https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਰਾਜਰਾਜਨੀਤੀ

ਅੰਮ੍ਰਿਤਸਰ ਦੇ ਕੱਥੂ ਨੰਗਲ ਟੋਲ ਪਲਾਜੇ ਤੇ ਕਰਮਚਾਰੀਆਂ ਦੀ ਭੁੱਖ ਹੜਤਾਲ ਮਰਨ ਵਰਤ ਵਿਚ ਤਬਦੀਲ

ਲਲਿਤ ਕੁਮਾਰ

ਅੰਮ੍ਰਿਤਸਰ 22 ਦਸੰਬਰ:

ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਪੰਜਾਬ ਅਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਵੱਲੋਂ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਹੱਕ ਨਾ ਦੇਣ ਅਤੇ ਟੋਲ ਕੰਪਨੀ ਦੀਆਂ ਮਨਮਰਜ਼ੀਆਂ ਦੇ ਵਿਰੋਧ ਵਿਚ ਕਰਮਚਾਰੀਆਂ ਵੱਲੋਂ ਪਿਛਲੇ 24 ਦਿਨਾਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਟੋਲ-ਪਲਾਜ਼ਾ ਕਰਮਚਾਰੀਆਂ ਦੀ ਭੁੱਖ ਹੜਤਾਲ ਹੁਣ ਮਰਨ ਵਰਤ ਵਿਚ ਤਬਦੀਲ ਹੋ ਚੁਕੀ ਹੈ ਕਿਉਂਕਿ 24 ਦਿਨ ਦੇ ਧਰਨ ਪ੍ਰਦਰਸ਼ਨ ਤੋਂ ਬਾਅਦ ਵੀ ਟੋਲ ਪਲਾਜ਼ਾ ਕੰਪਨੀ ਤੇ ਕੋਈ ਅਸਰ ਨਹੀ ਹੀਆ ਸੀ।  ਜਿਸ ਦੇ ਚਲਦੇ ਹੁਣ 6 ਪ੍ਰਦਰਸ਼ਨਕਾਰੀ ਮਰਨ ਵਰਤ ਤੇ ਬੈਠ ਗਏ ਹਨ ਗੱਲਬਾਤ ਕਰਦਿਆਂ ਪ੍ਰਧਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਅਸੀਂ 6 ਆਗੂ ਮਰਨ ਵਰਤ ਤੇ ਹਾਂ ਇਹਨਾਂ ਵਿਚੋਂ 5 ਬੈਠੇ ਹਨ ਜਦੋਂ ਕਿ ਇਕ ਦੀ ਹਾਲਤ ਖਰਾਬ ਹੀ ਗਈ ਹੈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਹੁਣ ਠੀਕ ਹੈ।

ਇਸ ਮੌਕੇ ਪ੍ਰਧਾਨ ਨਿਸ਼ਾਨ ਨੇ ਕਿਹਾ ਕਿ ਜਿਨ੍ਹਾਂ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਉਹਨਾਂ ਚਿਰ ਮਰਨ ਵਰਤ ਤੇ ਹੀ ਬੈਠੇ ਰਿਹਾਗੇ। ਪ੍ਰਧਾਨ ਨਿਸ਼ਾਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਪੰਜਾਬ ਦੇ ਟੋਲ ਤੋਂ ਹਟਾ ਕੇ ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚ ਲਗਾ ਦਿੱਤਾ ਜਾਂਦਾ ਹੈ ਅਤੇ ਬਾਹਰਲੇ  ਸੂਬਿਆ ਦੇ ਲੋਕਾਂ ਨੂੰ ਪੰਜਾਬ ਵਿੱਚ ਲਿਆ ਕੇ ਲਗਾ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਬਹੁਤ ਘੱਟ ਤਨਖਾਹ ਦੇ ਨਾਲ ਸਾਨੂੰ ਪਰਿਵਾਰ ਦਾ ਗੁਜ਼ਾਰਾ ਕਰਨਾ ਔਖਾ ਹੈ ਜੇਕਰ ਇਸੇ ਤਰ੍ਹਾਂ ਹੀ ਸਾਨੂੰ ਬਾਹਰਲੇ ਸੂਬਿਆਂ ਵਿਚ ਨੌਕਰੀ ਕਰਵਾਉਣਗੇ ਤਾਂ ਇੰਨੀ ਘੱਟ ਤਨਖਾਹ ਤੇ ਗੁਜ਼ਾਰਾ ਬਹੁਤ ਮੁਸ਼ਕਿਲ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਵਿਚ ਰਹਿ ਕੇ ਹੀ ਡਿਊਟੀ ਕਰਨ ਦਿੱਤੀ ਜਾਵੇ ।

Add

ਇਸ ਮੌਕੇ ਕਿਸਾਨ ਅਤੇ ਭਲਾਈ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਭਨੋਜ ਨੇ ਕਿਹਾ ਕਿ ਅਸੀਂ ਵੀ ਇਹਨਾਂ ਨੌਜਵਾਨਾਂ ਦੇ ਨਾਲ ਮੋਢੇ ਨਾਲ ਮੋਢ ਲਗਾ ਕੇ ਖੜੇ ਹਾਂ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਵੀ ਇਹਨਾਂ ਨਾਲ ਇਸੇ ਤਰ੍ਹਾਂ ਹੀ ਡੱਟ ਕੇ ਰਿਹਾਂਗੇ ਅਤੇ ਸਰਕਾਰ ਕੋਲੋਂ ਇਹਨਾਂ ਦੀਆਂ ਮੰਗਾਂ ਜਲਦ ਮਨਵਾਂਵਾਂਗੇ।

 

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}