https://pagead2.googlesyndication.com/pagead/js/adsbygoogle.js?client=ca-pub-7816955143159533
ਖੇਡ ਜਗਤਤਾਜਾ ਅਪਡੇਟਦੇਸ਼ਰਾਜਰਾਜਨੀਤੀ

ਜਨੂੰਨ ਕ੍ਰਿਕਟ ਵਿਸ਼ਵ ਕੱਪ ਦਾ: ਭਾਰਤੀ ਟੀਮ ਦੀ ਜਿੱਤ ਲਈ ਅੰਮ੍ਰਿਤਸਰ ਸਾਹਿਬ ਦੀ ਸਮਾਜ ਸੇਵੀ ਸੰਸਥਾਂ ਕਰਵਾਇਆ ਹਵਨ

ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਵਿਚਾਲੇ ਅੱਜ ਹੋਵੇਗਾ ਮੁਕਾਬਲਾ

ਲਲਿਤ ਕੁਮਾਰ
ਅੰਮ੍ਰਿਤਸਰ : ਵਿਸ਼ਵ ਕ੍ਰਿਕੇਟ ਕੱਪ ਨੂੰ ਲੈ ਕੇ ਕ੍ਰਿਕੇਟ ਪ੍ਰੇਮੀਆਂ ਦਾ ਜਨੂੰਨ ਸਿਖਰਾਂ ਤੇ ਹੈ। ਭਾਰਤੀ ਟੀਮ ਤੋਂ ਇਸਵਾਰ ਕ੍ਰਿਕੇਟ ਪ੍ਰੇਮੀਆਂ ਨੂੰ ਵੱਡੀ ਆਸ ਸੀ ਅਤੇ ਉਸ ਆਸ ਨੂੰ ਬੂਰ ਉਸ ਵਕਤ ਪਿਆ ਜਦੋਂ ਭਾਰਤੀ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਵਿਸ਼ਵ ਭਰ ਦੀਆਂ ਕ੍ਰਿਕੇਟ ਟੀਮ ਨੂੰ ਇਕ ਦੇ ਬਾਅਦ ਇਕ ਝਟਕਾ ਦਿੱਤਾ ਅਤੇ ਫਾਈਨਲ ਵਿਚ ਪ੍ਰਵੇਸ਼ ਕੀਤਾ।

ਹੁਣ 19 ਨਵੰਬਰ ਨੂੰ ਭਾਰਤੀ ਟੀਮ ਅਤੇ ਆਸਟ੍ਰੇਲੀਆ ਦੀ ਟੀਮ ਵਿਚਾਲੇ ਫਾਈਨਲ ਮੁਕਾਬਲਾ ਹੋਣਾ ਜਿਸ ਨੂੰ ਲੈ ਕੇ ਭਾਰਤੀ ਟੀਮ ਦੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਵੱਡੀਆਂ ਸਕ੍ਰੀਨਾਂ ਲਗਾ ਕੇ ਮੈਚ ਵੇਖਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਅਜਿਹੇ ਵਿਚ ਕੁਝ ਲੋਕਾਂ ਵਲੋਂ ਭਾਰਤੀ ਟੀਮ ਦੀ ਜਿੱਤ ਲਈ ਧਾਰਮਿਕ ਮੰਨਤਾਂ ਵੀ ਮੰਨੀਆਂ ਜ਼ਾ ਰਹੀਆਂ ਨੇ।

ਇਸੇ ਦੇ ਚਲਦੇ ਭਾਰਤ ਅਸਟ੍ਰੇਲੀਆ ਵਿਚਾਲੇ ਕਲ ਹੌਣ ਜਾ ਰਹੇ ਕ੍ਰਿਕਟ ਦੇ ਫਾਇਨਲ ਮੈਚ ਵਿਚ ਭਾਰਤ ਦੀ ਜਿੱਤ ਦੀ ਕਾਮਨਾ ਕਰਦਿਆ ਅੰਮ੍ਰਿਤਸਰ ਦੇ ਝਬਾਲ ਰੋਡ ਸਥਿਤ ਸਿਧਪੀਠ ਮਾਂ ਬੰਗਲਾ ਮੁਖੀ ਮੰਦਿਰ ਵਿਖੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਵਲੋ ਹਵਨ ਕਰਵਾਇਆ ਗਿਆ।ਅਤੇ ਭਾਰਤੀ ਟੀਮ ਦੀ ਜਿੱਤ ਲਈ ਅਰਦਾਸ ਕੀਤੀ ਗਈ।


ਇਸ ਮੌਕੇ ਗੱਲਬਾਤ ਕਰਦਿਆ ਸਮਾਜ ਸੇਵੀ ਸੰਸਥਾ ਆਗੂ ਲੱਕੀ ਕਾਨਪੁਰੀਆ ਅਤੇ ਸਾਥੀਆ ਨੇ ਦੱਸਿਆ ਕਿ ਕ੍ਰਿਕਟ ਦੀ ਭਾਰਤੀ ਟੀਮ ਦਾ ਪ੍ਰਦਸ਼ਨ ਹੁਣ ਤਕ ਤੂਫਾਨੀ ਰਿਹਾ ਹੈ ਅਤੇ ਅਜ ਮਾਂ ਬੰਗਲਾ ਅਗੇ ਹਵਨ ਪੂਜਾ ਕਰ ਭਾਰਤੀ ਟੀਮ ਦੀ ਜੀਤ ਸੰਬਧੀ ਅਰਜ ਬੇਨਤੀ ਕੀਤੀ ਗਈ ਹੈ ਅਤੇ ਮਾਤਾ ਰਾਣੀ ਨੂੰ  ਫਰਿਆਦ ਕੀਤੀ ਹੈ ਕਿ ਭਾਰਤੀ ਟੀਮ ਦੇ ਹਰ ਖਿਲਾੜੀ ਨੂੰ ਆਪਣੇ ਅਸ਼ੀਰਵਾਦ ਦੇ ਜਿੱਤਣ ਦੀ ਸ਼ਕਤੀ ਪ੍ਰਦਾਨ ਕਰੇ।

Related Articles

Leave a Reply

Your email address will not be published. Required fields are marked *

Back to top button
.site-below-footer-wrap[data-section="section-below-footer-builder"] { margin-bottom: 40px;}