https://pagead2.googlesyndication.com/pagead/js/adsbygoogle.js?client=ca-pub-7816955143159533
ਹੈਲਥਤਾਜਾ ਅਪਡੇਟਦੇਸ਼ਰਾਜਰਾਜਨੀਤੀ

ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਦੀ ਲਪੇਟ ’ਚ ਆਉਣ ਕਾਰਨ 12 ਸਾਲਾਂ ਮਾਸੂਮ ਬੱਚੀ ਝੁਲਸੀ

ਪਰਿਵਾਰਿਕ ਮੈਂਬਰਾਂ ਨੇ ਸਰਕਾਰ ਪਾਸੋ ਕੀਤੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਵਿਰੁੱਧ ਕਾਰਵਾਈ ਦੀ ਮੰਗ

ਜਲਾਲਾਬਾਦ 22 ਨਵੰਬਰ:

ਝੋਨੇ ਦੀ ਕਟਾਈ ਦਾ ਕੰਮ ਸ਼ੁਰੂ ਹੁੰਦੇ ਸਾਰ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖ਼ਿਲਾਫ਼ ਲਗਤਾਰ ਸਖਤੀ ਪ੍ਰਗਟਾਈ ਜਾ ਰਹੀ ਹੈ ਅਤੇ ਜਿਸ ਖੇਤ ’ਚ ਪ੍ਰਸਾਸ਼ਨਿਕ ਅਧਿਕਾਰੀਆਂ ਅੱਗ ਲੱਗਣ ਦੀ ਜਾਣਕਾਰੀ ਮਿਲਦੀ ਹੈ ਤਾਂ ਖੁਦ ਪ੍ਰਸਾਸ਼ਨ ਦੇ ਉਚ ਅਧਿਕਾਰੀ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਅੱਗ ਨੂੰ ਬੁਝਾਉਣ ਲਈ ਪੁੱਜਦੇ ਹਨ। ਪਰ ਪੰਜਾਬ ਸਰਕਾਰ ਤੇ ਅਧਿਕਾਰੀਆਂ ਦੇ ਵੱਲੋਂ ਸਖ਼ਤੀ ਕਰਨ ਦੇ ਬਵਾਜ਼ੂਦ ਵੀ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਬਾਜ ਨਹੀ ਆ ਰਹੇ । ਇਸੇ ਤਰ੍ਹਾਂ ਹੀ ਬੀਤੇ ਦਿਨ ਵੀ ਥਾਣਾ ਵੈਰੋ ਕਾ ਅਧੀਨ ਪੈਂਦੇ ਪਿੰਡ ਪੱਕਾ ਕਾਲੇ ’ਚ ਇੱਕ ਕਿਸਾਨ ਪਰਾਲੀ ਨੂੰ ਲਗਾਈ ਗਈ ਦੀ ਲਪੇਟ ’ਚ ਆਉਣ ਕਾਰਨ 12 ਸਾਲਾਂ ਮਸੂਮ ਬੱਚੀ ਦੇ ਹੱਥ ਪੈਰ ਬੂਰੀ ਤਰ੍ਹਾਂ ਨਾਲ ਝੁਲਸਣ ਦਾ ਸਮਾਚਾਰ ਪ੍ਰਾਪਤ ਹੋਇਆ। ਝੁਲਸੀ ਹੋਈ ਬੱਚੀ ਨੂੰ ਇਲਾਜ ਲਈ ਪਰਿਵਾਰਿਕ ਮੈਂਬਰਾਂ ਵੱਲੋਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਬੱਚੀ ਦੇ ਝੁਲਸ ਦੀ ਘਟਨਾਂ ਨੂੰ ਲੈ ਕੇ ਪ੍ਰਸਾਸ਼ਨ ਬੇਖ਼ਬਰ ਸਾਬਤ ਹੋ ਰਿਹਾ ਹੈ ਅਤੇ ਕੋਈ ਵੀ ਅਧਿਕਾਰੀ ਬੱਚੀ ਦਾ ਹਾਲ ਪੁੱਛਣ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਨਹੀ ਪੁੱਜਿਆ । ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਇਲਾਜ ਅਧੀਨ ਜ਼ਖ਼ਮੀ ਕਿਰਨਦੀਪ ਕੌਰ (ਉਮਰ 12 ਸਾਲ ) ਪੁੱਤਰੀ ਮੰਗਾ ਸਿੰਘ ਵਾਸੀ ਪੱਕਾ ਕਾਲੇ ਵਾਲਾ ਦੀ ਦਾਦੀ ਨੇ ਦੱਸਿਆ ਕਿ ਉਸਦੀ ਪੁੱਤ ਤੇ ਨੂੰਹ ਨਰਮੇ ਦੀ ਚੁੰਗਾਈ ਕਰਨ ਲਈ ਬਾਹਰ ਗਏ ਹੋਏ ਹਨ ਅਤੇ ਉਹ ਆਪਣੇ ਪੋਤੇ ਪੋਤਰਿਆਂ ਉਸ ਦੇ ਕੋਲ ਰਹਿੰਦੇ ਹਨ। ਪੀੜਿਤ ਦੀ ਦਾਦੀ ਨੇ ਅੱਗੇ ਦੱਸਿਆ ਕਿ ਬੀਤੀ ਦਿਨੀਂ ਲਗਭਗ 5 ਵਜੇ ਦੇ ਕਰੀਬ ਘਰ ਦੇ ਨਾਲ ਹੀ ਬਾਲਣ ਚੁੰਗਣ ਲਈ ਗਈ ਹੋਈ ਸੀ ਤਾਂ ਘਰ ਦੇ ਨਾਲ ਵਾਲੇ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਤਾਂ ਅਚਾਨਕ ਉਸ ਦੀ ਪੋਤਰੀ ਕਿਰਨਦੀਪ ਕੌਰ ਵੀ ਉਸ ਦੇ ਪਿਛੇ ਆ ਗਈ ਅਤੇ ਅੱਗ ਇੰਨੀ ਤੇਜ਼ੀ ਕਿ ਬੱਚੀ ਦੀਆਂ ਅੱਖਾਂ ਧੂੰਆਂ ਪੈਣ ਕਾਰਨ ਉਹ ਅੱਗ ਦੀ ਲਪੇਟ ’ਚ ਆਉਣ ਕਾਰਨ ਉਸ ਦੇ ਹੱਥ ਪੈਰ ਬੂਰੀ ਤਰ੍ਹਾਂ ਨਾਲ ਝੁਲਸ ਗਏ ਅਤੇ ਜਦੋਂ ਉਸ ਬੱਚੇ ਦੇ ਅੱਗ ਲੱਗਣ ਬਾਰੇ ਪਤਾ ਲੱਗਿਆ ਤਾਂ ਉਸ ਨੇ ਵੀ ਆਪਣੀ ਜਾਨ ਖਤਰੇ ’ਚ ਪਾ ਕੇ ਬੜੀ ਹੀ ਮੁਸ਼ਕਲ ਨਾਲ ਬਚਾਇਆ । ਜਖ਼ਮੀ ਬੱਚੀ ਕਿਰਨਦੀਪ ਕੌਰ ਦੀ ਦਾਦੀ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ-ਡੀ.ਐਸ.ਪੀ ਜਲਾਲਾਬਾਦ ਏ.ਆਰ ਸ਼ਰਮਾ
ਪਿੰਡ ਪੱਕਾ ਕਾਲੇ ਵਾਲਾ ’ਚ ਬੱਚੀ ਦੇ ਝੁਲਸ ਜਾ ਨੂੰ ਲੈ ਕੇ ਜਲਾਲਾਬਾਦ ਦੇ ਡੀ.ਐਸ.ਪੀ ਏ.ਆਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੀਡੀਆ ਵੱਲੋਂ ਇਹ ਮਾਮਲਾ ਮੇਰੇ ਧਿਆਨ ’ਚ ਲਿਆਂਦਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰਕੇ ਪੁਲਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}