https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਫ਼ਿਲਮੀਰਾਜਰਾਜਨੀਤੀ

ਪਿੰਡ ਕ੍ਰਿਪਾਲ ਕੇ ‘ਚ ਹੋਈ ਫਾਇਰਿੰਗ, ਆਂਮ ਆਦਮੀਂ ਪਾਰਟੀ ਦੇ ਬਲਾਕ ਪ੍ਰਧਾਨ ਸਮੇਤ 3 ਜਖਮੀਂ

ਮਾਮਲਾ ਆਂਗਣਵਾੜੀ ਸੈਂਟਰ ਲਈ ਬਣਨ ਵਾਲੇ ਕਮਰੇ ਦਾ

ਸੋਨੂੰ ਖੇੜਾ

ਮੁਕਤਸਰ 13 ਦਸੰਬਰ:

ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਨੂੂਰਪੁਰ ਕ੍ਰਿਪਾਲਕੇ ਵਿਚ ਬੀਤੀ ਰਾਤ ਗੱਲਬਾਤ ਬਾਦ ਹੋਈ ਆਪਸੀ ਖਿੱਚੋਤਾਣ ਦੇ ਚੱਲਦਿਆ ਹੋਈ ਫਾਇਰਿੰਗ ਵਿਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਖ਼ਮੀ ਹੋ ਗਏ, ਜਿੰਨ੍ਹਾ ਨੂੰ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ਼ ਕਰ ਲਿਆ ਹੈ, ਜਦਕਿ ਦੂਜੇ ਪਾਸੇ ਦੂਜੀ ਧਿਰ ਦੇ ਜਖ਼ਮੀ ਵਿਅਕਤੀ ਵੀ ਹਸਪਤਾਲ ਵਿਖੇ ਇਲਾਜ ਅਧੀਨ ਹਨ।
ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਲਾਡੀ ਕ੍ਰਿਪਾਲਕੇ ਦਾ ਕਹਿਣਾ ਹੈ ਕਿ ਉਸ ਤੇ ਪਿੰਡ ਦੇ ਹੀ ਵਿਰੋਧੀ ਧਿਰ ਨਾਲ ਸਬੰਧਿਤ ਕੁਝ ਵਿਅਕਤੀਆਂ ਨੇ ਕਾਤਲਾਨਾ ਹਮਲਾ ਕੀਤਾ, ਇਸ ਦੌਰਾਨ ਫਾਇਰਿੰਗ ਵੀ ਕੀਤੀ ਗਈ। ਲਾਡੀ ਕ੍ਰਿਪਾਲਕੇ ਅਨੁਸਾਰ ਉਸਦੀ ਪਿੰਡ ਵਿਚ ਕਿਸੇ ਤਰ੍ਹਾਂ ਦੀ ਕੋਈ ਰੰਜਿਸ਼ ਨਹੀਂ ਹੈ, ਪਰ ਪਿੰਡ ਦੇ ਹੀ ਵਿਅਕਤੀਆਂ ਨੇ ਉਸ ਤੇ ਇਹ ਹਮਲਾ ਕੀਤਾ ਹੈ। ਉਧਰ ਪਿੰਡ ਦੇ ਸਰਪੰਚ ਨੇ ਕਿਹਾ ਕਿ ਵਿਰੋਧੀ ਧਿਰ ਨਾਲ ਸਬੰਧਿਤ ਵਿਅਕਤੀਆਂ ਪਿੰਡ ਦੇ ਸਕੂਲ ਵਿਚ ਬਣ ਰਹੇ ਆਂਗਣਵਾੜੀ ਸੈਂਟਰ ਦੇ ਕਮਰੇ ਨੂੰ ਰੋਕਣਾ ਚਾਹੰੁਦੇ ਸਨ ਅਤੇ ਇਸ ਸਬੰਧੀ ਸਰਪੰਚ ਦੇ ਬੇਟੇ ਜਗਸੀਰ ਸਿੰਘ ਨੇ ਲਾਇਵ ਹੋ ਕਿ ਲੋਕਾਂ ਸਾਹਮਣੈ ਸੱਚਾਈ ਵੀ ਰੱਖੀ ਸੀ, ਪਰ ਬੀਤੀ ਰਾਤ ਵਿਰੋਧੀ ਧਿਰ ਨਾਲ ਸਬੰਧਿਤ ਵਿਅਕਤੀਆਂ ਨੇ ਪਿੰਡ ਦੇ ਹੀ ਨੌਜਵਾਨ ਆਪ ਆਗੂ ਲਾਡੀ ਕ੍ਰਿਪਾਲਕੇ ਤੇ ਕਾਤਲਾਨਾ ਹਮਲਾ ਕਰ ਦਿੱਤਾ।ਦੂਜੀ ਧਿਰ ਨਾਲ ਸਬੰਧਿਤ ਮੌਂਟੂ ਸਿੰਘ ਦਾ ਕਹਿਣਾ ਹੈ ਕਿ ਉਹ ਆਂਗਣਵਾੜੀ ਕਮਰੇ ਸਬੰਧੀ ਚੱਲ ਰਹੇ ਵਿਵਾਦ ਦੇ ਮਾਮਲੇ ਵਿਚ ਥਾਣਾ ਸਦਰ ਹੋ ਕਿ ਵਾਪਿਸ ਪਿੰਡ ਜਾ ਰਹੇ ਸਨ ਕਿ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਅਤੇ ਫਾਇਰਿੰਗ ਵੀ ਹੋਈ ਹੈ। ਇਸ ਮਾਮਲੇ ਵਿਚ ਥਾਣਾ ਸਦਰ ਐਸ ਐਚ ਓ ਮਲਕੀਤ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਲੜਾਈ ਹੋਈ ਹੈ, ਲਾਡੀ ਕ੍ਰਿਪਾਲਕੇ ਦੇ ਬਿਆਨਾਂ ਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਫਰਾਰ ਹਨ। ਦੂਜੀ ਧਿਰ ਦੇ ਜਖ਼ਮੀ ਵਿਅਕਤੀ ਵੀ ਇਲਾਜ ਅਧੀਨ ਹਨ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}