https://pagead2.googlesyndication.com/pagead/js/adsbygoogle.js?client=ca-pub-7816955143159533
ਤਾਜਾ ਅਪਡੇਟਦੇਸ਼ਰਾਜਰਾਜਨੀਤੀ

ਤੀਜਾ ਦਿਨ ਵੀ ਬੀਤਿਆ ਪਰ ਲਾਪਤਾ ਤਿੰਨ ਭਰਾਵਾਂ ਦਾ ਨਹੀ ਲੱਗਾ ਕੋਈ ਸੁਰਾਗ

ਚਚੇਰੇ ਭਰਾ ਦੀ ਬਰਾਤ ਜਾਣ ਲਈ ਫਿਰੋਜਪੁਰ ਤੋਂ ਲੈਣ ਗਏ ਸਨ ਕੱਪੜੇ

Sukhjinder Sahota

Faridkot:

ਫਰੀਦਕੋਟ ਜਿਲ੍ਹੇ ਦੇ ਪਿੰਡ ਝਾੜੀ ਵਾਲਾ ਦੇ ਤਿੰਨ ਸਕੇ ਭਰਾਵਾਂ ਦੇ ਲਾਪਤਾ ਹੋਇਆਂ ਨੂੰ ਅੱਜ ਤੀਜਾ ਦਿਨ ਵੀ ਬੀਤ ਗਿਆ ਪਰ ਤਿੰਨਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆਂ। ਬੇਸ਼ੱਕ ਪੁਲਿਸ ਅਤੇ ਪਰਿਵਾਰ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਹੱਥ ਖਾਲੀ ਨਜਰ ਆ ਰਹੇ ਨੇ, ਦੂਸਰੇ ਪਾਸੇ ਪਰਿਵਾਰ ਦਾ ਕਹਿਣਾਂ ਕਿ ਘਟਨਾਂ ਸਥਾਨ ਦੇ ਨੇੜੇ ਇਕ ਨਿੱਜੀ ਸਕੂਲ ਹੈ ਜਿੰਨਾਂ ਦਾ ਸੀਸੀਟੀਵੀ ਕੈਮਰਾ ਘਟਨਾਂ ਸਥਾਨ ਨੂੰ ਪੂਰੀ ਤਰਾਂ ਕਵਰ ਕਰਦਾ ਹੈ ਜੇਕਰ ਉਹਨਾਂ ਦੇ ਬੱਚਿਆ ਨਾਲ ਕੋਈ ਹਾਦਸਾ ਹੋਇਆ ਜਾਂ ਜੋ ਵੀ ਉਹਨਾਂ ਨਾਲ ਵਾਪਰਿਆ ਉਸ ਬਾਰੇ ਇਸ ਕੈਮਰੇ ਵਿਚ ਜਰੂਰ ਰਿਕਾਰਡ ਹੋਇਆ ਹੋਵੇਗਾ ਪਰ ਸਕੂਲ ਵਾਲੇ ਘਟਨਾਂ ਸਥਾਨ ਦੀ ਵੀਡੀਓ ਘਟਨਾਂ ਵਾਪਰਨ ਤੋਂ ਪਹਿਲਾਂ ਦੀ ਦਿਖਾ ਰਹੇ ਹਨ ਅਤੇ ਬਾਅਦ ਵਿਚ ਕਹਿ ਰਹੇ ਹਨ ਕਿ ਕੈਮਰੇ ਬੰਦ ਹੋ ਗਏ।

ਕੀ ਹੈ ਪੂਰਾ ਮਾਮਲਾ?
ਫਰੀਦਕੋਟ ਅਤੇ ਫਿਰੋਜਪੁਰ ਜਿਲ੍ਹੇ ਦੀ ਹੱਦ ਤੇ ਪੈਂਦੇ ਪਿੰਡ ਝਾੜੀ ਵਾਲਾ ਵਿਚ ਬੀਤੇ ਸਨੀਵਾਰ ਨੂੰ ਇਕ ਪਰਿਵਾਰ ਦੇ ਲੜਕੇ ਦੇ ਵਿਆਹ ਦਾ ਸਮਾਗਮ ਸੀ, ਸਨੀਵਾਰ ਸਵੇਰੇ ਸ਼ਗਨ ਦੀ ਰਸਮ ਹੋਈ ਸੀ ਅਤੇ ਅਗਲੇ ਦਿਨ ਐਂਤਵਾਰ ਨੂੰ ਬਰਾਤ ਜਾਣੀ ਸੀ। ਵਿਆਹ ਵਾਲੇ ਲੜਕੇ ਦੇ 3 ਚਚੇਰੇ ਭਰਾ ਬਰਾਤ ਜਾਣ ਲਈ ਨਵੇਂ ਕੱਪੜੇ ਖ੍ਰੀਦਣ ਸਨੀਵਾਰ ਸ਼ਾਮ ਨੂੰ ਘਰੋਂ ਫਿਰੋਜਪੁਰ ਗਏ ਪਰ ਅੱਜ ਤੱਕ ਵਾਪਸ ਨਹੀਂ ਪਰਤੇ। ਖੁਸੀਆ ਵਾਲੇ ਘਰਾਂ ਵਿਚ ਮਾਤਮ ਦਾ ਮਹੌਲ ਬਣਿਆ ਹੋਇਆ। ਪੁਲਿਸ ਅਤੇ ਪਰਿਵਾਰ ਵੱਲੋਂ ਲਗਾਤਾਰ ਲਾਪਤਾ 3 ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਕਿ ਤਿੰਨਾਂ ਨੌਜਵਾਨਾਂ ਵਿਚੋਂ ਇਕ ਦੀ ਉਮਰ 17 ਸਾਲ, ਇਕ ਵੀਹ ਸਾਲ ਦਾ ਅਤੇ ਤੀਜਾ ਨੌਜਵਾਨ 21 ਸਾਲ ਦੀ ਉਮਰ ਦਾ ਹੈ।  ਗੱਲਬਾਤ ਕਰਦਿਆ ਲਾਪਤਾ ਦੋ ਸਕੇ ਭਰਾਵਾਂ ਅਕਾਸ਼ਦੀਪ ਸਿੰਘ ਅਤੇ ਅਨਮੋਲਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦੇ ਸਕੇ ਪਰਿਵਾਰਾ ਵਿਚ ਲਵਕੇ ਦਾ ਵਿਆਹ ਸੀ ਅਤੇ ਬਰਾਤ ਜਾਣ ਲਈ ਉਸਦੇ ਲੜਕੇ ਆਪਣੇ ਚਾਚੇ ਦੇ ਲੜਕੇ ਦੇ ਨਾਲ ਕੱਪੜੇ ਖ੍ਰੀਦਣ ਗਏ ਸਨ ਜੋ ਅੱਜ ਤੱਕ ਵਾਪਸ ਨਹੀਂ ਪਰਤੇ ਪਤਾ ਨਹੀਂ ਉਹਨਾਂ ਨਾਲ ਕੀ ਭਾਣਾਂ ਵਾਪਰਿਆਂ ਸਿਰਫ ਉਹਨਾਂ ਦਾ ਮੋਟਰਸਾਇਕਲ ਹੀ ਮਿਲਿਆ।ਉਹਨਾਂ ਦੱਸਿਆ ਕਿ ਤਿੰਨੇ ਘਰੋਂ ਹਸਦੇ ਖੇਡਦੇ ਗਏ ਹਨ ਪਰ ਪਤਾ ਨਹੀਂ ਉਹ ਹਾਲੇ ਤੱਕ ਵਾਪਸ ਨਹੀਂ ਆਏ।

ਗੱਲਬਾਤ ਕਰਦਿਆਂ ਲਾਪਤਾ ਲੜਕਿਆ ਦੇ ਚਾਚੇ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਲੜਕੇ ਦਾ ਵਿਆਹ ਸੀ ਘਰੇ ਖੁਸੀਆ ਦਾ ਮਹੌਲ ਸੀ ਉਸ ਦੇ ਤਿੰਨ ਭਤੀਜੇ ਬਰਾਤ ਜਾਣ ਲਈ ਕੱਪੜੇ ਖ੍ਰੀਦਣੇ ਗਏ ਵਾਪਸ ਨਹੀਂ ਪਰਤੇ ਭਾਲ ਕਰਨ ਤੇ ਉਹਨਾਂ ਦਾ ਮੋਟਰਸਾਇਕਲ ਨਹਿਰ ਦੇ ਪੁਲ ਤੋਂ ਮਿਲਿਆ ਹੈ।ਉਹਨਾਂ ਕਿਹਾ ਕਿ ਉਥੇ ਇਕ ਨਿੱਜੀ ਸਕੂਲ ਦਾ ਸੀਸੀਟੀਵੀ ਕੈਮਰਾ ਲੱਗਿਆ ਜਿਸ ਵਿਚ ਉਹਨਾਂ ਦੇ ਬੱਚਿਆ ਨਾਲ ਵਾਪਰੀ ਸਾਰੀ ਵਾਰਦਾਤ ਰਿਕਾਰਡ ਹੋਈ ਹੋਵੇਗੀ ਪਰ ਸਕੂਲ ਵਾਲੇ ਉਸ ਸਮੇ ਦੀ ਵੀਡੀਓ ਨਹੀਂ ਦਿਖਾ ਰਹੇ ਉਹ ਕਹਿ ਰਹੇ ਨੇ ਕਿ ਉਸ ਵਕਤ ਉਹਨਾਂ ਦੇ ਕੈਮਰੇ ਬੰਦ ਹੋ ਗਏ ਸਨ। ਉਹਨਾਂ ਮੰਗ ਕੀਤੀ ਕਿ ਸਕੂਲ ਦੇ ਸੀਸੀਟੀਵੀ ਕੇਮਰਿਆ ਵਿਚ ਜਰੂਰ ਉਹਨਾਂ ਦੇ ਬੱਚਿਆ ਨਾਲ ਵਾਪਸਰੇ ਹਾਦਸੇ ਦੀ ਵੀਡੀਓ ਹੋਵੇਗੀ। ਉਹਨਾਂ ਕਿਹਾ ਕਿ ਉਹ ਗਰੀਬ ਦਿਹਾੜੀ ਦਾਰ ਪਰਿਵਾਰ ਹਨ ਉਹਨਾਂ ਦੇ ਬੱਚੇ ਲਾਪਤਾ ਹੋਏ ਹਨ ਉਹਨਾਂ ਨੂੰ ਇਨਸਾਫ ਮਿਲਣਾਂ ਚਾਹੀਦਾ।

 

 

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}