https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਅਪਰਾਧਦੇਸ਼ਰਾਜਰਾਜਨੀਤੀ

ਕਲਯੁਗੀ ਬਾਪ ਦਾ ਕਾਰਨਾਮਾ, 4 ਦਿਨਾਂ ਦੇ ਮਾਸੂਮ ਨੂੰ ਕੜਾਕੇ ਦੀ ਠੰਡ ਵਿਚ ਖੁੱਲ੍ਹੇ ਆਸਮਾਨ ਹੇਠ ਛੱਡਿਆ

ਮਾਸੂਮ ਨੇ ਤਿਆਗੇ ਪ੍ਰਾਣ

News99 ਬਿਉਰੋ

ਫਿਲੌਰ 25 ਦਸੰਬਰ:

ਜਲੰਧਰ ਦੇ ਹਲਕਾ ਫਿਲੌਰ ਵਿੱਖੇ ਘਰੇਲੂ ਝਗੜੇ ਨੂੰ ਲੈਕੇ ਇੱਕ ਕਲਯੁੱਗੀ ਬਾਪ ਨੇ ਆਪਣੇ ਚਾਰ ਦਿਨਾਂ ਦੇ ਪੁੱਤਰ ਅਤੇ ਪਤਨੀ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਕੜਕਦੀ ਠੰਡ ਵਿੱਚ ਘਰੋਂ ਬਾਹਰ ਕੱਢਕੇ ਵਿਹੜੇ ਵਿੱਚ ਸੋਣ ਲਈ ਮਜਬੂਰ ਕਰ ਦਿੱਤਾ। ਬਿਨਾਂ ਕੰਬਲ ਅਤੇ ਖਾਣ ਪੀਣ ਤੋਂ ਬਾਹਰ ਸੋਣ ਕਾਰਨ ਠੰਡ ਨਾ ਝਲਦੇ ਹੋਏ ਚਾਰ ਦਿਨਾਂ ਦੇ ਬੱਚੇ ਦੀ ਮੌਤ ਹੋ ਗਈ।

ਆਲਮ ਇਹ ਰਿਹਾ ਕਿ ਪੀੜਤ ਮਹਿਲਾ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ਼ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਉਣਾ ਸੀ ਜਿਸ ਲਈ ਉਨ੍ਹਾਂ ਐਬੂਲੈਂਸ ਸਹਾਇਤਾ ਲਈ 108 ਨੰਬਰ ਤੇ ਵਾਰ ਵਾਰ ਫੋਨ ਕੀਤਾ ਨੰਬਰ ਨਾ ਲੱਗਣ ਤੇ ਉਨ੍ਹਾਂ ਦੇਰੀ ਕਰਨ ਦੀ ਬਜਾਏ ਜੁਗਾੜੂ ਮੋਟਰਸਾਈਕਲ ਰੇਹੜੇ ਦੀ ਮਦਦ ਨਾਲ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਿਵਲ ਹਸਪਤਾਲ ਵਿਖੇ ਪਹੁੰਚ ਮਾਂ ਬੱਚੇ ਣੀ ਹਸਪਤਾਲ ਵਿਖੇ ਦਾਖਲ ਕਰਵਾਇਆ । ਹਸਪਤਾਲ ਵਿਚ ਮੌਜੂਦ ਡਾਕਟਰੀ ਅਮਲੇ ਨੇ ਜਿਥੇ ਬੱਚੇ ਨੂੰ ਮਿਰਤਕ ਐਲਾਨਿਆ ਉਥੇ ਔਰਤ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਜਲੰਧਰ ਲਈ ਰੈਫਰ ਕਰ ਦਿੱਤਾ।

ਪੀੜਤ ਮਹਿਲਾ ਦੀ ਭੈਣ ਵਲੋਂ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਧਿਆਨਯੋਗ ਗੱਲ ਇਹ ਹੈ ਕਿ ਸਰਕਾਰ ਵੱਲੋਂ ਐਮਬੂਲੈਂਸ ਸੇਵਾਵਾਂ ਹੁੰਦੀਆਂ ਹੋਇਆ ਵੀ ਪਰਿਵਾਰ ਵੱਲੋਂ ਪੀੜਤ ਮਹਿਲਾ ਨੂੰ ਜਗਾੜੂ ਰਹਿੜੇ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}