https://pagead2.googlesyndication.com/pagead/js/adsbygoogle.js?client=ca-pub-7816955143159533
ਅਪਰਾਧਹੈਲਥਖੇਡ ਜਗਤਤਾਜਾ ਅਪਡੇਟਦੇਸ਼ਫ਼ਿਲਮੀਰਾਜਰਾਜਨੀਤੀ

ਰੇਲਵੇ ਵਿਚ ਨੌਕਰੀ ਦਵਾਉਣ ਦੇ ਨਾਮ ਤੇ ਠੱਗੀ ਦਾ ਪਰਦਾਫਾਸ਼

ਪਰਮਜੀਤ ਸਾਰੰਗਲ

ਮਲੇਰਕੋਟਲਾ 20 ਦਸੰਬਰ:

ਮਾਲੇਰਕੋਟਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਰੇਲਵੇ ਨੌਕਰੀ ਰੈਕੇਟ ਦੇ ਕਥਿਤ ਸਰਗਨਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਕਈ ਬੇਰੁਜ਼ਗਾਰ ਨੌਜਵਾਨਾਂ ਨੂੰ ਜਾ ਅਲੀ ਨਿਯੁਕਤੀ ਪੱਤਰ ਦੇ ਕੇ ਉਨ੍ਹਾਂ ਤੋਂ ਪਿਛਲੇ ਸਾਲਾਂ ਦੌਰਾਨ 12 ਲੱਖ ਰੁਪਏ ਹੜੱਪ ਲਏ ਸਨ। ਇੱਕ ਮਹੀਨੇ ਵਿੱਚ ਪੁਲਿਸ ਵੱਲੋਂ ਇਹ ਧੋਖੇਬਾਜ਼ ਦੀ ਦੂਜੀ ਵੱਡੀ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ ਨਵੰਬਰ ਵਿੱਚ ਪੰਜਾਬ ਪੁਲਿਸ ਵਿੱਚ ਇੱਕ ਅੰਤਰਰਾਜੀ ਨੌਕਰੀ ਘੁਟਾਲੇ ਦਾ ਇੱਕ ਗ੍ਰਿਫਤਾਰੀ ਨਾਲ ਪਰਦਾਫਾਸ਼ ਕੀਤਾ ਗਿਆ ਸੀ । ਮੁੱਖ ਮੁਲਜ਼ਮ ਦੀ ਪਛਾਣ ਗੁਰਬਾਜ ਸਿੰਘ ਉਰਫ਼ ਬਾਜ ਸਿੰਘ ਵਾਸੀ ਮਲੋਟ ਵਜੋਂ ਹੋਈ ਹੈ, ਜਿਸ ਨੂੰ ਡੀ ਐਸਪੀ ਅਮਰਗੜ੍ਹ ਜਤਿਨ ਬਾਂਸਲ ਦੀ ਨਿਗਰਾਨੀ ਹੇਠ ਥਾਣਾ ਅਮਰਗੜ੍ਹ ਦੇ ਐਸਐਚਓ ਇੰਦਰਜੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਕਾਬੂ ਕੀਤਾ ਹੈ।ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕਈ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੇ ਜਵਾਬ ਵਿੱਚ ਥਾਣਾ ਅਮਰਗੜ੍ਹ ਦੇ ਐਸ.ਐਚ.ਓ. ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਮੁਢਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ 12 ਲੱਖ ਰੁਪਏ ਦੇ ਰੇਲਵੇ ਭਰਤੀ ਘੁਟਾਲੇ ਵਿੱਚ ਸ਼ਾਮਲ ਹੈ। ਮੁਲਜ਼ਮ ਪਿਛਲੇ ਅੱਠ ਸਾਲਾਂ ਤੋਂ ਆਪਣੀ ਦਿੱਖ ਬਦਲਣ ਦੀਆਂ ਚਾਲਾਂ ਚੱਲਦਿਆਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ ।

Add

ਐਸਐਸਪੀ ਖੱਖ ਨੇ ਇਸ ਢੰਗ-ਤਰੀਕੇ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਮੁਲਜ਼ਮ ਇੱਕ ਏਜੰਟ ਵਜੋਂ ਆਪਣੇ ਆਪਨੂੰ ਪੇਸ਼ ਕਰਦਾ ਸੀ ਜੋ ਪੈਸੇ ਦੇ ਬਦਲੇ ਭਾਰਤੀ ਰੇਲਵੇ ਵਿੱਚ ਨੌਕਰੀਆਂ ਦਿਵਾਉਣ ਦਾ ਦਾਵਾ ਕਰਦਾ ਸੀ । “ਉਸ ਨੇ ਪਿਛਲੇ ਸਾਲ ਕਮਜ਼ੋਰ ਬੇਰੁਜ਼ਗਾਰ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ, ਨਿਯੁਕਤੀਆਂ ਦਾ ਵਾਅਦਾ ਕਰਨ ਤੋਂ ਬਾਅਦ 1-3 ਲੱਖ ਰੁਪਏ ਤੱਕ ਦਾ ਭੁਗਤਾਨ ਲਿਆ। ਹਾਲਾਂਕਿ , ਨੌਕਰੀਆਂ ਕਦੇ ਵੀ ਪੂਰੀਆਂ ਨਹੀਂ ਹੋਈਆਂ,” ਉਨਾ ਅੱਗੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਮਾਲੇਰਕੋਟਲਾ ਦੇ ਅਮਰਗੜ੍ਹ ਥਾਣੇ ਵਿੱਚ ਭਾਰਤੀ ਦੰਡਾਵਲੀ (ਆਈਪੀ ਸੀ ) ਦੀ ਧਾਰਾ 420 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਖੱਖ ਨੇ ਜ਼ੋਰ ਦੇ ਕੇ ਕਿਹਾ ਕਿ ਪੁਲੀਸ ਨੇ ਬੇਰੁਜ਼ਗਾਰ ਨੌਜਵਾਨਾਂ ਦਾ ਸ਼ੋਸ਼ਣ ਕਰਨ ਵਾਲੇ ਨੌਕਰੀਆਂ ਦੇ ਧੰਦੇ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ , “ਇਸ ਵਿੱਚ ਸ਼ਾਮਲ ਧੋਖੇਬਾਜ਼ਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਘੁਟਾਲਿਆਂ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ। “ਦੋਸ਼ੀ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਦੇ ਕੁਨੈਕਸ਼ਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਇਹ ਵੀ ਪਤਾ ਲਗਾਇਆ ਜਾ ਸਕੇ ਕੀ ਹੋਰ ਲੋਕ ਰੇਲਵੇ ਨੌਕਰੀ ਦੀ ਧੋਖਾਧੜੀ ਵਿਚ ਸ਼ਾਮਲ ਹਨ ਜਾਂ ਨਹੀਂ ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}