https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਰਾਜਰਾਜਨੀਤੀ

ਇਨਵੈਸਟ ਪੰਜਾਬ ਤਹਿਤ ਲੁਧਿਆਣਾ ਚ 66 ਕਰੋੜ ਤੋਂ ਜਿਆਦਾ ਦਾ ਲੱਗਣ ਜਾ ਰਿਹਾ ਪ੍ਰੋਜੈਕਟ

ਸੁਖਜਿੰਦਰ ਸਹੋਤਾ,

ਫਰੀਦਕੋਟ 3 ਦਸੰਬਰ:

ਇਨਵੈਸਟ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕੰਪਨੀਆਂ ਦੇ ਨਾਲ ਤਾਲਮੇਲ ਕਰ ਪੰਜਾਬ ਵਿੱਚ ਇਨਵੈਸਟ ਕਰਨ ਦੀ ਗੱਲ ਕਹੀ ਜਾ ਰਹੀ ਸੀ ਇਸੇ ਤਹਿਤ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਦੇ ਚਲਦਿਆਂ ਲੁਧਿਆਣਾ ਵਿੱਚ 66 ਕਰੋੜ ਦੀ ਲਾਗਤ ਨਾਲ ਲੱਗਣ ਜਾ ਰਹੇ ਪ੍ਰੋਜੈਕਟ ਦੇ ਤਹਿਤ ਲੁਹਾਰਾ ਪੁੱਲ ਨਜ਼ਦੀਕ ਇੱਕ ਨਵੇਂ ਪੁੱਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੀ ਕੁੱਲ ਲਾਗਤ ਢਾਈ ਕਰੋੜ ਰੁਪਏ ਆਵੇਗੀ ਇਸ ਦਾ ਰਸਮੀ ਤੌਰ ਤੇ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਕੀਤਾ ਗਿਆ ਇਸ ਦੌਰਾਨ ਸ਼ਹਿਰ ਦੀਆਂ ਨਾਮਵਰਕ ਸ਼ਖਸ਼ੀਅਤਾਂ ਵੀ ਮੌਜੂਦ ਰਹੀਆਂ

ਇਸ ਮੌਕੇ ਬੋਲਦੇ ਹੋਏ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਹਲਕਾ ਗਿੱਲ ਵਿੱਚ ਇਹ ਪਹਿਲਾ ਇਨਵੈਸਟਰ ਪ੍ਰੋਜੈਕਟ ਹੈ ਜਿਸ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿਹਾ ਕਿ ਲੁਹਾਰਾ ਨਜ਼ਦੀਕ ਨਵੇਂ ਬਣਨ ਜਾ ਰਹੇ ਢਾਈ ਕਰੋੜ ਦੀ ਲਾਗਤ ਨਾਲ ਇਸ ਪੁੱਲ ਦਾ ਉਦਘਾਟਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਕਈ ਵੱਡੀਆਂ ਕੰਪਨੀਆਂ ਵੀ ਪੰਜਾਬ ਦੇ ਵਿੱਚ ਜਿੱਥੇ ਨਿਵੇਸ਼ ਕਰ ਰਹੀਆਂ ਨੇ ਤਾਂ ਇਸੇ ਦੇ ਤਹਿਤ ਇਹ ਕਮਰਸ਼ੀਅਲ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ ਜਿਸ ਦੇ ਨਾਲ 1500 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਹਨਾਂ ਕਿਹਾ ਕਿ 45 ਦਿਨਾਂ ਵਿੱਚ ਇਸ ਪੁੱਲ ਨੂੰ ਮੁਕੰਮਲ ਤਿਆਰ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ। ਅਤੇ ਲੋਕਾਂ ਨੂੰ ਵੀ ਇਸ ਪੁੱਲ ਦੇ ਜ਼ਰੀਏ ਕਾਫੀ ਸਹੂਲਤ ਮਿਲੇਗੀ।

ਉਧਰ ਇਸ ਪ੍ਰੋਜੈਕਟ ਦੇ ਪ੍ਰਬੰਧਕ ਗੁਰਬੀਰ ਸਿੰਘ ਕਾਹਲੋ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਆਉਣ ਨਾਲ ਜਿੱਥੇ ਲੁਧਿਆਣਾ ਦੇ ਲੋਕਾਂ ਨੂੰ ਕਾਫੀ ਰੁਜ਼ਗਾਰ ਮਿਲੇਗਾ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਇਹ ਵਿਦੇਸ਼ੀ ਤਰਜ ਤੇ ਇਸ ਪ੍ਰੋਜੈਕਟ ਨੂੰ ਇੱਥੇ ਲਿਆਂਦਾ ਗਿਆ ਹੈ ਜੋ ਕਮਰਸ਼ੀਅਲ ਹੈ ਇਸ ਵਿੱਚ 1500 ਦੇ ਕਰੀਬ ਲੋਕ ਹਿੱਸਾ ਲੈਣਗੇ ਅਤੇ ਇਸ ਪੁੱਲ ਦੇ ਪ੍ਰੋਜੈਕਟ ਨੂੰ ਕੰਪਲੀਟ ਕਰਨ ਲਈ ਕੁੱਲ 45 ਦਿਨ ਲੱਗਣਗੇ। ਕਿਹਾ ਕਿ 20 ਦਸੰਬਰ ਤੋਂ ਇਸ ਪੁੱਲ ਦੀ ਸ਼ੁਰੂਆਤ ਹੋਵੇਗੀ। ਅਤੇ ਇਹ ਪੁਲ 40 ਫੁੱਟ ਚੌੜਾ ਹੋਵੇਗਾ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}