https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਫ਼ਿਲਮੀਰਾਜਰਾਜਨੀਤੀਵਾਇਰਲ ਵੀਡੀਓਜ਼

ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਵਿਦਿਆਰਥੀ ਅਮਰੀਕਾ ਵਿਚ ਦੂਜੀਵਾਰ ਬਣਿਆ ਮੇਅਰ

News99punjab

ਜਲੰਧਰ 16 ਦਸੰਬਰ:

ਜਲੰਧਰ ਦਾ ਰਹਿਣ ਵਾਲਾ ਪਰਗਟ ਸਿੰਘ ਸੰਧੂ ਲਗਾਤਾਰ ਦੂਜੀ ਵਾਰ ਅਮਰੀਕਾ ਦੇ ਕੈਲੀਫੋਰਨੀਆ ਦੇ ਗਾਲਟ ਸ਼ਹਿਰ ਦਾ ਮੇਅਰ ਬਣਿਆ ਹੈ। ਪ੍ਰਗਟ ਸੰਧੂ ਮੂਲ ਰੂਪ ਵਿਚ ਪੰਜਾਬ ਦੇ ਲਾਂਬੜਾ ਦੇ ਪਿੰਡ ਬਸ਼ੇਰਪੁਰ ਦਾ ਰਹਿਣ ਵਾਲਾ ਹੈ ਅਤੇ ਲੰਬੇ ਸਮੇਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿਚ ਰਹਿ ਰਿਹਾ।ਪਰਗਟ ਸਿੰਘ ਦੂਜੀ ਵਾਰ ਗਲਟ ਸਿਟੀ ਦੇ ਮੇਅਰ ਬਣੇ ਹਨ। ਪ੍ਰਗਟ ਸਿੰਘ ਦਸੰਬਰ 2019 ਵਿਚ ਪਹਿਲੀ ਵਾਰ ਗਲਟ ਸਿਟੀ ਦੇ ਮੇਅਰ ਬਣੇ ਸਨ। ਉਹਨਾਂ ਵਲੋਂ ਆਪਣੀ ਪਹਿਲੀ ਟਰਮ ਦੌਰਾਨ ਲੋਕਾਂ ਲਈ ਕਈ ਚੰਗੇ ਕਾਰਜ ਕੀਤੇ ਗਏ ਸਨ । ਜਿਸ ਦੇ ਚਲਦੇ ਉਹਨਾਂ ਨੂੰ ਲਗਾਤਾਰ ਦੂਜੀਵਾਰ ਜਿੱਤ ਮਿਲੀ ਹੈ।

Add

ਸਾਰੇ ਕੌਂਸਲਰਾਂ ਵੱਲੋਂ ਪਰਗਟ ਸਿੰਘ ਸੰਧੂ ਨੂੰ ਮੁੜ ਮੇਅਰ ਚੁਣਿਆ ਗਿਆ ਹੈ। ਮੇਅਰ ਬਣਨ ਤੋਂ ਬਾਅਦ ਪ੍ਰਗਟ ਸੰਧੂ ਦੇ ਜੱਦੀ ਪਿੰਡ ਅਤੇ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਪਰਗਟ ਸਿੰਘ ਸੰਧੂ ਨੇ ਆਪਣੀ ਪੜ੍ਹਾਈ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਪੂਰੀ ਕੀਤੀ ਸੀ। ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਨੇ ਸਥਾਨਕ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਅਹਿਮ ਯੋਗਦਾਨ ਪਾਇਆ। ਜਿਸ ਤੋਂ ਬਾਅਦ ਉਹ ਆਪਣੀ ਅਗਲੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ। ਅਮਰੀਕਾ ਵਿਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਸਖ਼ਤ ਮਿਹਨਤ ਤੋਂ ਬਾਅਦ ਅਮਰੀਕੀ ਨਾਗਰਿਕਤਾ ਹਾਸਲ ਕੀਤੀ। ਜਿਸ ਤੋਂ ਬਾਅਦ ਉਹ ਉੱਥੋਂ ਦੀ ਰਾਜਨੀਤੀ ਵਿੱਚ ਕਾਫੀ ਸਰਗਰਮ ਹੋ ਗਏ। ਲੋਕਾਂ ਨੇ ਉਸ ਦੇ ਪਿਛਲੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਆਪਣੇ ਕੀਤੇ ਹੋਏ ਕੰਮਾਂ ਦੀ ਬਦੌਲਤ ਅੱਜ ਮੁੜ ਤੋਂ ਸੰਧੂ ਸਿਰ ਮੇਅਰ ਦਾ ਖਿਤਾਬ ਟਿਕ ਗਿਆ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}