਦੇ ਉਡੀਕਦੇ ਅੱਜ ਉਸ ਦੀ ਮੌਤ ਦਾ ਸੁਨੇਹਾ ਜਰੂਰ ਆ ਗਿਆ।

Add

ਹੁਣ ਰੋਂਦੇ ਕੁਰਲਾਉਂਦੇ ਪਰਿਵਾਰ ਦੀ ਗੁਹਾਰ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂਕਿ ਉਸਦਾ ਚਿਹਰਾ ਆਖਰੀ ਵਾਰ ਵੇਖ ਸਕਣ ਅਤੇ ਉਸਦਾ ਅੰਤਿਮ ਸਸਕਾਰ ਆਪਣੇ ਰੀਤੀ ਰਿਵਾਜਾਂ ਨਾਲ ਕਰ ਸਕਣ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}