https://pagead2.googlesyndication.com/pagead/js/adsbygoogle.js?client=ca-pub-7816955143159533
ਅਪਰਾਧਤਾਜਾ ਅਪਡੇਟਦੇਸ਼ਰਾਜਰਾਜਨੀਤੀਵਾਇਰਲ ਵੀਡੀਓਜ਼

ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਅਮਰਜੀਤ ਢੇਰ

ਲਲਿਤ ਕੁਮਾਰ

ਅੰਮ੍ਰਿਤਸਰ 20 ਦਸੰਬਰ:

ਅੰਮ੍ਰਿਤਸਰ ਦੇ ਜੰਡਿਆਲਾ ਦੇ ਪਿੰਡ ਪਿੰਡ ਧਰੜ ਦੀ ਨਹਿਰ ਵਿਖੇ ਅੱਜ ਪੁਲਿਸ ਤੇ ਗੈਂਗਸਟਰ ਦੇ ਵਿਚਕਾਰ ਮੁਕਾਬਲਾ ਹੋਇਆ। ਜਿਸ ਦੇ ਚਲਦੇ ਗੈਂਗਸਟਰ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਮਿਰਤਕ ਗੈਂਗਸਟਰ ਹੈਪੀ ਜੱਟ ਦਾ ਸਾਥੀ ਸੀ, ਉੱਥੇ ਹੀ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਗੋਲੀ ਸਾਡੇ ਪੁਲਿਸ ਮੁਲਾਜ਼ਮ ਦੀ ਪੱਗ ਦੇ ਵਿੱਚ ਵੀ ਲੱਗੀ ਜਿਹਦੇ ਚਲਦੇ ਉਹ ਵੀ ਜ਼ਖਮੀ ਹੋ ਗਿਆ । ਐਸਐਸਪੀ ਦਿਹਾਤੀ ਨੇ ਕਿਹਾ ਕਿ ਇਹ ਚਾਰ ਕਤਲਾਂ ਦੇ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਐਸਐਸਪੀ ਨੇ ਦੱਸਿਆ ਕਿ ਕੱਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦਾ ਨਾਂ ਅਮਰਜੀਤ ਸਿੰਘ ਉਰਫ ਅਮਰੀਕ ਪਿੰਡ ਭੰਗਵਾ ਦਾ ਰਹਿਣ ਵਾਲਾ ਹੈ। ਇਸ ਨੇ ਦੱਸਿਆ ਸੀ ਕਿ ਮੈਂ ਕਿਸੇ ਜਗ੍ਹਾ ਤੇ ਹੈਰੋਇਨ ਲਕੋਈ ਹੋਈ ਹੈ। ਜਿਸ ਦੇ ਚਲਦੇ ਅਸੀਂ ਇਸ ਨੂੰ ਰਿਕਵਰੀ ਲਈ ਲੈ ਕੇ ਆਏ ਸੀ। ਇਸ ਕੋਲੋਂ ਦੋ ਕਿਲੋ ਹੈਰੋਇਨ ਵੀ ਬਰਾਮਦ ਹੋਈ ਹੈ ਅਤੇ ਇਸ ਤੋਂ ਇਕ ਪਿਸਤੋਲ ਵੀ ਬਰਾਮਦ ਹੋਇਆ ਜੋ ਇਸ ਨੇ ਛੁਪਾ ਕੇ ਰੱਖੇ ਹੋਏ ਸਨ।

Add

ਐਸਐਸਪੀ ਦਿਹਾਤੀ ਨੇ ਦੱਸਿਆ ਕਿ ਇਸ ਦੇ ਹੱਥ ਕੜੀ ਲੱਗੀ ਹੋਈ ਸੀ,  ਇਸ ਨੇ ਰਿਵਾਲਵਰ ਦੇ ਨਾਲ ਸਾਡੇ ਪੁਲਿਸ ਮੁਲਾਜ਼ਮ ਤੇ ਫਾਇਰ ਕੀਤਾ ਜਿਸ ਨਾਲ ਇੱਕ ਮੁਲਾਜ਼ਿਮ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਤੇ ਦੂਸਰੇ ਦੀ ਪੱਗ ਵਿੱਚ ਗੋਲੀ ਲੱਗੀ ਹੈ। ਉਹਨਾਂ ਦੱਸਿਆ ਕਿ ਗੈਂਗਸਟਰ ਹੱਥਕੜੀ ਸਮੇਤ ਹੀ ਫਰਾਰ ਹੋ ਗਿਆ ਸੀ ਜਿਸ ਨੂੰ ਫੜਨ ਲਈ ਇਸ ਦਾ ਪਿੱਛਾ ਕੀਤਾ ਤਾਂ ਇਸ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਅਤੇ ਪੁਲਿਸ ਦੀ ਜਵਾਬੀ ਫਾਈਡਿੰਗ ਵਿਚ ਇਹ ਮਾਰਿਆ ਗਿਆ। ਉਹਨਾਂ ਕਿਹਾ ਕਿ ਇਸ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਸਦੇ ਕੁਝ ਸਾਥੀਆਂ ਨੂੰ ਅਸੀਂ ਪਹਿਲਾਂ ਗਿਰਫਤਾਰ ਕਰ ਚੁੱਕੇ ਹਾਂ। ਉਹਨਾਂ ਦੱਸਿਆ ਕਿ ਇਸ ਕੋਲੋ 9 ਐਮ ਐਮ ਦਾ ਪਿਸਤੋਲ ਤੇ ਜਿੰਦਾ ਰੌਂਦ ਵੀ ਬ੍ਰਾਮਦ ਹੋਏ ਹਨ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}