https://pagead2.googlesyndication.com/pagead/js/adsbygoogle.js?client=ca-pub-7816955143159533
ਰਾਜਤਾਜਾ ਅਪਡੇਟਦੇਸ਼ਰਾਜਨੀਤੀਵਾਇਰਲ ਵੀਡੀਓਜ਼

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦਾ  ਕੈਬਨਿਟ ਮੰਤਰੀ ਅਤੇ ਵਿਧਾਇਕਾਂ ਵੱਲੋਂ ਕਾਲਜ ਆਫ਼ ਫਾਰਮੇਸੀ ਦਾ ਦੌਰਾ

ਲਛਮਣ ਜੀਤ ਸਿੰਘ ਪੁਰਬਾ
 ਮੋਗਾ, 17 ਦਸੰਬਰ:
ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਦੌਰਾ ਕੀਤਾ ਗਿਆ |  ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ: ਮੁਸਕਾਨ ਗਰਗ, ਡਾਇਰੈਕਟਰ ਡਾ.ਜੀ.ਡੀ.ਗੁਪਤਾ, ਆਈ.ਐਸ.ਐਫ.ਸੀ.ਪੀ.ਆਰ. ਦੇ ਪਿ੍ੰਸੀਪਲ ਡਾ.ਆਰ.ਕੇ.ਨਾਰੰਗ ਅਤੇ ਸਮੂਹ ਫੈਕਲਟੀ ਸਟਾਫ਼ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ | ਸੰਸਥਾ ਦੇ ਡਾਇਰੈਕਟਰ ਡਾ: ਜੀ.ਡੀ. ਗੁਪਤਾ ਨੇ ਕਨਵੋਕੇਸ਼ਨ ਸਮਾਰੋਹ-2023 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨਵੋਕੇਸ਼ਨ ਸਮਾਰੋਹ ਦਾ ਸ਼ਾਨਦਾਰ ਉਦਘਾਟਨ 23 ਦਸੰਬਰ ਨੂੰ ਹੋਵੇਗਾ।
ਇਸ਼ਤਿਹਾਰ
ਉਨ੍ਹਾਂ ਦੱਸਿਆ ਕਿ ਕਨਵੋਕੇਸ਼ਨ ਸਮਾਰੋਹ-2023 ਦੇ ਮੁੱਖ ਮਹਿਮਾਨ ਡਾ: ਸੁਸ਼ੀਲ ਮਿੱਤਲ, ਵਾਈਸ ਚਾਂਸਲਰ ਆਈ.ਕੇ.ਜੀ.ਪੀ.ਟੀ.ਯੂ. ਜਲੰਧਰ ਤੋਂ ਇਲਾਵਾ ਹੋਰ ਵੀ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ।  ਜਿਸ ਵਿੱਚ ਬੀ.ਫਾਰਮ, ਐਮ.ਫਾਰਮ, ਫਾਰਮ.ਡੀ ਅਤੇ ਪੀ.ਐਚ.ਡੀ. ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਨੂੰ ਸ਼ਾਨਦਾਰ ਬਣਾਉਣ ਲਈ ਸਾਰੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿ੍ੰਸੀਪਲ ਡਾ.ਆਰ.ਕੇ.ਨਾਰੰਗ ਨੇ ਦੱਸਿਆ ਕਿ ਕਨਵੋਕੇਸ਼ਨ ਸਮਾਗਮ ਵਿਚ ਲਗਭਗ 300 ਡਿਗਰੀਆਂ ਵੰਡੀਆਂ ਜਾਣਗੀਆਂ | ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਕਾਲਜ ਕੈਂਪਸ ਦੇ ਦੌਰੇ ਦੌਰਾਨ ਫਾਰਮਾਸਿਊਟਿਕਸ, ਫਾਰਮਾਸਿਊਟੀਕਲ ਕੈਮਿਸਟਰੀ, ਨੈਨੋ ਟੈਕਨਾਲੋਜੀ, ਸਿੰਥੈਟਿਕਸ, ਐਨਾਲਿਟੀਕਲ ਲੈਬ, ਫਾਰਮਾਕੋਲੋਜੀ, ਜ਼ੈਬਰਾ ਫਿਸ਼ ਲੈਬ, ਨਿਊਰੋ ਸਾਇੰਸ, ਐਮ.ਐਸ.ਐਮ.ਈ ਦੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰੇ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਾਲਜ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਲੈਬਾਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}