https://pagead2.googlesyndication.com/pagead/js/adsbygoogle.js?client=ca-pub-7816955143159533
ਦੇਸ਼ਤਾਜਾ ਅਪਡੇਟਰਾਜਰਾਜਨੀਤੀ

ਨਕਲੀ ਪਿਸਤੌਲ ਲੈ ਕੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦੀ ਵੀਡੀਓ ਵਾਈਰਲ ਪੁਲਸ ਦੀ ਗ੍ਰਿਫ਼ਤ ਤੋਂ ਨੇ ਬਾਹਰ

ਨਕਲੀ ਪਿਸਤੌਲ ਲੈ ਕੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦੀ ਵੀਡੀਓ ਵਾਈਰਲ ਪੁਲਸ ਦੀ ਗ੍ਰਿਫ਼ਤ ਤੋਂ ਨੇ ਬਾਹਰ

ਮਾਛੀਵਾਡ਼ਾ ਸਾਹਿਬ ਅਤੇ ਕੂੰਮਕਲਾਂ ਖੇਤਰ ਵਿਚ ਨਕਲੀ ਪਿਸਤੌਲ ਲੈ ਕੇ ਲੋਕਾਂ ਤੋਂ ਲੁੱਟ-ਖੋਹ ਕਰਨ ਵਾਲੇ 4 ਵਿਅਕਤੀਆਂ ਦੀ ਵੀਡੀਓ ਵਾਈਰਲ ਹੋਈ ਹੈ ਜੋ ਅਜੇ ਪੁਲਸ ਗ੍ਰਿਫ਼ਤ ਤੋਂ ਬਾਹਰ ਹਨ। ਇਹ ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀ ਜੋ ਕਿ ਮੋਟਰਸਾਈਕਲ ’ਤੇ ਸਵਾਰ ਹੁੰਦੇ ਹਨ ਅਤੇ ਉਨ੍ਹਾਂ 2 ਦਿਨ ਪਹਿਲਾਂ ਹੀ ਖੇਤਾਂ ਵਿਚ ਕੰਮ ਕਰਦੀਆਂ ਔਰਤਾਂ ਤੋਂ ਮੋਬਾਇਲ ਤੇ ਨਕਦੀ ਖੋਹ ਲਈ। ਬਾਅਦ ਵਿਚ ਕੁਝ ਲੋਕਾਂ ਨੇ ਇਨ੍ਹਾਂ ਨੂੰ ਕਾਬੂ ਕਰ ਵੀਡੀਓ ਬਣਾ ਲਈ ਪਰ ਪੁਲਸ ਦੇ ਸਪੁਰਦ ਨਹੀਂ ਕੀਤਾ।

ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀਆਂ ਦੀ ਨਕਲੀ ਪਿਸਤੌਲ ਸਮੇਤ ਵੀਡੀਓ ਕਾਫ਼ੀ ਵਾਈਰਲ ਹੋ ਰਹੀ ਹੈ ਅਤੇ ਜੇਕਰ ਇਹ ਜਲਦ ਕਾਬੂ ਨਾ ਆਏ ਤਾਂ ਹੋਰ ਵਾਰਦਾਤਾਂ ਨੂੰ ਅੰਜ਼ਾਮ ਦੇ ਸਕਦੇ ਹਨ। ਮਾਛੀਵਾਡ਼ਾ ਤੇ ਕੂੰਮਕਲਾਂ ਇਲਾਕੇ ਵਿਚ ਮੋਬਾਇਲ ਅਤੇ ਛੋਟੀ ਰਕਮ ਵਾਲੀਆਂ ਲੁੱਟਾਂ ਦੀ ਵਾਰਦਾਤਾਂ ਵੀ ਕਾਫ਼ੀ ਵਧੀਆਂ ਹਨ ਜਿਨ੍ਹਾਂ ’ਚੋਂ ਕੁਝ ਲੋਕ ਪੁਲਸ ਥਾਣੇ ’ਚ ਸ਼ਿਕਾਇਤ ਦਰਜ ਕਰਵਾ ਦਿੰਦੇ ਹਨ ਜਦਕਿ ਕੁਝ ਲੋਕ ਇਨ੍ਹਾਂ ਘਟਨਾਵਾਂ ਨੂੰ ਅਣਗੌਲਿਆਂ ਕਰ ਦਿੰਦੇ ਹਨ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}