https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਰਾਜਰਾਜਨੀਤੀ

ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਰਕੇ ਪਰਾਲੀ ਦੀ ਭਰੀ ਟਰਾਲੀ ਨੂੰ ਲੱਗੀ ਭਿਆਨਕ ਅੱਗ

ਪਰਾਲੀ ਦੀਆਂ ਗੱਠਾਂ ਨਾਲ ਨੱਕੋ-ਨੱਕ ਭਰੀ ਇਸ ਟਰਾਲੀ ਨੂੰ ਅਚਾਨਕ ਲੱਗੀ ਅੱਗ

ਪਰਮਜੀਤ ਸਿੰਘ ਸੰਗਾਲਾ

ਅਮਰਗੜ੍ਹ 26 ਨਵੰਬਰ:

ਅਮਰਗੜ੍ਹ ਦੇ ਮੇਨ ਬਜ਼ਾਰ ਚ ਉਸ ਸਮੇ ਅਫਰਾ ਤਫਰੀ ਮੱਚ ਗਈ ਜਦੋਂ ਪਰਾਲੀ ਦੀਆਂ ਗੱਠਾਂ ਨਾਲ ਨੱਕੋ-ਨੱਕ ਭਰੀ ਇਸ ਟਰਾਲੀ ਨੂੰ ਅਚਾਨਕ ਅੱਗ ਲਗ ਗਈ ਜਿਸ ਨਾਲ ਬਜ਼ਾਰ ਵਿੱਚ ਚੀਕ ਚਿਹਾੜਾ ਪੈ ਗਿਆ।ਜਾਣਕਾਰੀ ਮੁਤਾਬਿਕ ਅਮਰਗੜ੍ਹ ਦੇ ਹੀ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਪਰਾਲੀ ਦੀਆਂ ਗੰਢਾਂ ਦੀ ਟਰਾਲੀ ਭਰ ਕੇ ਚਾਲਕ ਉਸਨੂੰ ਅਮਰਗੜ੍ਹ ਦੇ ਨਵੇਂ ਬੱਸ ਅੱਡੇ ਵੱਲੋਂ ਅਮਲੋਹ ਨੂੰ ਵਾਇਆ ਚੌੰਦਾ ਲੈਕੇ ਜਾ ਰਿਹਾ ਸੀ।ਇਸ ਸਬੰਧੀ ਮੌਕੇ ਉਪਰ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਪਰਾਲੀ ਦੀ ਭਰੀ ਟਰਾਲੀ ਬਿਜਲੀ ਦੀਆਂ ਤਾਰਾਂ ਨਾਲ ਟਕਰਾਓਣ ਕਰਕੇ ਹੋਏ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਚਾਨਕ ਹੀ ਅੱਗ ਲੱਗੀ ਸੀ ਪ੍ਰਤੂੰ ਐਨ ਉਸੇ ਸਮੇਂ ਹੀ ਇੱਕ ਟਰੱਕ ਅੱਗੇ ਆ ਗਿਆ ਜਿਸ ਨੇ ਰਸਤਾ ਨਹੀਂ ਦਿੱਤਾ ਰਾਹਗੀਰਾਂ ਵੱਲੋਂ ਵੀ ਉਸ ਟਰੱਕ ਵਾਲੇ ਨੂੰ ਰਸਤਸ ਦੇਣ ਲਈ ਬਹੁਤ ਕਿਹਾ ਕਿ ਥੋੜ੍ਹਾ ਕੁ ਪਿੱਛੇ ਕਰ ਲੈ ਪਰ ਉਸ ਟਰੱਕ ਵਾਲੇ ਨੇ ਸਾਈਡ ਹੀ ਨਹੀਂ ਦਿੱਤੀ ਜਿਸ ਕਾਰਨ ਅੱਗ ਜੋ ਪਹਿਲਾਂ ਥੋੜ੍ਹੀ ਸੀ ਜਿਸ ਉਪਰ ਸੌਖੇ ਹੀ ਕਾਬੂ ਪਾਇਆ ਜਾ ਸਕਦਾ ਸੀ ਪਰ ਉਸਨੇ ਦੇਖਦੇ ਦੇ ਦੇਖਦੇ ਕਾਫੀ ਭਿਆਨਕ ਰੂਪ ਧਾਰਨ ਕਰ ਲਿ ਅਤੇ ਪੂਰੀ ਟਰਾਲੀ ਨੂੰ ਹੀ ਚੜ ਗਈ।ਉਸ ਸਮੇਂ ਟਰੈਕਟਰ ਡਰਾਈਵਰ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦਿਆਂ ਹੋਇਆਂ ਟਰਾਲੀ ਨੂੰ ਅਮਰਗੜ੍ਹ ਦੇ ਪੂਰੇ ਬਾਜ਼ਾਰ ਦੇ ਵਿੱਚੋੰ ਦੀ ਤਕਰੀਬਨ ਡੇਢ ਤੋਂ ਦੋ ਕਿਲੋਮੀਟਰ ਦਾ ਸਫਰ ਤੈਅ ਕਰਕੇ ਅਮਰਗੜ੍ਹ ਦੀ ਖਾਲੀ ਪਈ ਪੁੱਡਾ ਕਲੋਨੀ ਹੈ ਵਿੱਚ ਟਰਾਲੀ ਨੂੰ ਲਿਜਾਣ ਚ ਸਫਲ ਹੋ ਗਿਆ ਜਿਸ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰਾਲੀ ਵਾਲੇ ਦਾ ਮਾਲੀ ਨੁਕਸਾਨ ਕਾਫੀ ਜਿਆਦਾ ਜਰੂਰ ਹੋ ਗਿਆ। ਮੌਕੇ ਤੇ ਜਾਕੇ ਦੇਖਿਆ ਕਿ ਇਸ ਅੱਗ ਨਾਲ ਸਾਰੀ ਟਰਾਲੀ ਹੀ ਸੜ ਕੇ ਸਵਾਹ ਹੋ ਗਈ।ਲੋਕਾਂ ਦੇ ਦੱਸਣ ਮੁਤਾਬਿਕ ਫਾਇਰ ਬਿਰਗੇਡ ਦੀ ਗੱਡੀ ਮੌਕੇ ਤੇ ਨਾ ਪਹੁੰਚਣ ਕਰਕੇ ਵੀ ਟਰਾਲੀ ਦਾ ਭਾਰੀ ਨੁਕਸਾਨ ਹੋ ਗਿਆ।ਭਾਵੇਂ ਕਿ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਉਸੇ ਵੇਲੇ ਹੀ ਫਾਇਰ ਬਿਰਗੇਡ ਵਾਲਿਆਂ ਨੂੰ ਫੋਨ ਕੀਤਾ ਗਿਆ ਸੀ ਪਰ ਫਾਇਰ ਬਗਰੇਡ ਦੀ ਗੱਡੀ ਮੌਕੇ ਤੇ ਨਹੀਂ ਪਹੁੰਚੀ ਜਿਸ ਕਾਰਨ ਟਰਾਲੀ ਸਣੇ ਪਰਾਲੀ ਸੜ ਕੇ ਸੁਆਹ ਹੋ ਗਈ।ਇਸ ਤੋਂ ਇਲਾਵਾ ਜੋ ਰਸਤੇ ਚ ਬਜ਼ਾਰ ਵਿਚਕਾਰ ਟਰਾਲੀ ਵਿੱਚੋਂ ਅੱਗ ਲੱਗੀਆਂ ਗੰਢਾਂ ਡਿੱਗਦੀਆਂ ਆ ਰਹੀਆਂ ਸੀ ਉਨ੍ਹਾਂ ਨੂੰ ਵੀ ਬਾਜ਼ਾਰ ਦੇ ਲੋਕਾਂ ਵੱਲੋਂ ਹੀ ਬੁਝਾਇਆ ਗਿਆ।

(ਕੀ ਕਹਿਣਾ ਅਮਰਗੜ੍ਹ ਦੇ ਥਾਣਾ ਮੁਖੀ ਦਾ : ਇਸ ਸਬੰਧੀ ਅਮਰਗੜ੍ਹ ਦੇ ਐਸ ਐਚ.ਓ ਇੰਸ.ਇੰਦਰਜੀਤ ਸਿੰਘ ਦਾ ਕਹਿਣਾ ਕਿ ਅੱਗ ਲੱਗਣ ਵਾਲੀ ਟਰਾਲੀ ਜੋ ਕਿ ਅਮਰਗੜ੍ਹ ਦੇ ਇੱਕ ਕਿਸਾਨ ਦੇ ਖੇਤ ਵਿੱਚੋਂ ਭਰ ਕੇ ਬਾਜ਼ਾਰ ਵਿੱਚੋਂ ਦੀ ਹੁੰਦੀ ਹੋਈ ਅਮਲੋਹ ਜਾ ਰਹੀ ਸੀ ਉਸਨੂੰ ਬਿਜਲੀ ਦੀਆਂ ਤਾਰਾਂ ਦੇ ਨੀਵੀਆਂ ਹੋਣ ਕਰਕੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਸੀ।ਉਨ੍ਹਾਂ ਦੱਸਿਆ ਕਿ ਸਾਨੂੰ ਲੋਕਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਇੱਕ ਗੰਢ ਨੂੰ ਅੱਗ ਲੱਗੀ ਸੀ ਤਾਂ ਇੱਕ ਲੜਕਾ ਉਸ ਗੰਡ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪ੍ਰਤੂੰ ਕਾਮਯਾਬ ਗਿਆ ਸਾਇਦ ਇਸੇ ਕਰਕੇ ਹੀ ਭਾਵੇਂ ਟਰਾਲੀ ਦਾ ਤਾਂ ਭਾਰੀ ਨੁਕਸਾਨ ਜਰੂਰ ਹੋਇਆ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਓ ਰਹਿ ਗਿਆ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਵਾਪਰਨ ਮੌਕੇ ਸਾਨੂੰ ਸਭ ਨੂੰ ਮੱਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਕੋਈ ਕੀਮਤੀ ਜਾਨ ਦਾ ਨੁਕਸਾਨ ਹੋਣੋ ਬਚਾਇਆ ਜਾ ਸਕੇ।ਉਹਨਾਂ ਟਰਾਲ ਟਰੈਕਟਰ ਟਰਾਲੀ ਚਾਲਕ ਦੀ ਵੀ ਸਲਾਗਾ ਕੀਤੀ ਕਿ ਡਰਾਈਵਰ ਨੇ ਆਪਣੀ ਜਾਨ ਨੂੰ ਜੋਖਮ ਚ ਪਾਕੇ ਪਤਾ ਨਹੀਂ ਹੋਰ ਕਿੰਨੀਆਂ ਹੀ ਜਿੰਦਗੀਆਂ ਨੂੰ ਬਚਾਇਆ ਹੈ।ਥਾਣਾ ਮੁੱਖੀ ਨੇ ਇਹ ਵੀ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਸੀ ਪਰ ਫਾਇਰ ਬਿਰਗੇਡ ਕੇ ਤੇ ਪਹੁੰਚ ਨਹੀਂ ਪਹੁੰਚੀ ਪ੍ਰਤੂੰ ਜਦੋਂ ਲੱਗਭਗ ਘੰਟਾ ਬੀਤਣ ਤੋਂ ਬਾਅਦ ਫਾਇਰ ਬਗਰੇਡ ਦੀ ਗੱਡੀ ਪਹੁੰਚੀ ਜਦ ਤੱਕ ਟਰਾਲੀ ਤੇ ਪਰਾਲੀ ਸੜ ਕੇ ਸਵਾਹ ਹੋ ਗਈਆਂ ਸਨ।
ਆਮ ਲੋਕਾਂ ਦਾ ਕਹਿਣਾ ਕਿ ਮਾਲੇਰਕੋਟਲਾ ਦੇ ਫਾਇਰ ਬਿਰਗੇਡ ਵਿਭਾਗ ਦੀ ਹਮੇਸ਼ਾ ਅਜਿਹੀ ਹੀ ਕਾਰੁਜਗਾਰੀ ਹੁੰਦੀ ਹੈ ਕਦੇ ਵੀ ਸਮੇਂ ਸਿਰ ਘਟਨਾ ਸਥਲ ਪਰ ਨਹੀਂ ਪਹੁੰਚੇ।ਲੋਕਾਂ ਦਾ ਕਹਿਣਾ ਕਿ ਜੇਕਰ ਟਰੈਕਟਰ ਚਾਲਕ ਆਪਣੀ ਜਾਨ ਜੋਖਮ ਚ ਪਾਕੇ ਅੱਗ ਲੱਗੀ ਟਰਾਲੀ ਨੂੰ ਬਜ਼ਾਰ ਚੋ ਬਾਹਰ ਨੈ ਲੈਕੇ ਜਾਂਦਾ ਜਾਂ ਸਫਲ ਨਾ ਹੁੰਦਾ ਤਾਂ ਅਮਰਗੜ੍ਹ ਚ ਬਹੁਤ ਭਿਆਨਕ ਅਗਨੀ ਕਾਂਡ ਵਾਪਰ ਸਕਦਾ ਸੀ ਜੋ ਕਿ ਡਰਾਇਵਰ ਦੀ ਦਲੇਰੀ ਸਕਦਾ ਵਾਪਰ ਨਹੀਂ ਸਕਿਆ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}