https://pagead2.googlesyndication.com/pagead/js/adsbygoogle.js?client=ca-pub-7816955143159533
ਰਾਜਤਾਜਾ ਅਪਡੇਟਦੇਸ਼ਰਾਜਨੀਤੀ

ਐਨ ਓ ਸੀ ਦੇ ਖਾਤਮੇ ਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਦਾ ਭਰੋਸਾ

ਕੁਲਦੀਪ ਸਿੰਘ

ਮਾਨਸਾ  11 ਦਸੰਬਰ:

ਸਮਾਜਿਕ ਤੌਰ ਤੇ ਚੇਤੰਨ ਸ਼ਹਿਰੀਆਂ ਦੀ ਸਮਾਜਿਕ ਸੰਸਥਾ ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਦੀ ਅਗਵਾਈ ਵਿਚ ਇਕ ਵਫਦ ਨੇ ਮਾਨਸਾ ਸ਼ਹਿਰ ਅਤੇ ਜਿਲ੍ਹੇ ਨਾਲ ਸਬੰਧਤ ਵੱਖ ਵੱਖ ਸਮੱਸਿਆਵਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਬੁਢਲਾਡਾ ਤੋਂ ਐਮ ਐਲ ਏ ਬੁੱਧ ਰਾਮ ਨਾਲ ਮੀਟਿੰਗ ਕੀਤੀ ਅਤੇ ਢੁੱਕਵੇਂ ਹੱਲ ਫੌਰਨ ਕੀਤੀ ਜਾਣ ਦੀ ਮੰਗ ਕੀਤੀ। ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਸ਼ਹਿਰ ਵਿਚ ਪਲਾਟਾਂ ਜ਼ਮੀਨਾਂ ਦੀ ਖਰੀਦ ਵੇਚ ਲਈ ਆ ਰਹੀ ਸਮੱਸਿਆ ਲਈ ਮਾਨਸਾ ਦੇ ਡਿਪਟੀ ਕਮਿਸ਼ਨਰ ਤੋਂ ਫੌਰਨ ਪੁਰਾਣੇ ਸ਼ਹਿਰ ਦੀ ਨਿਸ਼ਾਨਦੇਹੀ ਕਰਵਾਕੇ ਐਨ ਓ ਸੀ ਲਈ ਆ ਰਹੀ ਦਿੱਕਤ ਤੋਂ ਨਿਜਾਤ ਦਵਾਉਣ ਦਾ ਮੁੱਦਾ ੳਠਾਇਆ। ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆ ਨੇ ਮਾਨਸਾ ਨਾਲ ਲੱਗਦੇ ਪਿੰਡਾਂ ਦੀਆਂ ਜ਼ਮੀਨਾਂ ਤੋਂ ਐਨ ਓ ਸੀ ਦੀ ਸ਼ਰਤ ਹਟਾਉਣ ਦੀ ਮੰਗ ਉਠਾਈ। ਇਹਨਾਂ ਦੋਵਾਂ ਦੀ ਮੰਗ ਸਹਿਮਤੀ ਜਿਤਾਉਦੇ ਹੋਏ ਪ੍ਰਧਾਨ ਡਾ ਜਨਕ ਰਾਜ ਨੇ ਐਨ ਓ ਸੀ ਦੀ ਸ਼ਰਤ ਨਵੀਆਂ ਬਣ ਰਹੀਆਂ ਕਲੋਨੀਆਂ ਤੇ ਹੀ ਲਾਗੂ ਕਰਨ ਦੀ ਬੇਨਤੀ ਕੀਤੀ ਅਤੇ ਸ਼ਹਿਰ ਵਿਚ ਜਿੰਨਾ ਥਾਵਾਂ ਤੇ ਸਰਕਾਰੀ ਸ਼ਹੂਲਤਾਂ ਪਹਿਲਾਂ ਹੀ ਨਗਰ ਕੌਂਸਲ ਰਾਹੀਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਐਨ ਓ ਸੀ ਦੀ ਸ਼ਰਤ ਤੋਂ ਬਾਹਰ ਕੀਤੇ ਜਾਣ ਲਈ ਕਿਹਾ।ਇਸ ਮੌਕੇ ਸੰਸਥਾ ਦੇ ਮੀਡੀਆ ਇੰਚਾਰਜ ਡਾ ਲਖਵਿੰਦਰ ਮੂਸਾ ਨੇ ਸ਼ਹਿਰ ਵਿਚ ਸੀਵਰੇਜ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਫੌਰਨ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਜਿਸ ਤੇ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਮਘਾਣੀਆਂ ਅਤੇ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਨੇ ਅੱਗੇ ਵਿਚਾਰ ਪ੍ਰਗਟ ਕਰਦਿਆਂ ਮੰਗ ਕੀਤੀ ਸੀਵਰੇਜ ਬੋਰਡ ਤੋਂ ਸ਼ਹਿਰਾਂ ਵਿਚ ਸੀਵਰੇਜ ਦਾ ਪ੍ਰਬੰਧ ਦੇਖ ਰਹੀ ਨਿੱਜੀ ਕੰਪਨੀ ਦੀ ਸਾਫ ਸਫਾਈ ਲਈ ਜਵਾਬਦੇਹੀ ਤਹਿ ਕੀਤੀ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਵੀ ਬਣਾਈ ਜਾਣ ਵਾਲੀ ਡਰੇਨ ਦੀ ਉਡੀਕ ਕਰਨ ਦੀ ਥਾਂ ਤੇ ਫੌਰੀ ਰਾਹਤ ਲਈ ਕੁੱਝ ਕਦਮ ਚੁੱਕੇ ਜਾਣ। ਸੰੰਸਥਾ ਦੇ ਕੈਸ਼ੀਅਰ ਨਰੇਸ਼ ਬਿਰਲਾ ਅਤੇ ਭਰਪੂਰ ਸਿੰਘ ਨੇ ਅਫਸਰਸ਼ਾਹੀ ਨੂੰ ਲੋਕਾਂ ਦੇ ਮਸਲੇ ਵਧੇਰੇ ਸੰਜੀਦਗੀ ਨਾਲ ਸੁਣੇ ਜਾਣ ਲਈ ਦਿਆ ਨਿਰਦੇਸ਼ ਜਾਰੀ ਕਰਨ ਲਈ ਕਿਹਾ। ਸੰਸਥਾ ਦੇ ਸਕੱਤਰ ਵਿਸ਼ਵਦੀਪ ਬਰਾੜ ਨੇ ਸਾਰੇ ਮੌਜੂਦ ਮੈਂਬਰਾਂ ਨਾਲ ਸਭ ਦੀ ਜਾਣ ਪਹਿਚਾਣ ਕਰਵਾਈ ਅਤੇ ਪਿਛਲੇ ਇੱਕ ਸਾਲ ਦੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ। ਡਾ ਜਨਕ ਰਾਜ ਨੇ ਪੰਜਾਬ ਪ੍ਰਧਾਨ ਤੋਂ ਮਾਨਸਾ ਵਿਚ ਐਲਾਨੇ ਗਏ ਪ੍ਰੋ ਅਜਮੇਰ ਸਿੰਘ ਔਲਖ ਆਡੀਟੋਰੀਅਮ ਦੀ ਉਸਾਰੀ ਜਲਦੀ ਸ਼ੁਰੂ ਕਰਵਾਉਣ ਦੀ ਵੀ ਮੰਗ ਕੀਤੀ। ਸਾਰੀਆਂ ਮੰਗਾਂ ਤੇ ਸੰਜੀਦਗੀ ਨਾਲ ਵਿਚਾਰ ਚਰਚਾ ਕਰਕੇ ਇਕੱਲੇ ਇਕੱਲੇ ਸਵਾਲ ਦਾ ਜਵਾਬ ਦਿੰਦੇ ਹੋਏ ਐਮ ਐਲ਼ ਬੁੱਧ ਰਾਮ ਨੇ ਸੰਸਥਾ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਐਨ ਓ ਸੀ ਸਬੰਧੀ ਜਲਦੀ ਹੀ ਸਰਕਾਰ ਵਲੋਂ ਲੋਕ ਪੱਖੀ ਫੈਸਲਾ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਇਸ ਤੋਂ ਵੱਡੀ ਪੱਧਰ ਤੇ ਸੌਖ ਹੋਣ ਦੀ ਸੰਭਾਵਨਾ ਹੈ। ਉਹਨਾਂ ਸ਼ਹਿਰ ਅਤੇ ਜਿਲ੍ਹੇ ਦੀਆਂ ਸਮੱਸਿਆਵਾਂ ਬਾਰੇ ਵੱਖ ਵੱਖ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦਾ ਵੀ ਫੌਰਨ ਹੱਲ ਕਰਵਾਏ ਜਾਣ ਦਾ ਭਰੋਸਾ ਦਿੱਤਾ। ਸ਼ਹਿਰ ਵਿਚਲੇ ਗੰਦੇ ਪਾਣੀ ਦੀ ਨਿਕਾਸੀ ਅਤੇ ਸਵਿਰੇਜ ਸਬੰਧੀ ਉਹਨਾਂ ਭਰੋਸਾ ਦਿੱਤਾ ਕਿ ਜਲਦੀ ਹੀ ਸੀਵਰੇਜ ਬੋਰਡ ਦੇ ਚੇਅਰਮੈਨ ਨਾਲ ਮੀਟਿੰਗ ਕਰਕੇ ਇਲਾਕੇ ਦੀਆਂ ਨਗਰ ਕੌਂਸਲਾਂ ਨੂੰ ਵੀ ਨਵੀਂ ਮਸ਼ੀਨਰੀ ਦੀ ਖਰੀਦ ਕਰਵਾਕੇ ਸੀਵਰੇਜ ਦੀ ਸਫਾਈ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਇਸ਼ਵਰ ਗੋਇਲ, ਰਾਮ ਕ੍ਰਿਸ਼ਨ ਚੁੱਘ, ਦਰਸ਼ਨ ਸਿੰਘ ਨੇ ਵੀ ਆਪਣੇ ਵਿਚਾਰ ਸਭ ਨਾਲ ਸਾਝੇ ਕੀਤੇ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}